ਡਿਪਟੀ ਕਮਿਸ਼ਨਰ ਨੇ ਫ਼ਿਰੋਜ਼ਪੁਰ ਦੀ ਆਖ਼ਰੀ ਮਤਦਾਤਾ ਸੂਚੀ ਕੀਤੀ ਪ੍ਰਕਾਸ਼ਿਤ, ਜ਼ਿਲ੍ਹੇ ਵਿਚ ਕੁਲ 7,08,890 ਵੋਟਰ ਹੋਏ ਰਜਿਸਟਰਡ
ਰਾਜਨੀਤਿਕ ਪਾਰਟੀਆਂ ਦੀ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਜਾਰੀ ਹੋਈ ਜ਼ਿਲ੍ਹੇ ਦੀ ਫਾਈਨਲ ਵੋਟਰ ਲਿਸਟ, ਸਾਰੇ ਪਾਰਟੀਆਂ ਨੂੰ ਬੂਥ ਲੈਵਲ ਤੇ ਆਪਣੇ ਬੀਐਲਓਜ਼ ਨਿਯੁਕਤ ਕਰਨ ਦੀ ਕੀਤੀ ਅਪੀਲ
ਡਿਪਟੀ ਕਮਿਸ਼ਨਰ ਨੇ ਫ਼ਿਰੋਜ਼ਪੁਰ ਦੀ ਆਖ਼ਰੀ ਮਤਦਾਤਾ ਸੂਚੀ ਕੀਤੀ ਪ੍ਰਕਾਸ਼ਿਤ, ਜ਼ਿਲ੍ਹੇ ਵਿਚ ਕੁਲ 7,08,890 ਵੋਟਰ ਹੋਏ ਰਜਿਸਟਰਡ
ਰਾਜਨੀਤਿਕ ਪਾਰਟੀਆਂ ਦੀ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਜਾਰੀ ਹੋਈ ਜ਼ਿਲ੍ਹੇ ਦੀ ਫਾਈਨਲ ਵੋਟਰ ਲਿਸਟ, ਸਾਰੇ ਪਾਰਟੀਆਂ ਨੂੰ ਬੂਥ ਲੈਵਲ ਤੇ ਆਪਣੇ ਬੀਐਲਓਜ਼ ਨਿਯੁਕਤ ਕਰਨ ਦੀ ਕੀਤੀ ਅਪੀਲ
ਫ਼ਿਰੋਜ਼ਪੁਰ 7 ਫਰਵਰੀ 2020 ( ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਫਾਈਨਲ ਵੋਟਰ ਲਿਸਟ ਪ੍ਰਕਾਸ਼ਿਤ ਕੀਤੀ। ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 1-1-2020 ਦੇ ਆਧਾਰ ਤੇ ਬਣਾਈ ਨਵੀਂ ਲਿਸਟ ਪ੍ਰਕਾਸ਼ਿਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਲਿਸਟ ਦੀ ਸੀਡੀ ਵੀ ਸੌਂਪੀ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਫਾਈਨਲ ਵੋਟਰ ਲਿਸਟ ਦੇ ਮੁਤਾਬਿਕ ਹੁਣ ਜ਼ਿਲ੍ਹੇ ਵਿਚ 7,08,890 ਵੋਟਰ ਹਨ। ਜਿਨ੍ਹਾਂ ਵਿਚੋਂ 3,79,463 ਪੁਰਸ਼ ਵੋਟਰ ਅਤੇ 3,29,407 ਮਹਿਲਾ ਵੋਟਰ ਹਨ। ਉਨ੍ਹਾਂ ਜ਼ਿਲ੍ਹੇ ਦੇ ਚਾਰੋ ਵਿਧਾਨਸਭਾ ਹਲਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 75-ਜ਼ੀਰਾ ਵਿਧਾਨਸਭਾ ਹਲਕੇ ਵਿਚ ਕੁਲ 1,81,463 ਵੋਟਰ ਹਨ, ਇਨ੍ਹਾਂ ਵਿਚੋਂ 95,939 ਪੁਰਸ਼ ਅਤੇ 85,519 ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਕੁਲ 1,79,124 ਵੋਟਰ ਹਨ, ਇਨ੍ਹਾਂ ਵਿਚੋਂ 1,01,245 ਪੁਰਸ਼ ਅਤੇ 77,871 ਮਹਿਲਾਂ ਵੋਟਰ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਕੁਲ 1,86,367 ਵੋਟਰ ਰਜਿਸਟਰਡ ਹੋਏ ਹਨ, ਜਿਸ ਵਿਚ 98,120 ਪੁਰਸ਼ ਅਤੇ 88,245 ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਗੁਰੂਹਰਸਹਾਏ ਹਲਕੇ ਵਿਚ 1,61,936 ਵੋਟਰ ਹਨ, ਜਿਸ ਵਿਚ 84,159 ਪੁਰਸ਼ ਅਤੇ 77,772 ਮਹਿਲਾ ਵੋਟਰ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿਚ 20 ਵੋਟਰ ਬਤੌਰ ਥਰਡ ਜੈਂਡਰਾਂ ਨੇ ਖ਼ੁਦ ਨੂੰ ਵੋਟਰ ਲਿਸਟ ਵਿਚ ਰਜਿਸਟਰਡ ਕਰਵਾਇਆ ਹੈ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਵੋਟਰ ਸੂਚੀ ਵਿਚ ਜੋ ਵੀ ਇਤਰਾਜ਼ ਜਾਂ ਦਾਅਵੇ ਪ੍ਰਾਪਤ ਹੋਏ ਸਨ, ਉਨ੍ਹਾਂ ਦਾ 15 ਜਨਵਰੀ ਤੱਕ ਨਿਪਟਾਰਾ ਕੀਤਾ ਗਿਆ ਸੀ। ਇਸ ਕਾਰਵਾਈ ਤੋਂ ਬਾਅਦ ਫਾਈਨਲ ਵੋਟਰ ਲਿਸਟ ਤਿਆਰ ਕਰਨ ਦਾ ਕੰਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਲਦੀ ਹੀ ਫ਼ੋਟੋ ਵਾਲੀ ਵੋਟਰ ਸੂਚੀ ਸਬੰਧਿਤ ਰਾਜਨੀਤਕ ਪਾਰਟੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ, ਫ਼ਿਲਹਾਲ ਸੀਡੀ ਵਿਚ ਵੋਟਰ ਸੂਚੀ ਪਾ ਕੇ ਸਾਰੀਆਂ ਪਾਰਟੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਸਾਰੇ ਬੂਥਾਂ ਤੇ ਆਪਣੇ-ਆਪਣੇ ਬੂਥ ਲੈਵਲ ਏਜੰਟ (ਬੀਐਲਓਜ਼) ਨਿਯੁਕਤ ਕਰ ਕੇ ਚੋਣਾਂ ਨਾਲ ਸਬੰਧਿਤ ਪ੍ਰਕਿਰਿਆ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।