ਤੂਤ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
ਫਿਰੋਜ਼ਪੁਰ 5 ਜਨਵਰੀ (ਏ. ਸੀ. ਚਾਵਲਾ) ਜ਼ਿਲ•ਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਜਗਸੀਰ ਸਿੰਘ ਆਵਾ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸਟੇਟ ਐਵਾਰਡੀ ਸਾਇੰਸ ਮਾਸਟਰ ਜਸਵੀਰ ਸਿੰਘ ਦੀ ਯੋਗ ਅਗਵਾਈ ਵਿਚ ਅਤੇ ਮੈਡਮ ਕਿਰਨ ਕੌਰ ਮੈਥ ਮਿਸਟਰੈਸ ਸਰਕਾਰੀ ਸੀਨੀਅਰ ਸਕੂਲ ਚੂਚਕਵਿੰਡ ਅਤੇ ਮੈਡਮ ਬਲਵਿੰਦਰ ਕੌਰ ਐਸ. ਐਸ. ਮਿਸਟ੍ਰੈਸ ਬੁੱਟਰ ਮੋਗਾ ਦੇ ਸਹਿਯੋਗ ਨਾਲ ਤੂਤ ਸਕੂਲ ਦੀਆਂ +1 ਅਤੇ +2 ਦੀਆਂ ਵਿਦਿਆਰਥਣਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਸਮੇਤ ਅਨੇਕਾਂ ਗੁਰਦੁਆਰਿਆਂ, ਮੰਦਰਾਂ ਦਾ ਟੂਰ ਲਗਾਇਆ। ਇਸ ਵਿੱਦਿਅਕ ਟੂਰ ਦੌਰਾਨ ਵਿਦਿਆਰਥਣਾਂ ਨੇ ਗੁਰਦੁਆਰਾ ਕੇਸਗੜ• ਸ਼੍ਰੀ ਆਨੰਦਪੁਰ ਸਾਹਿਬ, ਵਿਰਾਸਤੇ ਖਾਲਸਾ ਸ਼੍ਰੀ ਆਨੰਦਪੁਰ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ, ਗੁਰਦੁਆਰਾ ਚਮਕੌਰ ਸਾਹਿਬ, ਗੁਰਦੁਆਰਾ ਕੀਰਤਪੁਰ ਸਾਹਿਬ, ਮਾਤਾ ਸ਼੍ਰੀ ਨੈਨਾ ਦੇਵੀ ਸਮੇਤ ਅਨੇਕਾਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਸਾਇੰਸ ਮਾਸਟਰ ਜਸਵੀਰ ਸਿੰਘ ਨੇ ਦੱਸਿਆ ਕਿ ਇਨ•ਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੇ ਜਿਥੇ ਵਿਦਿਆਰਥੀਆਂ ਵਿਚ ਸਾਰੇ ਧਰਮਾਂ ਪ੍ਰਤੀ ਪ੍ਰੇਮ ਦੀ ਭਾਵਨਾ ਪੈਦਾ ਹੋਈ ਹੈ, ਉਥੇ ਹੀ ਵਿਦਿਆਰਥੀਆਂ ਵਿਚ ਰਾਸ਼ਟਰੀ ਤੇ ਸਮਾਜਿਕ ਏਕਤਾ ਦੀ ਭਾਵਨਾ ਪ੍ਰਫੂਲਿੱਤ ਹੋਈ ਹੈ। ਇਸ ਵਿੱਦਿਅਕ ਟੂਰ ਲਈ ਵਿਦਿਆਰਥਣਾਂ ਨੇ ਵਿਸ਼ੇਸ਼ ਤੌਰ ਤੇ ਜ਼ਿਲ•ਾ ਸਿੱਖਿਆ ਅਫਸਰ ਸੈਕੰਡਰੀ ਜਗਸੀਰ ਸਿੰਘ ਆਵਾ, ਜ਼ਿਲ•ਾ ਸਾਇੰਸ ਸੁਪਰਵਾਈਜ਼ਰ ਰਜੇਸ਼ ਮਹਿਤਾ, ਸਕੂਲ ਮੁਖੀ ਸ਼੍ਰੀਮਤੀ ਸੰਤੋਸ਼ ਕੁਮਾਰੀ ਤੇ ਮਾਸਟਰ ਜਸਵੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।