Ferozepur News

ਜ਼ਿਲ੍ਹਾ ਪੱਧਰੀ ਕਲਾ-ਉਤਸਵ 2024-25 ਮੁਕਾਬਲੇ ਮਨੋਹਰ ਲਾਲ ਸੀ. ਸੈ. ਸਕੂਲ ਵਿਖੇ ਸ਼ਾਨੋ ਸ਼ੌਕਤ ਨਾਲ ਹੋਏ ਸ਼ੁਰੂ

ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਜ਼ਿਲ੍ਹਾ ਪੱਧਰੀ ਕਲਾ-ਉਤਸਵ 2024-25 ਮੁਕਾਬਲੇ ਮਨੋਹਰ ਲਾਲ ਸੀ. ਸੈ. ਸਕੂਲ ਵਿਖੇ ਸ਼ਾਨੋ ਸ਼ੌਕਤ ਨਾਲ ਹੋਏ ਸ਼ੁਰੂ

ਜ਼ਿਲ੍ਹਾ ਪੱਧਰੀ ਕਲਾ-ਉਤਸਵ 2024-25 ਮੁਕਾਬਲੇ ਮਨੋਹਰ ਲਾਲ ਸੀ. ਸੈ. ਸਕੂਲ ਵਿਖੇ ਸ਼ਾਨੋ ਸ਼ੌਕਤ ਨਾਲ ਹੋਏ ਸ਼ੁਰੂ

–      ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਫ਼ਿਰੋਜ਼ਪੁਰ, 23 ਸਤੰਬਰ 2024:

          ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀਮਤੀ ਮੁਨੀਲਾ ਅਰੋੜਾ ਦੀ ਅਗਵਾਈ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ, ਵੋਕੇਸ਼ਨਲ ਕੋਆਰਡੀਨੇਟਰ ਸ. ਲਖਵਿੰਦਰ ਸਿੰਘ ਦੇ ਸਹਿਯੋਗ ਨਾਲ ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਕਲਾ ਉਤਸਵ 2024-25 ਅਧੀਨ ਸ਼ੁਰੂਆਤੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

          ਇਸ ਮੌਕੇ ਸ. ਰਣਬੀਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਚੰਗੇ ਹਿੱਤਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿਦਿਅਕ ਗਤੀਵਿਧੀਆਂ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

          ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸ੍ਰੀਮਤੀ ਮੁਨੀਲਾ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਕਲਾ ਉਤਸਵ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਪੱਧਰ ਤੋਂ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਚੁਣੇ ਗਏ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਅੱਜ ਵੋਕਲ ਮਿਊਜਿਕ ਟਰੈਡੀਸ਼ਨਲ ਫੋਕ, ਸੋਲੋ ਇੰਸਟਰੂਮੈਂਟਲ ਮਿਊਜਿਕ, ਲੋਕ ਨਾਚ, ਵਿਜ਼ੂਅਲ ਆਰਟਸ 2 ਡਾਇਮੈਂਸ਼ਨਲ ਮੁਕਾਬਲੇ ਕਰਵਾਏ ਗਏ।

          ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਮਿਤੀ 23 ਸਤੰਬਰ ਅਤੇ 24 ਸਤੰਬਰ ਨੂੰ ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੀ ਬਹੁ-ਪੱਖੀ ਸ਼ਖਸੀਅਤ ਨੂੰ ਉਭਾਰਨ ਵਿੱਚ ਸਹਾਇਕ ਸਿੱਧ ਹੋਣਗੇ।

          ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਲਗਭਗ 200 ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਦੇ ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ. ਰਵੀ ਇੰਦਰ ਸਿੰਘ ਸ.ਹ.ਸ ਸੋਢੀ ਨਗਰ ਨੇ ਸਟੇਜ ਸਕੱਤਰ ਦੀ ਭੁਮਿਕਾ ਬਾਖੂਬੀ ਨਿਭਾਈ।

          ਸ਼੍ਰੀਮਤੀ ਰਜਨੀ ਜੱਗਾ ਪੰਜਾਬੀ ਲੋਕਚਰਾਰ ਸ.ਸ.ਸ.ਸ ਸਕੂਲ ਬਾਰੇ ਕੇ, ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਕੁਲਵੰਤ ਕੌਰ, ਸ਼੍ਰੀਮਤੀ ਸਰਬਜੀਤ ਕੌਰ ਸ.ਸ.ਸ. ਮਹਿਮਾ, ਗੁਰਚਰਨ ਸਿੰਘ ਸ.ਸ.ਸ ਸੁਰ ਸਿੰਘ ਵਾਲਾ, ਸ਼੍ਰੀਮਤੀ ਸ਼ਿਵਾਨੀ ਸੇਠੀ ਸ.ਸ.ਸ ਕਰੀਆਂ ਪਹਿਲਵਾਨ, ਸ.ਚਤੁਰਪਾਲ ਸਿੰਘ ਨੇ ਜੱਜ ਸਾਹਿਬਾਨ ਦੀ ਜ਼ਿੰਮੇਵਾਰੀ ਨਿਭਾਈ। ਇਨ੍ਹਾਂ ਮੁਕਾਬਲਿਆਂ ਨੂੰ ਨੇਪਰੇ ਚਾੜ੍ਹਨ ਲਈ ਸ੍ਰੀ ਸੰਦੀਪ ਕੰਬੋਜ ਜ਼ਿਲ੍ਹਾ ਗਾਈਡੈਂਸ ਕੌਂਸਲਰ, ਸ. ਅਸ਼ਵਿੰਦਰ ਸਿੰਘ ਸਹਾਇਕ ਨੋਡਲ ਅਫਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ, ਸ.ਵਰਿੰਦਰ ਸਿੰਘ ਸ.ਸ.ਸ. ਸਕੂਲ ਮਮਦੋਟ, ਇੰਦਰਦੀਪ ਸਿੰਘ ਸ.ਸ.ਸ. ਸਕੂਲ ਆਰਿਫ ਕੇ, ਸ਼੍ਰੀਮਤੀ ਸ਼ਾਲੂ ਸ.ਸ.ਸ. ਸਕੂਲ ਬੁੱਕਣ ਖਾਂ ਵਾਲਾ ਅਤੇ ਸੁਮਿਤਪਾਲ ਸਿੰਘ ਸੋਡੀ ਸ.ਸ.ਸ. ਸਕੂਲ ਬਾਰੇ ਕੇ ਨੇ ਵਿਸ਼ੇਸ਼ ਸਹਿਯੋਗ ਦਿੱਤਾ।

          ਇਸ ਮੌਕੇ ਨੇਕ ਪ੍ਰਤਾਪ ਸਿੰਘ, ਹਿਮਾਂਸ਼ੂ ਠੱਕਰ, ਅਮਰਿੰਦਰ ਸਿੰਘ ਬਰਾੜ, ਰਾਜ ਬਹਾਦਰ ਸਿੰਘ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button