Ferozepur News

ਦਰਖ਼ਤ ਨਾਲ ਫਾਹਾ ਲੈ ਕੇ ਨੌਜਵਾਨ ਨੇ ਕੀਤੀ  ਖ਼ੁਦਕੁਸ਼ੀ

  907515__fahaਫਿਰੋਜ਼ਪੁਰ 18 ਅਪ੍ਰੈਲ(ਏ.ਸੀ.ਚਾਵਲਾ) ਗੁਰੂਹਰਸਹਾਏ ਦੇ ਪਿੰਡ ਪਿੰਡੀ ਦੇ ਖੇਤਾਂ &#39ਚ ਇੱਕ ਨੌਜਵਾਨ ਵੱਲੋਂ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਸ ਘਟਨਾ ਸਥਾਨ ਵਾਲੀ ਜਗ•ਾ ਕੋਲ ਕੋਈ ਧਾਰਮਿਕ ਜਗ•ਾ ਹੈ, ਜਦੋਂ ਕੋਈ ਵਿਅਕਤੀ ਉਸ ਜਗ•ਾ &#39ਤੇ ਗਿਆ ਤਾਂ ਉਸਨੇ ਦਰਖ਼ਤ ਨਾਲ ਇੱਕ ਵਿਅਕਤੀ ਨੂੰ ਲਮਕਿਆ ਵੇਖਿਆ ਤਾਂ ਉਸਨੇ ਖੇਤ ਦੇ ਮਾਲਕ ਤੇ ਹੋਰ ਲੋਕਾਂ ਨੂੰ ਇਸ ਬਾਰੇ ਦੱਸਿਆ, ਜਿਸ &#39ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ &#39ਤੇ ਥਾਣਾ ਮੁਖੀ ਛਿੰਦਰ ਸਿੰਘ ਗੁਰੂਹਰਸਹਾਏ, ਗੋਲੂ ਕਾ ਮੋੜ ਚੌਂਕੀ ਇੰਚਾਰਜ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿਨ•ਾਂ ਨੇ ਅਗਲੀ ਕਾਰਵਾਈ ਆਰੰਭ ਦਿੱਤੀ । ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ (28) ਪੁੱਤਰ ਹੇਮ ਰਾਜ ਪਿੰਡ ਮਾਨ ਥਾਣਾ ਲੰਬੀ ਜ਼ਿਲ•ਾ ਸ਼੍ਰੀ ਮੁਕਤਸਰ ਵਜੋਂ ਹੋਈ ਹੈ। ਮੌਕੇ &#39ਤੇ ਮ੍ਰਿਤਕ ਦੇ ਵਾਰਿਸ ਵੀ ਪਹੁੰਚ ਗਏ, ਜਿਨ•ਾਂ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਹੈ ਤੇ ਬੀਤੇ ਕੱਲ• ਤੋਂ ਲਾਪਤਾ ਸੀ। ਪੁਲਿਸ ਨੇ ਲਾਸ਼ ਕਬਜ਼ੇ &#39ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

 

Related Articles

Check Also
Close
Back to top button