Ferozepur News

ਡਿਪਟੀ ਕਮਿਸ਼ਨਰ ਵੱਲੋਂ ਹੈਲਪ ਸੁਸਾਇਟੀ ਧੀਰਾ ਪੱਤਰਾ ਦੀ ਨਵੀਂ ਦੀ ਸ਼ਾਖਾ ਦਾ ਉਦਘਾਟਨ

dheerapatraਫਿਰੋਜ਼ਪੁਰ 1 ਅਪ੍ਰੈਲ  (ਏ. ਸੀ. ਚਾਵਲਾ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਮਾਰਕੀਟ ਕਮੇਟੀ ਦਫਤਰ ਫਿਰੋਜ਼ਪੁਰ ਛਾਉਣੀ ਵਿਖੇ ਫਾਰਮਰਜ਼ ਹੈਲਪ ਸੁਸਾਇਟੀ ਧੀਰਾ ਪੱਤਰਾ ਦੀ ਨਵੀਂ ਸ਼ਾਖਾਂ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੁਕਾਨ ਵਿਚ ਖਾਣ ਪੀਣ ਵਾਲੀਆ ਵੱਡੀ ਗਿਣਤੀ ਵਿਚ ਵਸਤਾਂ ਮਿਲ ਸਕਣਗੀਆਂ ਅਤੇ ਸਾਰੇ ਪ੍ਰੋਡਕਟ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਸ ਦੁਕਾਨ ਵਿਚ ਸਾਹੀਵਾਲ ਗਾਵਾਂ ਦੇ ਦੁੱਧ ਤੋ ਤਿਆਰ ਕੀਤੇ ਸਾਰੇ ਪ੍ਰਡੋਕਟ ਮਿਲਿਆ ਕਰਨਗੇ ਅਤੇ ਇਸ ਤੋ ਇਲਾਵਾ ਦੇਸੀ ਗੁੜ, ਸਰੋਂ• ਦਾ ਤੇਲ, ਸ਼ਹਿਦ, ਦੇਸੀ ਘਿਓ, ਦੇਸੀ ਕਣਕ ਦਾ ਆਟਾ ਅਤੇ ਹਰ ਤਰ•ਾਂ ਦੇ ਅਚਾਰ ਵੀ ਉਪਲਬਧ ਹੋਣਗੇ। ਇਸ ਮੌਕੇ ਗੁਰਜੰਟ ਸਿੰਘ ਔਲਖ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ, ਡਾ.ਪ੍ਰਦੀਪ ਕੁਮਾਰ ਸਹਾਇਕ ਪ੍ਰੋਫ਼ੈਸਰ ( ਫਸਲ ਵਿਗਿਆਨ), ਸ੍ਰ.ਬੀਰਪ੍ਰਤਾਪ ਸਿੰਘ ਗਿੱਲ ਡੇਅਰੀ ਵਿਭਾਗ ਫਿਰੋਜ਼ਪੁਰ, ਫਾਰਮਰ ਹੈਲਪ ਸੁਸਾਇਟੀ ਦੇ ਪ੍ਰਧਾਨ ਸ੍ਰ.ਬੂਟਾ ਸਿੰਘ ਭੁੱਲਰ, ਸ੍ਰ.ਵਿਰਸਾ ਸਿੰਘ, ਸ.ਜਸਵੀਰ ਸਿੰਘ, ਸ.ਕਸ਼ਮੀਰ ਸਿੰਘ, ਸ੍ਰ.ਸਵਰਨ ਸਿੰਘ ਸਿੰਧੂ, ਸ੍ਰ.ਤੇਜਿੰਦਰ ਸਿੰਘ ਖੋਸਾ ਆਦਿ ਹਾਜਰ ਸਨ।

Related Articles

Check Also
Close
Back to top button