ਕੇਂਦਰੀ ਜੇਲ੍ਹ, ਫਿਰੋਜ਼ਪੁਰ ਵਿਖੇ ਅੋਰਤਾਂ ਅਤੇ ਮਰਦਾਂ ਲਈ ਮੁਫਤ ਸਿਖਲਾਈ ਲਈ ਕੋਰਸ ਸ਼ੁਰੂ
ਪੰਜਾਬ ਹੁਨਰ ਵਿਕਾਸ ਮਿਸ਼ਨ, ਫਿਰੋਜ਼ਪੁਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਫਿਰੋਜ਼ਪੁਰ ਅਤੇ ਜੇਲ੍ਹ ਪ੍ਰਸ਼ਾਸਨ, ਫਿਰੋਜ਼ਪੁਰ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ, ਫਿਰੋਜ਼ਪੁਰ ਵਿਖੇ ਅੋਰਤਾਂ ਅਤੇ ਮਰਦਾਂ ਲਈ ਮੁਫਤ ਸਿਖਲਾਈ ਲਈ ਕੋਰਸ ਸ਼ੁਰੂ ਕੀਤੇ
ਫਿਰੋਜ਼ਪੁਰ, 28 ਮਾਰਚ, 2022:
ਜ਼ਿਲ੍ਹਾ ਸੁਧਾਰ ਘਰ, ਫਿਰੋਜ਼ਪੁਰ ਵਿੱਚ ਬੰਦ ਕੈਦੀਆਂ ਦੇ ਨੇੜ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਹੁਨਰ ਵਿਕਾਸ ਮਿਸ਼ਨ, ਫਿਰੋਜ਼ਪੁਰ, ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਫਿਰੋਜ਼ਪੁਰ ਅਤੇ ਜੇਲ੍ਹ ਪ੍ਰਸ਼ਾਸਨ, ਫਿਰੋਜ਼ਪੁਰ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ, ਫਿਰੋਜ਼ਪੁਰ ਵਿਖੇ ਅੋਰਤਾਂ ਅਤੇ ਮਰਦਾਂ ਲਈ ਮੁਫਤ ਸਿਖਲਾਈ ਲਈ ਕੋਰਸ ਸ਼ੁਰੂ ਕੀਤੇ ਗਏ।
ਇਸ ਮੋਕੇ `ਤੇ ਜੇਲ੍ਹ ਸੁਪਰਡੈਂਟ, ਫਿਰੋਜ਼ਪੁਰ ਸ਼੍ਰੀ ਪਰਵਿੰਦਰ ਸਿੰਘ ਅਤੇ ਏ.ਐਸ.ਪੀ ਸ਼੍ਰੀ ਬੀ.ਐਸ ਵੈਦ, ਡੀ.ਡੀ.ਪੀ.ਓ, ਫਿਰੋਜ਼ਪੁਰ ਸ਼੍ਰੀ ਹਰਜਿੰਦਰ ਸਿੰਘ ਵੱਲੋਂ ਹਾਜ਼ਰ ਪ੍ਰਾਰਥੀਆਂ ਨੂੰ ਸਿਖਲਾਈ ਲਈ ਕਿੱਟਾਂ ਦੀ ਵੰਡ ਕੀਤੀ ਗਈ। ਇਹ ਸਿਖਲਾਈ ਪੰਜਾਬ ਹੁਨਰ ਵਿਕਾਸ ਮਿਸ਼ਨ, ਫਿਰੋਜ਼ਪੁਰ ਦੇ ਟ੍ਰੇਨਿੰਗ ਪਾਰਟਨਰ ਵਿਦਿਆ ਕੇਅਰ ਕੰਪਨੀ ਵੱਲੋਂ ਦਿੱਤੀ ਜਾਵੇਗੀ, ਜਿਸ ਵਿੱਚ ਅੋਰਤਾਂ ਨੂੰ ਸਿਲਾਈ ਦਾ ਹੁਨਰ ਸਿਖਾਇਆ ਜਾਵੇਗਾ ਅਤੇ ਮਰਦਾਂ ਨੂੰ ਯੋਗਾ ਟ੍ਰੇਨਿੰਗ ਲਈ ਸਿਖਲਾਈ ਦਿੱਤੀ ਜਾਏਗੀ। ਇਹ ਬੈਚ 30-30 ਮਰਦ-ਅੋਰਤਾਂ ਦਾ ਬਣਾਇਆ ਗਿਆ ਹੈ। ਇਸ ਮੌਕੇ ਹਾਜ਼ਰ ਮੁੱਖ ਮਹਿਮਾਨਾਂ ਵੱਲੋਂ ਪ੍ਰਾਰਥੀਆਂ ਨੂੰ ਇਸ ਟ੍ਰੇਨਿੰਗ ਲਈ ਉਤਸ਼ਾਹਿਤ ਕਰਦੇ ਹੋਏ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੋਕੇ ਸ਼੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਫਿਰੋਜ਼ਪੁਰ, ਸ਼੍ਰੀ ਸਰਬਜੀਤ ਸਿੰਘ, ਮਿਸ਼ਨ ਮੈਨੇਜਰ ਪੀ.ਐਸ.ਡੀ.ਐਮ, ਸ਼੍ਰੀ ਨਵਦੀਪ ਅਸੀਜਾ, ਮੈਨੇਜਰ ਪੀ.ਐਸ.ਡੀ.ਐਮ, ਫਿਰੋਜਪੁਰ, ਸ਼੍ਰੀ ਰਾਜੇਸ਼ ਕੁਮਾਰ ਵਿਦਿਆ ਕੇਅਰ, ਮਿਸ ਰਮਨਦੀਪ, ਮਿਸ ਮੇਘਾ ਆਦਿ ਹਾਜ਼ਰ ਸਨ।