ਗੱਟੀ ਰਾਜੋ ਕੇ ਸਕੂਲ ਵਿੱਚ ਵਿਸ਼ਾਲ ਗਣਿਤ ਮੇਲਾ ਅਤੇ ਮਾਡਲ ਪ੍ਰਦਰਸ਼ਨੀ ਆਯੋਜਿਤ
ਗੱਟੀ ਰਾਜੋ ਕੇ ਸਕੂਲ ਵਿੱਚ ਵਿਸ਼ਾਲ ਗਣਿਤ ਮੇਲਾ ਅਤੇ ਮਾਡਲ ਪ੍ਰਦਰਸ਼ਨੀ ਆਯੋਜਿਤ
ਫ਼ਿਰੋਜ਼ਪੁਰ 6 ਅਗਸਤ 2019 ( ) ਫ਼ਿਰੋਜ਼ਪੁਰ ਸਰਹੱਦੀ ਖੇਤਰ ਦੀ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਕਰਨ ਦੇ ਉਪਰਾਲੇ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਵਿਸ਼ਾਲ ਗਣਿਤ ਮੇਲੇ ਅਤੇ ਮਾਡਲ ਪ੍ਰਦਰਸ਼ਨੀ ਦਾ ਆਯੋਜਨ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿੱਚ ਕੀਤਾ ਗਿਆ । ਮੇਲੇ ਦਾ ਉਦਘਾਟਨ ਸਰਦਾਰ ਰਣਜੀਤ ਸਿੰਘ ਭੁੱਲਰ ਸਹਾਇਕ ਕਮਿਸ਼ਨਰ ਜਨਰਲ ਫ਼ਿਰੋਜ਼ਪੁਰ ਅਤੇ ਸ੍ਰੀ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਨੇ ਰੀਬਨ ਕੱਟ ਕੇ ਕੀਤਾ । ਡਾ ਸਤਿੰਦਰ ਸਿੰਘ ਅਤੇ ਸਮੁੱਚੇ ਸਟਾਫ਼ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੇ ਇਸ ਮੇਲੇ ਅਤੇ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਗਣਿਤ ਵਿਸ਼ੇ ਨੂੰ ਰੋਚਿਕ ਬਣਾਉਣਾ ਅਤੇ ਖੇਡ ਵਿਧੀ ਦੇ ਨਾਲ ਗਣਿਤ ਵਿਸ਼ੇ ਨੂੰ ਸਿਖਾ ਕੇ ਬੱਚਿਆਂ ਦੇ ਵਿੱਚ ਗਣਿਤ ਪ੍ਰਤੀ ਰੁਚੀ ਪੈਦਾ ਕਰਨਾ ਹੈ ।
ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਸਿੰਘ ਨੇ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਦੇ ਵਿੱਚ ਕਿਤਾਬੀ ਗਿਆਨ ਦੇ ਨਾਲ ਨਾਲ ਅਜਿਹੇ ਮੁਕਾਬਲੇ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਵਿੱਚ ਬੇਹੱਦ ਸਹਾਈ ਹੁੰਦੇ ਹਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ।
ਗਣਿਤ ਮੇਲੇ ਦੇ ਇੰਚਾਰਜ ਸ੍ਰੀ ਜੁਗਿੰਦਰ ਸਿੰਘ ਅਮਰਜੀਤ ਕੌਰ ਅਤੇ ਸੂਚੀ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ 100 ਤੋਂ ਵੱਧ ਮਾਡਲ ਅਤੇ ਗਤੀਵਿਧੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜਿਸ ਵਿੱਚ 400 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਆਕਰਸ਼ਨ ਬਿਗ ਬਾਜ਼ਾਰ ਅਤੇ ਮੈਗਾ ਸੇਲ ਦਾ ਸਟਾਲ ਸੀ ਜਿਸ ਵਿੱਚ ਜਿੱਥੇ ਮੁੱਖ ਮਹਿਮਾਨ ,ਪਿੰਡ ਵਾਸੀਆਂ, ਅਧਿਆਪਕਾਂ ਅਤੇ ਬੱਚਿਆਂ ਨੇ ਖ਼ੂਬ ਖ਼ਰੀਦਦਾਰੀ ਕੀਤੀ ਉੱਥੇ ਵਿਦਿਆਰਥੀਆਂ ਨੇ ਖ਼ਰੀਦ ਵੇਚ ਦਾ ਵਿਸ਼ਾ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਖਿਆ ।
ਇਸ ਮੌਕੇ ਸ੍ਰੀ ਕੋਮਲ ਅਰੋੜਾ ਨੇ ਵੀ ਸਕੂਲ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਸਮਾਗਮ ਵਿੱਚ ਸ੍ਰੀ ਲਾਲ ਸਿੰਘ ਸਰਪੰਚ , ਮੁਖ਼ਤਿਆਰ ਸਿੰਘ ਸਰਪੰਚ , ਡਾਕਟਰ ਸੋਨਾ ਸਿੰਘ , ਸ੍ਰੀ ਦੀਪਕ ਸ਼ਰਮਾ ,ਚਰਨ ਸਿੰਘ ਬੀ ਐਮ ,ਅਮਿਤ ਨਾਰੰਗ ਬੀ ਐਮ ,ਸੁਖਵਿੰਦਰ ਸਿੰਘ ਲੈਕਚਰਾਰ, ਗੀਤਾ, ਸ੍ਰੀ ਰਜੇਸ਼ ਕੁਮਾਰ , ਮੀਨਾਕਸ਼ੀ ਸ਼ਰਮਾ ,ਸ੍ਰੀ ਜੋਗਿੰਦਰ ਸਿੰਘ, ਸ੍ਰੀ ਛਿੰਦਰਪਾਲ ਸਿੰਘ ,ਅਰੁਣ ਕੁਮਾਰ ,ਪ੍ਰਿਤਪਾਲ ਸਿੰਘ, ਵਿਜੇ ਭਾਰਤੀ ,ਸਰੂਚੀ ਮਹਿਤਾ ,ਪ੍ਰਵੀਨ ਕੁਮਾਰੀ, ਸੂਚੀ ਜੈਨ ,ਦਵਿੰਦਰ ਕੁਮਾਰ ਬਲਜੀਤ ਕੌਰ ਅਮਰਜੀਤ ਕੌਰ ਮਹਿਮਾ ਕਸ਼ਯਪ ਜ਼ਿਲ੍ਹਾ ਸਿੱਖਿਆ ਸੁਧਾਰ ਦੀ ਸਮੁੱਚੀ ਟੀਮ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੇ ਮੁਕਾਬਲਿਆ ਦੇ ਜੇਤੂਆਂ ਨੁੰ ਇਨਾਮ ਵੰਡ ਕੇ ਸਨਮਾਨਿਤ ਕੀਤਾ ।