ਡਾ ਐਸ ਪੀ ਸਿੰਘ ਓਬਰਾਏ ਵੱਲੋਂ ਫਿਰੋਜ਼ਪੁਰ ਨੂੰ ਚਾਰ ਅਧੁਨਿਕ ਲੈਬਾਂ,ਇੱਕ ਐਬੂਲੈਂਸ ਤੇ ਇੱਕ ਸ਼ਵ ਵਾਹਣ ਦਾ ਦਿੱਤਾ ਵੱਡਾ ਤੋਹਫਾ
ਭਾਈ ਮਰਦਾਨਾ ਜੀ ਦੀ ਯਾਦ ਵਿੱਚ ਭਾਰਤ ਵਿੱਚ ਬਣ ਰਹੀ ਪਹਿਲੀ ਲਾਟ ਲਈ ਪ੍ਰਬੰਧਕਾਂ ਨੂੰ ਦਿੱਤੇ ਅੱਠ ਲੱਖ ਰੁਪਏ
ਡਾ ਐਸ ਪੀ ਸਿੰਘ ਓਬਰਾਏ ਵੱਲੋਂ ਫਿਰੋਜ਼ਪੁਰ ਨੂੰ ਚਾਰ ਅਧੁਨਿਕ ਲੈਬਾਂ,ਇੱਕ ਐਬੂਲੈਂਸ ਤੇ ਇੱਕ ਸ਼ਵ ਵਾਹਣ ਦਾ ਦਿੱਤਾ ਵੱਡਾ ਤੋਹਫਾ
– ਭਾਈ ਮਰਦਾਨਾ ਜੀ ਦੀ ਯਾਦ ਵਿੱਚ ਭਾਰਤ ਵਿੱਚ ਬਣ ਰਹੀ ਪਹਿਲੀ ਲਾਟ ਲਈ ਪ੍ਰਬੰਧਕਾਂ ਨੂੰ ਦਿੱਤੇ ਅੱਠ ਲੱਖ ਰੁਪਏ
ਫਿਰੋਜ਼ਪੁਰ,1 ਮਾਰਚ (ਬਲਬੀਰ ਸਿੰਘ ਜੋਸਨ)-ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਫਿਰੋਜ਼ਪੁਰ ਨਿਵਾਸੀਆਂ ਨੂੰ ਵੱਡੇ ਤੋਹਫੇ ਜਲਦ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਚਾਰ ਅਤਿ ਅਧੁਨਿਕ ਲੈਬਾਂ, ਇੱਕ ਐਬੂਲੈਂਸ ਅਤੇ ਇੱਕ ਸ਼ਵ ਵਾਹਣ ਦਿੱਤਾ ਜਾਵੇਗਾ। ਡਾ ਐਸ ਪੀ ਸਿੰਘ ਓਬਰਾਏ ਨੇ ਇਹ ਐਲਾਨ ਫਿਰੋਜ਼ਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਭਾਰਤ ਦੀ ਵਿੱਚ ਪਹਿਲੀ ਲਾਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨੂੰ ਕਹੀ। ਉਨ੍ਹਾਂ ਇਸ ਲਾਟ ਦੇ ਨਿਰਮਾਣ ਹਿੱਤ ਪ੍ਰਬੰਧਕਾ ਨੂੰ ਅੱਠ ਲੱਖ ਰੁਪਏ ਵੀ ਦਿੱਤੇ ਤਾਂ ਕਿ ਇਸ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਵੀ ਸਰਵਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਫਿਰੋਜ਼ਪੁਰ ਛਾਉਣੀ ਵਿੱਚ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਸੰਸਥਾ ਵੱਲੋਂ ਖੋਲੀ ਜਾ ਰਹੀ ਸੰਨੀ ਲੈਬ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ। ਡਾ ਐਸ ਪੀ ਸਿੰਘ ਓਬਰਾਏ ਬਾਅਦ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫਿਰੋਜ਼ਪੁਰ ਸਥਿੱਤ ਦਫ਼ਤਰ ਪੁੱਜੇ ਜਿੱਥੇ ਉਨ੍ਹਾਂ ਦਾ ਜਿਲ੍ਹਾ ਟੀਮ ਦੇ ਵਾਲੰਟੀਅਰਾਂ ਵੱਲਂ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਸੰਸਥਾ ਦੇ ਆਹੁਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ਼ ਸਲਾਘਾਯੋਗ ਹਨ ਤੇ ਫਿਰੋਜ਼ਪੁਰ ਟੀਮ ਨੇ ਜਿੱਥੇ ਵਿਧਵਾਵਾਂ , ਅੰਗਹਣਾਂ ਅਤੇ ਲੋੜਵੰਦ ਲੋਕਾਂ ਦੀ ਹਮੇਸ਼ਾ ਮੱਦਦ ਕੀਤੀ ਹੈ ਉੱਥੇ ਕੁਦਰਤੀ ਆਫਤਾਂ ਦੇ ਸਮੇਂ ਫਸੇ ਲੋਕਾਂ ਦੀ ਅੱਗੇ ਹੋ ਕੇ ਮੱਦਦ ਕੀਤੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸੰਸਥਾ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਕੇ ਉਨ੍ਹਾਂ ਦਾ ਹੋਸਲਾ ਵਧਾਇਆ। ਇਸ ਮੌਕੇ ਤੇ ਭਾਈ ਮਰਦਾਨਾ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ , ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਫਿਰੋਜ਼ਪੁਰ ਟੀਮ ਵਲੋਂ ਡਾ ਓਬਰਾਏ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ, ਪ੍ਰਿੰਸ ਧੁੰਨਾਂ ਪ੍ਧਾਨ ਤਰਨਤਾਰਨ,ਗੁਰਪੀ੍ਰਤ ਸਿੰਘ ਘੜਿਆਲ ਮੀਤ ਪ੍ਰਧਾਨ,ਨਰਿੰਦਰ ਬੇਰੀ ਕੈਸ਼ੀਅਰ, ਸੰਜੀਵ ਬਜਾਜ ,ਬਲਵਿੰਦਰਪਾਲ ਸ਼ਰਮਾਂ,ਤਲਵਿੰਦਰ ਕੌਰ, ਕੰਵਲਜੀਤ ਸਿੰਘ, ਵਿਜੇ ਕੁਮਾਰ ਬਹਿਲ, ਰੋਸ਼ਨ ਲਾਲ ਮਨਚੰਦਾ,ਆਸਾ ਸ਼ਰਮਾ, ਰਵੀ ਸ਼ਰਮਾਂ,ਰਣਜੀਤ ਸਿੰਘ ਰਾਏ, ਦਵਿੰਦਰ ਸਿੰਘ ਛਾਬੜਾ, ਭਜਨ ਪੇਂਟਰ, ਕਿਰਨ ਪੇਟਰ, ਮਨਪ੍ਰੀਤ ਸਿੰਘ, ਜਸਬੀਰ ਸ਼ਰਮਾਂ,ਬਲਦੇਵ ਰਾਜ ਸ਼ਰਮਾਂ, ਪਰਮਿੰਦਰ ਸਿੰਘ ਸੰਧੂ , ਬਲਵੰਤ ਸਿੰਘ ਬਰਾੜ, ਸੁਖਜੀਤ ਸਿੰਘ ਹਰਾਜ, ਪਰੇਮ ਮਨਚੰਦਾ, ਲਖਵਿੰਦਰ ਸਿੰਘ ਕਰਮੂਵਾਲਾ ਸਮੇਤ ਸੰਸਥਾਂ ਦੇ ਹੋਰ ਮੈਂਬਰ ਵੀ ਮੋਜੂਦ ਸਨ।