ਡੀ. ਸੀ. ਮਾਡਲ ਸਕੂਲ ਵਿਰੋਜ਼ਪੁਰ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ
ਤੰਬਾਕੂਨੋਸ਼ੀ ਨਾਲ ਕੈਂਸਰ ਵਰਗੀਆਂ ਭੈੜੀਆਂ ਅਤੇ ਨਾਮੁਰਾਦ ਬਿਮਾਰੀਆਂ ਲੱਗਦੀਆਂ ਹਨ -- ਚੀਫ ਜੁਡੀਸ਼ੀਅਲ ਮੈਜਿਸਟ੍ਰੇਟ
ਵਿਰੋਜ਼ਪੁਰ 01 ਜੂਨ 2021- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਨੇ ਡੀ. ਸੀ. ਮਾਡਲ ਸਕੂਲ ਵਿਰੋਜ਼ਪੁਰ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਏਕਤਾ ਉੱਪਲ ਨੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਰੋਜ਼ਪੁਰ ਨੇ ਅੱਜ ਦੇ ਦਿਵਸ ਦੀ ਮਹਾਨਤਾ ਦੱਸਦੇ ਹੋਏ ਕਿਹਾ ਕਿ ਨਸ਼ੇ ਅੱਜ ਦੇ ਸਮਾਜ ਦੀ ਇੱਕ ਬਹੁਤ ਵੱਡੀ ਅਲਾਮਤ ਬਣ ਚੁੱਕੇ ਹਨ । ਇਨ੍ਹਾਂ ਨਸ਼ਿਆਂ ਵਿੱਚੋਂ ਇੱਕ ਨਸ਼ਾ ਤੰਬਾਕੂ ਦਾ ਵੀ ਹੁੰਦਾ ਹੈ ਜੋ ਕਿ ਮਨੁੱਖੀ ਸਰੀਰ
ਲਈ ਬਹੁਤ ਹੀ ਖਤਰਨਾਕ ਸਾਬਿਤ ਹੁੰਦਾ ਜਾ ਰਿਹਾ ਹੈ ਇਹ ਆਮ ਤੌਰ ਤੇ ਸਿਗਰਟ, ਬੀੜੀ ਅਤੇ ਜਰਦੇ ਆਦਿ ਵਿੱਚ ਆਮ ਤੌਰ ਤੇ ਵਰਤਿਆ ਜਾਂਦਾ ਹੈ । ਜੋ ਕਿ ਸਾਡੇ ਫੇਫੜਿਆਂ ਲਈ ਬਹੁਤ ਹੀ ਘਾਤਕ ਹੁੰਦਾ ਹੈ ਇਸ ਤੋਂ ਕੈਂਸਰ ਵਰਗੀਆਂ ਭੈੜੀਆਂ ਅਤੇ ਨਾਮੁਰਾਦ ਬਿਮਾਰੀਆਂ
ਲੱਗਦੀਆਂ ਹਨ । ਜਿਨ੍ਹਾਂ ਵਿੱਚ ਮੂੰਹ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਹੋਣ ਦਾ ਖਦਸ਼ਾ ਹਰ ਵੇਲੇ ਬਣਿਆ ਰਹਿੰਦਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਇਸ ਦਿਵਸ ਤੇ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ