ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਨੈਸ਼ਨਲ ਕਿੱਕਬਾਕਸਿੰਗ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਲ ਕਰਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਥਾਂ ਹਾਸਲ ਕਰਨ ਵਾਲੀ ਰੁਬਾਬ ਸ਼ਰਮਾ ਨੂੰ ਕੀਤਾ ਸਨਮਾਨਿਤ
ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਨੈਸ਼ਨਲ ਕਿੱਕਬਾਕਸਿੰਗ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਲ ਕਰਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਥਾਂ ਹਾਸਲ ਕਰਨ ਵਾਲੀ ਰੁਬਾਬ ਸ਼ਰਮਾ ਨੂੰ ਕੀਤਾ ਸਨਮਾਨਿਤ
ਫਿਰੋਜ਼ਪੁਰ 28 ਜੁਲਾਈ ( ) ਵਿਵੇਕਾਨੰਦ ਵਰਲਡ ਸਕੂਲ ਦੇ ਹਰਫਨਮੌਲਾ ਵਿਦਿਆਰਥੀ ਰੁਬਾਬ ਸ਼ਰਮਾ ਨੇ ਕੋਲਕਾਤਾ ਵਿਖੇ ਹੋਈ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਵਿਸ਼ਵ ਚੈਂਪਿਅਨਸ਼ਿਪ ਵਿੱਚ ਆਪਣਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ.ਐਸ.ਐਨ. ਰੁਦਰਾ ਨੇ ਦੱਸਿਆ ਕਿ ਵਿਸ਼ਵ ਚੈਂਪੀਅਨਸ਼ਿਪ ਦਾ ਮੁਕਾਬਲਾ ਜੋ ਕਿ ਸਤੰਬਰ-ਅਕਤੂਬਰ ਮਹੀਨੇ ਵਿਚ ਇਟਲੀ ਵਿਖੇ ਆਯੋਜਿਤ ਕੀਤਾ ਜਾਣਾ ਹੈ। ਇਸ ਉਪਲਬਧੀ ਲਈ ਡਿਪਟੀ ਕਮਿਸ਼ਨਰ ਫਿਰੋਜ਼ੁਪਰ ਅੰਮ੍ਰਿਤ ਸਿੰਘ ਵੱਲੋਂ ਰੁਬਾਬ ਸ਼ਰਮਾ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਰੁਬਾਬ ਨੇ ਵਿਸ਼ਵ ਚੈਂਪਿਅਨਸ਼ਿਪ ਵਿਚ ਆਪਣਾ ਸਥਾਨ ਬਣਾ ਕੇ ਨਾ ਸਿਰਫ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਸਗੋਂ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਂ ਵੀ ਰੌਸ਼ਨ ਕੀਤਾ ਹੈ।
ਡਾ: ਰੁਦਰਾ ਨੇ ਦੱਸਿਆ ਕਿ ਜਿੱਥੇ ਰੁਬਾਬ ਸ਼ਰਮਾ ਨੇ ਆਪਣੀ ਸ਼ਾਨਦਾਰ ਜਿੱਤ ਨਾਲ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਉਸ ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ 94.8 ਫੀਸਦੀ ਅੰਕ ਲੈ ਕੇ ਪਾਸ ਕੀਤੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਰੁਬਾਬ ਦੀ ਇਸ ਸਫਲਤਾ ਲਈ ਉਸਿ ਦੇ ਮਾਪਿਆਂ ਅਤੇ ਸਕੂਲ ਨੂੰ ਵਧਾਈ ਦਿੱਤੀ।
श्री मति अमृत सिंह, आईऐएस डिप्टी कमिश्नर फ़िरोज़पुर ने राष्ट्रीय किकबॉक्सिंग प्रतियोगिता में स्वर्ण पदक प्राप्त कर विश्व चैंपियनशिप में अपना स्थान प्राप्त करने वाली रुबाब शर्मा का किया सम्मान
उपरोक्त सम्बंधित विस्तृत जानकारी देते हुए स्कूल के डायरेक्टर डा एस ऍन रुद्रा ने बताया कि हाल ही में विवेकानंद वर्ल्ड स्कूल की हरफनमौला छात्रा रुबाब शर्मा ने कोलकाता में राष्ट्रीय चैंपियनशिप में स्वर्ण पदक जीत कर अपना स्थान विश्व चैंपियनशिप प्रतियोगिता जो कि इटली में सितम्बर अक्टूबर में आयोजित होने वाली है, में भारत का प्रतिनिधित्व करने वाली है l इसी उपलक्ष्य में आज रुबाब शर्मा को जिले की डिप्टी कमिश्नर श्री मति अमृत सिंह,आई ऐ एस ने अपने पास बुला कर प्रोत्साहित किया एवं कहा कि रुबाब ने विश्व चैंपियनशिप में अपना स्थान बना कर न केवल अपने माता पिता व् स्कूल का नाम रोशन किया है, अपितु पूरे फ़िरोज़पुर जिले का नाम रोशन करके आयी है l उन्होंने रुबाब शर्मा के खेल को और बढ़ावा देने के लिए उसे सम्मानित किया एवं वायदा किया कि वह रुबाब शर्मा जैसी हरफनमौला छात्रा को इटली की चैंपियनशिप प्रतियोगिता में जाने के लिए आवश्य ही मदद करेंगी l
डा रुद्रा ने बताया कि जहाँ रुबाब शर्मा ने अपनी शानदार जीत से पूरे जिले का नाम रोशन किया है l वही कक्षा दसवीं की बोर्ड की परीक्षा में 94.8% अंक लाकर उत्तीर्ण हुई है l श्री मति अमृत सिंह,आई ऐ एस, डिप्टी कमिश्नर फ़िरोज़पुर ने रुबाब की इस सफलता पर भी स्कूल एवं माता पिता को बधाई दी l