ਟਰੈਕਟਰ ਨਾਲ ਘਰ ਦੇ ਬੂਹੇ ਦੀ ਕੰਧ ਅਤੇ ਪਾਣੀ ਦੀ ਟੈਂਕੀ ਤੋੜੀ
ਫ਼ਿਰੋਜ਼ਪੁਰ 5 ਮਾਰਚ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਪਿੰਡ ਹਰਦਾਸਾ ਵਿਖੇ ਘਰੇਲੂ ਵੰਡ ਵਿਚ ਇਕ ਕਨਾਲ ਦੀ ਜਗ•ਾ ਨੂੰ ਲੈ ਕੇ ਔਰਤ ਦੇ ਘਰ ਦੇ ਬੂਹੇ ਅੱਗੇ ਗਾਲ•ਾਂ ਕੱਢਣ ਅਤੇ ਪਾਣੀ ਵਾਲੀ ਟੈਂਕੀ ਤੋੜਣ ਦੇ ਦੋਸ਼ ਵਿਚ ਥਾਣਾ ਜ਼ੀਰਾ ਸਦਰ ਦੀ ਪੁਲਸ ਨੇ 6 ਲੋਕਾਂ ਖਿਲਾਫ 452, 427, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਹਰਦਾਸਾ ਦੀ ਰਹਿਣ ਵਾਲੀ ਸੁਖਜੀਤ ਕੌਰ ਪਤਨੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ•ਾਂ ਦਾ ਘਰੇਲੂ ਵੰਡ ਵਿਚ ਇਕ ਕਨਾਲ ਦੀ ਜਗ•ਾ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਚੱਲ ਰਿਹਾ ਹੈ। ਸੁਖਜੀਤ ਕੌਰ ਨੇ ਦੱਸਿਆ ਕਿ ਚਮਕੌਰ ਸਿੰਘ ਪੁੱਤਰ ਮੱਲ ਸਿੰਘ, ਬਲਵਿੰਦਰ ਕੌਰ ਪਤਨੀ ਚਮਕੌਰ ਸਿੰਘ, ਲਖਬੀਰ ਸਿੰਘ, ਗੋਰਾ ਸਿੰਘ ਪੁੱਤਰ ਚਮਕੌਰ ਸਿੰਘ, ਜਗਸੀਰ ਸਿੰਘ ਪੁੱਤਰ ਗੁਰਸੇਵਕ ਸਿੰਘ, ਗੁਰਸੇਵਕ ਸਿੰਘ ਪੁੱਤਰ ਮੱਲ ਸਿੰਘ ਟਰੈਕਟਰ ਤੇ ਸਵਾਰ ਹੋ ਕੇ ਆਏ ਅਤੇ ਉਸ ਦੇ ਘਰ ਦੇ ਬੂਹੇ ਅੱਗੇ ਟਰੈਕਟਰ ਰੋਕ ਕੇ ਗਾਲ•ਾਂ ਕੱਢੀਆਂ। ਸੁਖਜੀਤ ਕੌਰ ਨੇ ਦੱਸਿਆ ਕਿ ਉਕਤ ਲੋਕਾਂ ਨੇ ਟਰੈਕਟਰ ਦੇ ਬੰਪਰ ਨਾਲ ਬੂਹੇ ਦੀ ਕੰਧ ਢਾਹ ਦਿੱਤੀ ਅਤੇ ਪਾਣੀ ਦੀ ਟੈਂਕੀ ਵੀ ਤੋੜ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਸ਼ਿਕਾਇਤ ਕਰਤਾ ਸੁਖਜੀਤ ਕੌਰ ਦੇ ਬਿਆਨਾਂ ਤੇ ਚਮਕੌਰ ਸਿੰਘ, ਬਲਵਿੰਦਰ ਕੌਰ, ਲਖਬੀਰ ਸਿੰਘ, ਗੋਰਾ ਸਿੰਘ, ਜਗਸੀਰ ਸਿੰਘ, ਗੁਰਸੇਵਕ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।