ਘੱਟ ਗਿਣਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਮਿਲੇਗੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ—– ਖਰਬੰਦਾ
ਫਿਰੋਜ਼ਪੁਰ 20 ਮਈ (ਮਦਨ ਲਾਲ ਤਿਵਾੜੀ) ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ, ਸੀ.ਬੀ.ਐਸ.ਈ., ਆਈ.ਸੀ.ਐਸ.ਈ. ਨਾਲ ਸਬੰਧਤ ਸਰਕਾਰੀ/ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲਾਂ/ਸੰਸਥਾਵਾਂ ਦੇ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਅਤੇ ਜੈਨ) ਦੇ ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦਿੱਤੀ ਜਾਵੇਗੀ। ਸਰਕਾਰ ਨੇ ਇਸ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲੇ• ਦੇ ਡਿਪਟੀ ਕਮਿਸ਼ਨਰ ਇੰਜ਼ੀ: ਡੀ.ਪੀ.ਐਸ ਖਰਬੰਦਾ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਜ਼ਿਲੇ• ਦੇ ਘੱਟ ਗਿਣਤੀ ਪ੍ਰੀ-ਮੈਟ੍ਰਿਕ ਸਕਾਲਰਸ਼ਿੱਪ ਲਈ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ 31 ਅਗਸਤ 2015 ਤੱਕ ਆਪਣੀਆਂ ਅਰਜ਼ੀਆਂ ਮੈਨੂਅਲ/ਆਨਲਾਈਨ ਲਾਜ਼ਮੀ ਭਰਨ ਤਾਂ ਜੋ ਉਨ•ਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ।ਉਨ•ਾਂ ਦੱਸਿਆ ਕਿ ਇਹ ਵਜ਼ੀਫ਼ਾ ਸਕੀਮ ਭਾਰਤ ਸਰਕਾਰ ਵੱਲੋਂ ਡਾਇਰੈਕਟ ਬੈਨੇਫ਼ਿਟ ਟਰਾਂਸਫ਼ਰ(ਡੀ.ਬੀ.ਟੀ) ਅਧੀਨ ਹੋਣ ਕਾਰਨ ਰਾਸ਼ੀ ਸਿੱਧੀ ਵਿਦਿਆਰਥੀਆਂ ਦੇ ਅਧਾਰ ਕਾਰਡ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਆਵੇਗੀ ਅਤੇ 18 ਸਾਲ ਤੱਕ ਦੇ ਵਿਦਿਆਰਥੀ ਦਾ ਖਾਤਾ ਉਸ ਦੇ ਮਾਪਿਆਂ/ਸਰਪ੍ਰਸਤ ਨਾਲ ਸਾਂਝਾ ਹੋਵੇਗਾ। ਉਨ•ਾਂ ਸਾਰੇ ਸਕੂਲਾਂ ਦੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ 31 ਅਗਸਤ ਤੋਂ ਪਹਿਲਾਂ-ਪਹਿਲਾਂ ਜ਼ਿਲ•ਾ ਸਿੱਖਿਆ ਅਫ਼ਸਰ ਦੇ ਦਫ਼ਤਰ ਤੱਕ ਅਰਜ਼ੀਆਂ ਪਹੁੰਚਾਉਣੀਆਂ ਲਾਜ਼ਮੀ ਬਣਾਉਣ ਤਾਂ ਜੋ ਮਿੱਥੀ ਤਰੀਕ ਤੱਕ ਡਾਇਰੈਕਟਰ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਪੰਜਾਬ ਨੂੰ ਭੇਜੀਆਂ ਜਾ ਸਕਣ। ਉਨ•ਾਂ ਦੱਸਿਆ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੀ ਮੰਗ ਸਬੰਧਤ ਸੰਸਥਾ ਵੱਲੋਂ ਮੈਨੂਅਲ ਢੰਗ ਨਾਲ ਤਿਆਰ ਕਰਕੇ ਜ਼ਿਲ•ਾ ਸਿੱਖਿਆ ਅਫ਼ਸਰ ਨੂੰ ਸੌਂਪੀ ਜਾਵੇਗੀ ਜਦਕਿ 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਸਾਲ 2015-16 ਸੈਸ਼ਨ ਲਈ ਆਨਲਾਈਨ ਅਰਜ਼ੀਆਂ www.scholarships.gov.in ਤੇ ਭਰਨੀਆਂ ਪੈਣਗੀਆਂ। ਡਿਪਟੀ ਕਮਿਸ਼ਨਰ ਸ: ਖਰਬੰਦਾ ਨੇ ਦੱਸਿਆ ਕਿ ਸਕਾਲਰਸ਼ਿੱਪ ਲਈ ਉਹੀ ਵਿਦਿਆਰਥੀ ਯੋਗ ਹੋਣਗੇ ਜਿਨ•ਾਂ ਨੇ ਪੂਰਵਲੀ ਪ੍ਰੀਖਿਆ ਵਿਚੋਂ ਘੱਟੋ-ਘੱਟ 50 ਫ਼ੀਸਦੀ ਅੰਕ ਹਾਸਲ ਕੀਤੇ ਹੋਣ, ਮਾਪਿਆਂ ਦੀ ਸਲਾਨਾ ਆਮਦਨੀ ਇੱਕ ਲੱਖ ਰੁਪਏ ਤੋਂ ਵੱਧ ਨਾ ਹੋਵੇ, ਵਿਦਿਆਰਥੀ ਭਾਰਤ ਸਰਕਾਰ ਦੀ ਕਿਸੇ ਹੋਰ ਸਕੀਮ ਤਹਿਤ ਅਜਿਹਾ ਲਾਭ ਨਾ ਲੈ ਰਿਹਾ ਹੋਵੇ, ਇੱਕ ਪਰਿਵਾਰ ਦੇ ਕੇਵਲ ਦੋ ਹੀ ਵਿਦਿਆਰਥੀ ਇਹ ਵਜ਼ੀਫ਼ਾ ਲੈ ਸਕਣਗੇ, ਪੰਜਾਬ ਰਾਜ ਦੇ ਵਸਨੀਕ ਹੋਣ ਅਤੇ ਰੈਗੂਲਰ ਤੌਰ 'ਤੇ ਪੜਾਈ ਕਰ ਰਹੇ ਹੋਣ। ਵਜ਼ੀਫ਼ਾ ਸਕੀਮ ਤਹਿਤ 6ਵੀਂ ਤੋਂ 10ਵੀਂ ਜਮਾਤ ਤੱਕ ਡੇ ਸਕਾਲਰ/ਹੋਸਟਲਰ ਨੂੰ ਵੱਧ ਤੋਂ ਵੱਧ ਦਾਖਲਾ ਫ਼ੀਸ 500 ਰੁਪਏ ਸਲਾਨਾ, ਟਿਊਸ਼ਨ ਫ਼ੀਸ 350 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੇਂਟੀਨੈਂਸ ਅਲਾਊਂਸ ਇੱਕ ਵਿੱਦਿਅਕ ਸੈਸ਼ਨ ਵਿੱਚ ਵੱਧ ਤੋਂ ਵੱਧ 10 ਮਹੀਨਿਆਂ ਤੱਕ ਪਹਿਲੀ ਤੋਂ 5ਵੀਂ ਤੱਕ 100 ਰੁਪਏ ਪ੍ਰਤੀ ਮਹੀਨਾ ਮਿਲੇਗਾ ਜਦਕਿ ਛੇਵੀਂ ਤੋਂ 10ਵੀਂ ਕਲਾਸ ਲਈ ਹੋਸਟਲਰ ਨੂੰ ਵੱਧ ਤੋਂ ਵੱਧ 600 ਰੁਪਏ ਪ੍ਰਤੀ ਮਹੀਨਾ ਅਤੇ ਡੇ ਸਕਾਲਰ ਲਈ 100 ਰੁਪਏ ਪ੍ਰਤੀ ਮਹੀਨਾ ਹੋਵੇਗਾ।