Ferozepur News

ਡਿਪਟੀ ਕਮਿਸ਼ਨਰ ਵੱਲੋਂ 61ਵੀਂ ਸਕੂਲ ਨੈਸ਼ਨਲ ਅੰਡਰ-19 ਲੈਵਲ ਰੱਸਾ ਕੱਸੀ ਚੈਂਪੀਅਨਸ਼ਿਪ ਹਿੱਸਾ ਲੈਣ ਵਾਲੀਆ ਖਿਡਾਰਨਾਂ ਦਾ ਸਨਮਾਨ

DSC00556ਫਿਰੋਜ਼ਪੁਰ 12 ਜਨਵਰੀ (ਏ.ਸੀ.ਚਾਵਲਾ) ਦਿੱਲੀ ਵਿਚ ਸਮਾਪਤ ਹੋਈ 61ਵੀਂ ਸਕੂਲ ਨੈਸ਼ਨਲ ਅੰਡਰ-19 ਲੈਵਲ ਰੱਸਾ ਕੱਸੀ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਜ਼ਿਲੇ• ਦੀ ਵੂਮੈਨ ਟੀਮ ਨੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੀ ਟੀਮ ਨੇ ਗੋਲਡ ਮੈਡਲ ਹਾਸਲ ਕੀਤਾ ਇਸ ਟੀਮ ਵਿਚ ਜਿਲ•ਾ ਫਿਰੋਜਪੁਰ ਦੇ ਸਕੂਲ ਸ਼ਹੀਦ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਫਤਿਹਗੜ• ਸਭਰਾ ਦੀਆਂ ਦੋ ਖਿਡਾਰਣਾ ਮਨਪ੍ਰੀਤ ਕੋਰ ਅਤੇ ਗੁਰਮੀਤ ਕੌਰ  ਵੀ ਪੰਜਾਬ ਦੀ  ਟੀਮ ਸ਼ਾਮਲ ਸਨ। ਅੱਜ ਫਿਰੋਜ਼ਪੁਰ ਜ਼ਿਲੇ• ਦੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਵੱਲੋਂ ਟੀਮ ਦੀਆਂ ਇਨ•ਾਂ ਖਿਡਾਰਣਾ ਨੂੰ  ਸਨਮਾਨਿਤ  ਕੀਤਾ ਗਿਆ। ਇਸ ਮੌਕੇ ਤੇ ਉਨ•ਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਫਿਰੋਜ਼ਪੁਰ ਜ਼ਿਲੇ• ਦੀਆਂ ਲੜਕੀਆਂ ਨੇ ਪੂਰੇ ਪੰਜਾਬ ਵਿਚ ਫਿਰੋਜ਼ਪੁਰ ਜ਼ਿਲੇ• ਦਾ ਨਾਮ ਰੌਸ਼ਨ ਕਰਕੇ ਇਕ ਨਵਾਂ ਇਤਿਹਾਸ ਰਚਿਆ ਹੈ। ਉਨ•ਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅੰਤਰ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਲਈ ਤਿਆਰ ਕਰਨ ਲਈ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜ਼ਿਲ•ਾ ਖੇਡ ਅਫ਼ਸਰ ਸ੍ਰੀ.ਸੁਨੀਲ ਸ਼ਰਮਾ ਨੇ ਦੱਸਿਆ ਕਿ ਇਨ•ਾਂ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਇਆ ਜ਼ਿਲ•ਾ ਪ੍ਰਸ਼ਾਸਨ ਵੱਲੋਂ ਇਨ•ਾਂ ਖਿਡਾਰੀਆਂ ਲਈ ਹਰ ਇੰਤਜ਼ਾਮ ਕੀਤੇ ਜਾਣਗੇ। ਇਸ ਮੌਕੇ ਸ੍ਰ.ਰਵਿੰਦਰਪਾਲ ਸਿੰਘ ਸੰਧੂ ਡੀ.ਡੀ.ਪੀ.ਓ,  ਜਿਲ•ਾ ਸਿੱਖਿਆ ਅਫਸਰ ਸ੍ਰ.ਜਗਸੀਰ ਸਿੰਘ, ਏ.ਈ.ਓ ਸ੍ਰ.ਬਲਜਿੰਦਰ ਪਾਲ ਸਿੰਘ, ਪ੍ਰਿੰਸੀਪਲ ਸ੍ਰ.ਇਕਬਾਲ ਸਿੰਘ ਗਿੱਲ, ਸ੍ਰ.ਬਲਦੇਵ ਸਿੰਘ, ਸਕੱਤਰ ਸ੍ਰ.ਸੁਖਮੰਦਰ ਸਿੰਘ, ਪੀ.ਟੀ.ਆਈ ਸ੍ਰ.ਕਰਨਜੀਤ ਸਿੰਘ ਅਤੇ ਕੋਚ ਸ੍ਰ.ਅਮਰਜੀਤ ਸਿੰਘ ਡੀ.ਪੀ.ਈ ਫਤਿਹਗੜ• ਸਭਰਾ ਵੀ ਹਾਜਰ ਸਨ।

Related Articles

Back to top button