ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਐਨ.ਸੀ.ਸੀ. ਵਿੰਗ ਅਤੇ ਐਨ.ਐਸ.ਐਸ ਯੂਨਿਟ ਵੱਲੋਂ ਕਰਵਾਇਆ ਗਿਆ ਡਿਜਾਸਟਰ ਮੈਨੇਜਮੈਂਟ (ਕੁਦਰਤੀ ਆਫ਼ਤਾ ਦੇ ਬਚਾਅ) ਤੇ ਸੈਮੀਨਾਰ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਐਨ.ਸੀ.ਸੀ. ਵਿੰਗ ਅਤੇ ਐਨ.ਐਸ.ਐਸ ਯੂਨਿਟ ਵੱਲੋਂ ਕਰਵਾਇਆ ਗਿਆ ਡਿਜਾਸਟਰ ਮੈਨੇਜਮੈਂਟ (ਕੁਦਰਤੀ ਆਫ਼ਤਾ ਦੇ ਬਚਾਅ) ਤੇ ਸੈਮੀਨਾਰ
ਫ਼ਿਰੋਜ਼ਪੁਰ, 25.2.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ। ਇਸੇ ਲੜੀ ਵਿੱਚ ਕਾਲਜ ਦੇ ਐਨ.ਸੀ.ਸੀ. ਵਿੰਗ ਅਤੇ ਐਨ.ਐਸ.ਐਸ. ਯੂਨਿਟ ਵੱਲੋਂ ਡਿਜਾਸਟਰ ਮੈਨੇਜਮੈਂਟ (ਕੁਦਰਤੀ ਆਫ਼ਤਾ ਦੇ ਬਚਾਅ) ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਮੁੱਖ ਵਕਤਾਂ ਵਜੋਂ ਸ਼੍ਰੀ ਰਜਿੰਦਰ ਕ੍ਰਿਸ਼ਨ, ਕਮਾਂਡਟ ਹੋਮ ਗਾਰਡ ਐਂਡ ਸਿਵਲ ਡਿਫੇਂਸ, ਫਿਰੋਜਪੁਰ ਨੇ ਸ਼ਿਰਕਤ ਕੀਤੀ । ਉਹਨਾਂ ਨਾਲ ਆਏ ਸ. ਰੁਪਿੰਦਰ ਸਿੰਘ ਸੁਪਰੀਟੈਡੇਂਟ, ਸਿਵਲ ਡਿਫੈਂਸ ਦਫਤਰ, ਫਿਰੋਜਪੁਰ ਅਤੇ ਉਹਨਾਂ ਨਾਲ ਆਈ ਟੀਮ ਨੇ ਇਸ ਵਿਸ਼ੇ ਤੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ । ਉਹਨਾਂ ਨੇ ਡਿਜਾਸਟਰ ਮੈਨੇਜਮੈਂਟ ਦੇ 4 ਸਿਧਾਂਤਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਕਿਵੇ ਕੁਦਰਤੀ ਆਫਤਾਂ ਦੇ ਬਚਾਅ ਲਈ ਤਿਆਰੀ, ਪ੍ਰਭਾਵ ਨੂੰ ਘੱਟ ਕਰਨਾ, ਸਾਹਮਣਾ ਕਰਨਾ ਅਤੇ ਉਸ ਸਾਰੀ ਸਥਿਤੀ ਤੋਂ ਕਿਵੇ ਬਾਹਰ ਨਿਕਲਣਾ ਬਾਰੇ ਦੱਸਿਆ । ਉਹਨਾਂ ਨੇ ਸੀ.ਪੀ.ਆਰ ਦਾ ਡੈਮੋ ਦਿੰਦਿਆ ਵਿਦਿਆਰਥਣਾਂ ਨੂੰ ਉਸਦੀ ਮਹੱਤਤਾ ਬਾਰੇ ਦੱਸਿਆ । ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਨੂੰ ਬਹੁਤ ਸਾਰੀਆਂ ਉਦਾਹਰਨਾਂ ਦਿਦਿਆਂ ਦੱਸਿਆ ਕਿ ਕਿਵੇ ਅਤੇ ਕਿਥੇ ਕੁਦਰਤੀ ਆਫ਼ਤਾ ਆਈਆ ਅਤੇ ਉਹਨਾਂ ਦੇ ਬਚਾਅ ਲਈ ਅਸੀ ਕੀ ਕਰ ਸਕਦੇ ਹਾਂ । ਇਸ ਸੈਮੀਨਾਰ ਵਿੱਚ 50-60 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ । ਇਸ ਮੌਕੇ ਪ੍ਰਿੰਸੀਪਲ ਨੇ ਐਨ.ਐਸ.ਐਸ. ਅਤੇ ਐਨ.ਸੀ.ਸੀ ਯੂਨਿਟ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ । ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।