ਜਿਲਾ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜਰੀ ਬੋਰਡ ਦੀ ਮੀਟਿੰਗ ਹੋਈ
ਫਿਰੋਜਪੁਰ 8 ਮਈ ( ਏ.ਸੀ.ਚਾਵਲਾ) ਚੇਅਰਮੈਨ ਜਿਲਾ ਪੱਧਰੀ ਸਾਂਝ(ਕਮਿਊਨਿਟੀ ਪੌਲਸਿੰਗ) ਐਡਵਾਈਜਰੀ ਬੋਰਡ-ਕਮ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਸ੍ਰੀ ਹਰਦਿਆਲ ਸਿੰਘ ਮਾਨ ਜੀ ਦੇ ਦਿਸਾ ਨਿਰਦੇਸ਼ਾਂ ਤਹਿਤ,ਸ੍ਰੀ ਲਖਵੀਰ ਸਿੰਘ ਐਸ.ਪੀ.(ਐਚ) ਦੀ ਪ੍ਰਧਾਨਗੀ ਹੇਠ ਅਤੇ ਜਿਲਾ ਸਾਂਝ ਕੇਂਦਰ ਇੰਚਾਰਜ ਸ੍ਰੀ ਸੁਖਵੰਤ ਸਿੰਘ ਐਸ.ਆਈ , ਸ:ਥ ਗੁਰਜੀਤ ਸਿੰਘ ਦੀ ਅਗਵਾਈ ਵਿਚ ਸੀ.ਪੀ.ਆਰ ਸੀ ਦੇ ਸਮੂਹ ਅਹੁਦੇਦਾਰ /ਮੈਂਬਰਾ ਦੀ ਸ਼ਹਿਰ ਅਤੇ ਛਾਉਣੀ ਦੀ ਟ੍ਰੈਫ਼ਿਕ ਸਮੱਸਿਆ ਦੇ ਹੱਲ ਸਬੰਧੀ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿਚ ਸ੍ਰੀ ਇੰਦਰ ਸਿੰਘ ਗੋਗੀਆ ਕਮੇਟੀ ਸਕੱਤਰ ਕਮ-ਐਨ.ਜੀ.ਓ ਕੁਆਡੀਨੇਸ਼ਨ ਕਮੇਟੀ ਦੇ ਪ੍ਰਧਾਨ, ਐਨ.ਜੀ.ਓ. ਕਮੇਟੀ ਦੇ ਹੋਰ ਮੈਂਬਰਾਂ ਏ.ਸੀ. ਚਾਵਲਾ, ਹਰੀਸ਼ ਮੌਗਾ , ਜੀ.ਐਸ. ਵਿਰਕ , ਬਲਵਿੰਦਰ ਪਾਲ ਸਰਮਾ, ਅਭਿਸ਼ੇਕ ਅਰੋੜਾ,ਪੀ.ਸੀ ਕੁਮਾਰ, ਪ੍ਰਵੀਨ ਧਵਨ ਨੇ ਆਪਣੇ -2 ਵਿਚਾਰ / ਸੁਝਾਉ ਪੇਸ਼ ਕੀਤੇ । ਟ੍ਰੈਫ਼ਿਕ ਦੀਆ ਵੱਧ ਰਹੀਆ ਸਮੱਸਿਆ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ।ਕਮੇਟੀ ਵੱਲੋਂ ਸ਼ਹਿਰ ਅਤੇ ਛਾਉਣੀ ਦੀ ਟ੍ਰੈਫ਼ਿਕ ਸਬੰਧੀ ਪਿਛਲੀ ਮੀਟਿੰਗ ਦੌਰਾਨ ਜੋ ਮਸਲੇ ਉਠਾਏ ਗਏ ਸਨ ਉਹਨਾ ਦਾ ਕਾਫੀ ਹੱਦ ਤੱਕ ਹੱਲ ਹੋਣ ਤੇ ਕਮੇਟੀ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ।ਇਸ ਤੋ ਇਲਾਵਾ ਹਾਜ਼ਰ ਆਏ ਮੈਂਬਰਾ ਨੇ ਕਿਹਾ ਕਿ ਜੋ ਆਟੋ ਸ਼ਹਿਰ ਅਤੇ ਕੈਂਟ ਵਿਚਕਾਰ ਚੱਲਦੇ ਹਨ ਉਹਨਾ ਵਿਚੋਂ ਕਈ ਆਟੋ ਮਾਲਕਾ ਪਾਸ ਕਾਗ਼ਜ਼ ਨਹੀ ਹੁੰਦੇ ਜਿੰਨਾ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਪਾਸ ਪੂਰੇ ਕਾਗ਼ਜ਼ਾਤ ਰੱਖਣ ਇਸ ਤੋ ਇਲਾਵਾ ਉਹਨਾ ਨੂੰ ਇਹ ਵੀ ਹਦਾਇਤ ਕੀਤੀ ਜਾਵੇ ਕੇ ਜਿਨਾ ਆਟੋ ਉਪਰ ਰਜਿਸਟਰੇਸ਼ਨ ਨੰਬਰ ਨਹੀ ਲੱਗੇ ਉਹ ਤੁਰੰਤ ਲਿਖਵਾਉਣ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਸਵਾਰੀਆਂ ਬਿਠਾਉਣ। ਮੈਂਬਰਾ ਨੇ ਅੱਗੇ ਦੱਸਿਆ ਕੇ ਦੋਧੀ ਅਕਸਰ ਹੀ ਆਪਣੇ ਮੋਟਰ ਸਾਈਕਲ ਉਪਰ ਛੋਟੇ ਗੈਸ ਸਲੰਡਰਾਂ ਦੀ ਵਰਤੋ ਕਰਦੇ ਹਨ ਜਿਸ ਕਾਰਣ ਕਿਸੇ ਸਮੇਂ ਵੀ ਅਣ ਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਹਨਾਂ ਦੀ ਰੋਕਥਾਮ ਲਈ ਵੱਧ ਤੋ ਵੱਧ ਚਲਾਨ ਕੱਟੇ ਜਾਣ ।ਸ੍ਰੀ ਲਖਵੀਰ ਸਿੰਘ ਕਪਤਾਨ ਪੁਲਿਸ (ਸਥਾਨਿਕ) ਫਿਰੋਜਪੁਰ ਵੱਲੋਂ ਇਸ ਸਮੱਸਿਆ ਦੇ ਤਰੁੰਤ ਹੱਲ ਲਈ ਭਰੋਸਾ ਦਿੱਤਾ ਗਿਆ ਅਤੇ ਕਿਹਾ ਕੇ ਆਟੋ ਰਿਕਸ਼ਾ ਖੜੇ ਕਰਨ ਲਈ ਛੇਤੀ ਹੀ ਜਗ•ਾ ਨਿਰਧਾਰਤ ਕੀਤੀ ਜਾਵੇਗੀ। ਪ੍ਰਧਾਨ ਜੀ ਨੇ ਹਾਜ਼ਰ ਆਏ ਕਮੇਟੀ ਮੈਂਬਰਾਂ ਨੂੰ ਲੋਕ ਸੇਵਾ ਅਧਿਕਾਰ ਐਕਟ- 2011 ਸਬੰਧੀ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆ ਸੇਵਾਵਾਂ ਸਬੰਧੀ ਵੱਧ ਤੋ ਵੱਧ ਲੋਕਾ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਅਜੇ ਵੀ ਬਹੁਤ ਸਾਰੇ ਲੋਕਾ ਨੂੰ ਇਸ ਪ੍ਰਤੀ ਜਾਣਕਾਰੀ ਨਹੀ ਹੈ ।ਇਸ ਮੀਟਿੰਗ ਵਿਚ ਸਬ-ਡਵੀਜ਼ਨ ਪੱਧਰ ਦੇ ਸਾਂਝ ਕੇਂਦਰਾਂ/ਥਾਣੇ ਪੱਧਰ ਦੇ ਆਊਟ ਰੀਚ ਸੈਂਟਰਾਂ ਦੇ ਇੰਚਾਰਜ ਅਤੇ ਕਮੇਟੀ ਮੈਬਰ ਵੀ ਸ਼ਾਮਿਲ ਹੋਏ।ਸ੍ਰੀ ਲਖਵੀਰ ਸਿੰਘ ਐਸ.ਪੀ.( ਐਚ) ਫਿਰੋਜਪੁਰ ਵੱਲੋਂ ਮੀਟਿੰਗ ਵਿਚ ਹਾਜਰ ਆਏ ਨੁਮਾਇਦਿਆ ਨੂੰ ਭਰੋਸਾ ਦਿਵਾਇਆ ਗਿਆ ਕਿ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਪੁਲਿਸ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਤੋ ਇਲਾਵਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਪੱਧਰ ਤੇ ਹੱਲ ਹੋਣ ਵਾਲੇ ਮਸਲਿਆ ਬਾਰੇ ਉਹਨਾ ਨਾਲ ਵੱਖਰੇ ਤੌਰ ਤੇ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਜਿਲਾ ਟ੍ਰੈਫ਼ਿਕ ਇੰਚਾਰਜ ਐਸ.ਆਈ ਸਤਨਾਮ ਸਿੰਘ, ਸ:ਥ ਬਲਦੇਵ ਕ੍ਰਿਸਨ , ਜੇ.ਐਸ. ਬੁਤਾਲੀਆ , ਭਾਗ ਸਿੰਘ ਸਾਬਕਾ ਸਰਪੰਚ ,ਸੁਨੀਲ ਮੋਗਾ, ਰਾਮ ਸਰੂਪ ਗਰਗ, ਬਲਜੀਤ ਸਿੰਘ ਫਾਰਮਾਸਿਸਟ ਸਿਹਤ ਵਿਭਾਗ, ਸੰਤੋਸ਼ ਕੁਮਾਰੀ ਆਸ਼ਾ ਵਰਕਰ , ਮੈਡਮ ਮਾਲਤੀ ਦਫਤਰ ਸੀ.ਡੀ.ਪੀ.ਉ, ਮੰਗਤ ਰਾਮ ਅਨੰਦ ਅਤੇ ਹੋਰ ਵੀ ਕਮੇਟੀ ਮੈਬਰ ਹਾਜਰ ਸਨ।