ਜਿਲਾ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜਰੀ ਬੋਰਡ ਦੀ ਮੀਟਿੰਗ ਹੋਈ
ਜਿਲਾ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜਰੀ ਬੋਰਡ ਦੀ ਮੀਟਿੰਗ ਹੋਈ
ਫਿਰੋਜਪੁਰ 09 ਅਕਤੂਬਰ () ਚੇਅਰਮੈਨ ਜਿਲਾ ਪੱਧਰੀ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜਰੀ ਬੋਰਡ-ਕਮ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਸ੍ਰੀ ਹਰਦਿਆਲ ਸਿੰਘ ਮਾਨ ਦੇ ਦਿਸਾ ਨਿਰਦੇਸ਼ਾਂ ਤਹਿਤ, ਡਾ ਕੇਤਨ ਬਾਲੀ ਰਾਮ ਪਾਟਿਲ ਐਸ.ਪੀ.(ਐਚ) ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਅਤੇ ਜਿਲਾ ਸਾਂਝ ਕੇਂਦਰ ਇੰਚਾਰਜ ਸ੍ਰੀ ਸੁਖਵੰਤ ਸਿੰਘ ਐਸ.ਆਈ, ਸ:ਥ ਗੁਰਜੀਤ ਸਿੰਘ ਦੀ ਅਗਵਾਈ ਵਿਚ ਸੀ.ਪੀ.ਆਰ ਸੀ ਦੇ ਸਮੂਹ ਅਹੁਦੇਦਾਰ /ਮੈਂਬਰਾ ਦੀ ਸ਼ਹਿਰ ਅਤੇ ਛਾਉਣੀ ਦੀ ਟ੍ਰੈਫ਼ਿਕ ਸਮੱਸਿਆ ਦੇ ਹੱਲ ਸਬੰਧੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸ੍ਰੀ ਇੰਦਰ ਸਿੰਘ ਗੋਗੀਆ ਕਮੇਟੀ ਸਕੱਤਰ ਕਮ-ਐਨ.ਜੀ.ਓ ਕੁਆਡੀਨੇਸ਼ਨ ਕਮੇਟੀ ਦੇ ਪ੍ਰਧਾਨ, ਐਨ.ਜੀ.ਓ. ਕਮੇਟੀ ਦੇ ਹੋਰ ਮੈਂਬਰਾ ਏ.ਸੀ. ਚਾਵਲਾ, ਹਰੀਸ਼ ਮੌਗਾ , ਜੀ.ਐਸ. ਵਿਰਕ ਨੇ ਆਪਣੇ-ਆਪਣੇ ਵਿਚਾਰ/ਸੁਝਾਉ ਰੱਖੇ ਤੇ ਟ੍ਰੈਫ਼ਿਕ ਦੀਆਂ ਵੱਧ ਰਹੀਆ ਸਮੱਸਿਆ ਸਬੰਧੀ ਜਾਣੂ ਕਰਵਾਈਆ ਅਤੇ ਇਸ ਤੋ ਇਲਾਵਾ ਟ੍ਰੈਫ਼ਿਕ ਮਾਰਸ਼ਲ ਟੀਮ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਤੋ ਬਿਨਾ ਸਾਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆ ਸੇਵਾਵਾਂ ਪ੍ਰਤੀ ਵੀ ਵਿਸਥਾਰ-ਪੂਰਵਕ ਵਿਚਾਰ ਚਰਚਾ ਕੀਤੀ ਅਤੇ ਪੈਨਿਲ ਮੈਂਬਰਾ ਵੱਲੋਂ ਵੀ ਐਸ.ਪੀ (ਐਚ) ਨੂੰ ਇਹ ਜਾਣਕਾਰੀ ਦਿੱਤੀ ਕਿ ਘਰੇਲੂ ਹਿੰਸਾ ਦੀਆ ਸਿਕਾਰ ਔਰਤਾਂ ਦੀਆ ਸ਼ਿਕਾਇਤਾਂ ਨੂੰ ਧਿਆਨ ਪੂਰਵਕ ਸੁਣਿਆ ਜਾਦਾ ਹੈ ਅਤੇ ਉਸ ਦਾ ਸਕਾਰਾਤਮਿਕ ਹੱਲ ਕੱਢਿਆ ਜਾਦਾ ਹੈ। ਪਤੀ ਪਤਨੀ ਦੇ ਝਗੜਿਆ ਨੂੰ ਕੌਸਲਿੰਗ ਕਰਕੇ ਦੋਵੇਂ ਧਿਰਾ ਨੂੰ ਸਮਝਾ ਬੁਝਆ ਕੇ ਵੱਧ ਤੋ ਵੱਧ ਘਰ ਟੁੱਟਣ ਤੋ ਬਚਾਇਆ ਜਾਦਾ ਹੈ । ਜਿਸ ਨਾਲ ਕਾਫੀ ਹੱਦ ਤੱਕ ਸਫਲਤਾ ਵੀ ਹਾਸਲ ਹੁੰਦੀ ਹੈ ।ਨੌਜਵਾਨਾ ਵਿੱਚ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਪ੍ਰਧਾਨ ਜੀ ਵੱਲੋਂ ਹਾਜ਼ਰ ਮੈਂਬਰਾਂ ਤੋ ਸਹਿਯੋਗ ਮੰਗਿਆ ਗਿਆ ਅਤੇ ਉਹਨਾ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਜਿੰਦਗੀ ਦੇ ਤਜਰਬਿਆਂ ਬਾਰੇ ਸਮਝਾ ਕੇ ਨੌਜਵਾਨਾ ਨੂੰ ਸਹੀ ਰਸਤਿਆਂ ਤੇ ਲਿਆਉਣ ਬਾਰੇ ਕਿਹਾ ਗਿਆ । ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਜਿਲਾ ਟ੍ਰੈਫ਼ਿਕ ਇੰਚਾਰਜ ਐਸ.ਆਈ ਸਤਨਾਮ ਸਿੰਘ, ਸ:ਥ ਬਲਦੇਵ ਕ੍ਰਿਸਨ , ਮੰਗਤ ਰਾਮ ਅਨੰਦ ਸਤਵੰਤ ਕੌਰ ਦਫਤਰ ਡੀ.ਡੀ.ਪੀ.À, ਸੁਰਿੰਦਰ ਕੌਰ ਦਫਤਰ ਸੀ.ਡੀ.ਪੀ.À ਅਤੇ ਅਸੋਕ ਬਹਿਲ ਸਕੱਤਰ ਰੈਡ ਕਰਾਸ ਸਮੇਤ ਹੋਰ ਕਮੇਟੀ ਮੈਬਰ ਵੀ ਹਾਜਰ ਸਨ।