ਜਿਲ੍ਹਾ ਫਿਰੋਜਪੁਰ ਦੇ ਨਵੇ ਬਣੇ ਮੈਰੀਟੋਰੀਅਸ ਸਕੂਲ ਵਿੱਚ 335 ਵਿਦਿਆਰਥੀਆਂ ਦਾ ਹੋਇਆ ਦਾਖਲਾ|
ਜਿਲ੍ਹਾ ਫਿਰੋਜਪੁਰ ਦੇ ਨਵੇ ਬਣੇ ਮੈਰੀਟੋਰੀਅਸ ਸਕੂਲ ਵਿੱਚ 335 ਵਿਦਿਆਰਥੀਆਂ ਦਾ ਹੋਇਆ ਦਾਖਲਾ|
ਅਜ ਮਿਤੀ 10/08/2016 ਨੂੰ ਦਫਤਰ ੦ਿਲਾ ਸਿੱਖਿਆ ਅਫਸਰ(ਸੈ.ਸਿ.) ਫਿਰੋਜਪੁਰ ਦੀ ਐਮ.ਆਈ.ਐਸ. ੍ਹਾਖਾ ਵਿਖੇ ਪੰਜਾਬ ਰਾਜ ਵਿੱਚ ਚਲ ਰਹੇ 9 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਦੂਜੇ ਚਰਨ ਲਈ ਦੂਸਰੇ ਦਿਨ ਦੀ ਆਨ ਲਾਇਨ ਕੋਸਲਿੰਗ ਸਫਲਤਾਪੂਰਵਕ ਸਪੰਨ ਹੋਈ| ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ੦ਿਲ੍ਹਾ ਸਿੱਖਿਆ ਅਫਸਰ(ਸੈ.ਸਿ.) ੍ਹ੍ਰੀ ਜਗਸੀਰ ਸਿੰਘ ਆਵਾ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਰਾਜ ਵਿਚ 9 ਮੈਰੀਟੋਰੀਅਸ ਰਿਹਾਇ੍ਹੀ ਸਕੂਲ ਅਮ੍ਰਿਤਸਰ,ਬਠਿੰਡਾ,ਜਲੰਧਰ,ਲੁਧਿਆਣਾ,ਮੋਹਾਲੀ,ਪਟਿਆਲਾ,ਗੁਰਦਾਸਪੁਰ,ਪਿੰਡ ਹਕੂਮਤ ਸਿੰਘ ਵਾਲਾ ਫਿਰੋਜਪੁਰ ਅਤੇ ਪਿੰਡ ਘਾਬੰਦਾ ਸੰਗਰੂਰ ਵਿਖੇ ਖੋਲੇ ਗਏ ਹਨ ਅਤੇ ਇਨ੍ਹਾ ਸਕੂਲਾਂ ਵਿੱਚ ਪਹਿਲੇ ਚਰਨ ਦੀ ਕੋਸਲਿੰਗ ਤੋ ਬਾਅਦ ਦਾਖਲਾ ਕੀਤਾ ਗਿਆ ਸੀ| ਉਨ੍ਹਾ ਦੱਸਿਆਂ ਕਿ ਹੁਣ ਵਿਭਾਗ ਵੱਲੋ ਖਾਲੀ ਰਹਿ ਗਈਆਂ ਸੀਟਾ ਲਈ ਦੁਬਾਰਾ ਪ੍ਰਵ੍ਹੇ ਪ੍ਰੀਖਿਆ ਲਈ ਗਈ ਹੈ ਅਤੇ ਮੈਰਿਟ ਅਨੁਸਾਰ ਦਾਖਲਾ ਦਿੱਤਾ ਜਾ ਰਿਹਾ ਹੈ ਤਾਂ ੦ੋ ਪਹਿਲਾ ਰਜਿਸਟਰ ਨਾ ਹੋ ਸਕੇ ਜਾਂ ਪਹਿਲੀ ਪ੍ਰਵ੍ਹੇ ਪ੍ਰੀਖਿਆ ਵਿੱਚ ਗੈਰ ਹਾਜਰ ਰਹੇ ਵਿਦਿਆਰਥੀਆਂ ਨੂੰ ਇੱਕ ਮੋਕਾ ਹੋਰ ਮਿਲ ਸਕੇ| ਅਜ ਸੰਪੰਨ ਹੋਈ ਕੋਸਂਲਿੰਗ ਉਪਰੰਤ ਫਿਰੋਜਪੁਰ ਦੀਆਂ 2 ਲੜਕੀਆਂ ਨੂੰ ਮੋਕੇ ਤੇ ਹੀ ਮੈਰਿਟ ਅਨੁਸਾਰ ਮਨਭਾਉਦੇਂ ਮੈਰੀਟੋਰੀਅਸ ਸਕੂਲ ਵਿੱਚ ਦਾਖਲੇ ਲਈ ਆਫਰ ਪੱਤਰ ਦਿੱਤੇ ਗਏ|ਉਨ੍ਹਾ ਦਸਿਆ ਕਿ ਪਿੰਡ ਹਕੂਮਤ ਸਿੰਘ ਵਾਲਾ ਫਿਰੋਜਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਅਜ ਸੰਪੰਨ ਹੋਈ ਕੋਸਲਿੰਗ ਤੱਕ 335 ਵਿਦਿਆਰਥੀਆਂ ਦਾ ਦਾਖਲਾ ਹੋ ਚੁੱਕਾ ਹੈ ਜਿਨ੍ਹਾ ਵਿੱਚ 311 ਲੜਕੀਆਂ ਅਤੇ 24 ਲੜਕੇ ਹਨ|
ਇਸ ਸਬੰਧੀ ਉੱਪ ਜਿਲ੍ਹਾ ਸਿੱ-ਖਆ ਅਫਸਰ(ਐ.ਸਿ) ਪ੍ਰਗਟ ਸਿੰਘ ਬਰਾੜ ਅਤੇ ੦ਿਲ੍ਹਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਕੁਮਾਰ ਨੇ ਦੱਸਿਆ ਕਿ ਅਜ ਦੂਸਰੇ ਚਰਨ ਦੀ ਕੋਸਲਿੰਗ ਉਪਰੰਤ ਜਿਲ੍ਹਾ ਫਿਰੋਜਪੁਰ ਦੇ ਨਵੇ ਬਣੇ ਮੈਰੀਟੋਰੀਅਸ ਸਕੂਲ ਵਿੱਚ 68 ਵਿਦਿਆਰਥੀਆਂ ਨੇ ਮੈਡੀਕਲ ਵਿੱਚ (ਸਾਰੀਆ ਲੜਕੀਆਂ), 213 ਵਿਦਿਆਰਥੀਆਂ ਨੇ ਨਾਨ ਮੈਡੀਕਲ ਵਿੱਚ ਜਿਨ੍ਹਾ ਵਿੱਚ 189 ਲੜਕੀਆਂ ਅਤੇ 24 ਲੜਕਿਆਂ ਅਤੇ ਕਮਰਸ ਵਿੱਚ 54 ਲੜਕੀਆਂ ਸਮੇਤ ਕੁੱਲ 335 ਵਿਦਿਆਰਥੀਆਂ ਨੇ ਦਾਖਲਾ ਲਿਆ|ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਸਭ ੦ਿਲਿਆ ਵਿੱਚ ਆਨ ਲਾਇਨ ਕੋਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ|ਇਸ ਮੋਕੇ ਲਵਦੀਪ ਸਿੰਘ ਮੈਰੀਟੋਰੀਅਸ ਪ੍ਰੋਜੈਕਟ ਕੋਆਰਡੀਨੇਟਰ , ਭੁਪਿੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ (ਆਈ.ਈ.ਡੀ.) ਅਤੇ ਮੈਡਮ ਕੀਰਤੀ ਆਦਿ ਹਾਜਰ ਸਨ|