ਡਿਪਟੀ ਕਮਿਸ਼ਨਰ ਕਰਨਗੇ ਦਸਵੀਂ ਕਲਾਸ ਦੀ ਟਾਪਰ ਵਿਦਿਆਰਥਣ ਦੀ ਇੱਛਾ ਪੂਰੀ, ਵਿਦਿਆਰਥਣ ਬਣੇਗੀ ਇੱਕ ਦਿਨ ਲਈ ਡੀਸੀ
ਡਿਪਟੀ ਕਮਿਸ਼ਨਰ ਕਰਨਗੇ ਦਸਵੀਂ ਕਲਾਸ ਦੀ ਟਾਪਰ ਵਿਦਿਆਰਥਣ ਦੀ ਇੱਛਾ ਪੂਰੀ, ਵਿਦਿਆਰਥਣ ਬਣੇਗੀ ਇੱਕ ਦਿਨ ਲਈ ਡੀਸੀ
ਫ਼ਿਰੋਜ਼ਪੁਰ September, 12, 2019: ਆਰ ਐੱਸ ਡੀ ਸਕੂਲ ਦੀ ਵਿਦਿਆਰਥਣ ਜੋ ਕਿ ਗਿਆਰ੍ਹਵੀਂ ਕਲਾਸ ਵਿਚ ਪਡ਼੍ਹ ਰਹੀ ਹੈ ਜੋ ਕਿ ਲੋਕੋਮੋਟਰ ਬਿਮਾਰੀ ਦੀ ਸ਼ਿਕਾਰ ਹੈ ਜਿਸ ਕਾਰਨ ਉਸ ਦੀ ਲੰਬਾਈ ਆਮ ਇਨਸਾਨ ਵਾਗ ਨਾ ਹੋ ਕੇ ਸਿਰਫ਼ B ਫੁੱਟ H ਇੰਚ ਹੈ ਅਤੇ ਉਹ ਆਪਣੀ ਪਡ਼ਾਈ ਪੂਰੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਜਾ ਕੋਈ ਆਈ¢ਏ¢ਐਸ ਅਫ਼ਸਰ ਬਣਨ ਦੀ ਇੱਛਾ ਰੱਖਦੀ ਹੈ, ਜਿਸ ਦੀ ਇਹ ਇੱਛਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਵੱਲੋਂ ਪੂਰੀ ਕੀਤੀ ਜਾਵੇਗੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਦੱਸਿਆ ਕਿ ਨਸ਼ਾ ਮੁਹਿੰਮ ਤਹਿਤ ਜਦੋਂ ਉਨ੍ਹਾਂ ਵੱਲੋਂ ਵੱਖ ਵੱਖ ਸਕੂਲਾਂ ਵਿਚ ਵਿਦਿਆਰਥੀਆ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇਸ ਵਿਦਿਆਰਥਣ ਨਾਲ ਹੋਈ ਸੀ। ਜਿਸ ਬਾਰੇ ਸਕੂਲ ਦੇ ਪ੍ਰਿੰਸੀਪਲ ਤੋਂ ਪਤਾ ਚੱਲਿਆ ਕਿ ਉਹ ਸਕੂਲ ਦੀ ਅੱਠਵੀਂ ਅਤੇ ਦਸਵੀਂ ਕਲਾਸ ਦੀ ਟਾਪਰ ਹੈ। ਇਸ ਦੌਰਾਨ ਜਦੋਂ ਵਿਦਿਆਰਥਣ ਨਾਲ ਗੱਲ ਕੀਤੀ ਤਾਂ ਉਸ ਤੋਂ ਉਸ ਦੀ ਡੀਸੀ ਬਣਨ ਦੀ ਇੱਛਾ ਦਾ ਪਤਾ ਚੱਲਿਆ ਅਤੇ ਉਸ ਦਾ ਹੋਂਸਲਾ ਦੇਖਦਿਆ ਅਤੇ ਹੋਰ ਵੀ ਇਹੋ ਜਿਹੇ ਬੱਚਿਆ ਨੂੰ ਭਵਿੱਖ ਵਿਚ ਪਡ਼ ਲਿਖ ਕੇ ਅਫਸਰ ਬਣਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਵੱਲੋਂ ਉਸ ਨੂੰ ਇੱਕ ਦਿਨ ਲਈ ਅ ਾਪਣੇ ਦਫਤਰ ਵਿਖੇ ਬਿਠਾ ਕੇ ਦਫਤਰ ਦਾ ਕੰਮਕਾਜ ਦਿਖਾਇਆ ਜਾਵੇਗਾ ਅਤੇ ਉਸ ਨੂੰ ਦਫਤਰ ਵਿਖੇ ਆਪਣੇ ਆਪ ਨੂੰ ਡਿਪਟੀ ਕਮਿਸ਼ਨਰ ਵਾਗ ਮਹਿਸੂਸ ਕਰਵਾਇਆ ਜਾਵੇਗਾ, ਜਿਸ ਨਾਲ ਉਸ ਦਾ ਡੀਸੀ ਬਣਨ ਦਾ ਮਕਸਦ ਹੋਰ ਮਜਬੂਤ ਹੋਵੇਗਾ।