ਗੱਟੀ ਰਾਜੋ ਕੇ ਸਕੂਲ ‘ਚ ਉਤਸ਼ਾਹ ਨਾਲ ਮਨਾਇਆ ‘ਰਾਸ਼ਟਰੀ ਟੀਕਾਕਰਨ ਦਿਵਸ’
ਗੱਟੀ ਰਾਜੋ ਕੇ ਸਕੂਲ ‘ਚ ਉਤਸ਼ਾਹ ਨਾਲ ਮਨਾਇਆ ‘ਰਾਸ਼ਟਰੀ ਟੀਕਾਕਰਨ ਦਿਵਸ’ ।
ਕੋਰੋਨਾ ਵੈਕਸੀਨ ਲਈ ਸ਼ਲਾਘਾਯੋਗ ਕੰਮ ਕਰਨ ਵਾਲੇ ਸਟਾਫ ਨੂੰ ਕੀਤਾ ਸਨਮਾਨਿਤ ।
ਫਿਰੋਜ਼ਪੁਰ, 16.3.2022: ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਰਾਸ਼ਟਰੀ ਟੀਕਾਕਰਨ ਦਿਵਸ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ ਉਤਸ਼ਾਹ ਨਾਲ ਮਨਾਇਆ ਗਿਆ ।
ਇਸ ਮੌਕੇ ਸਰਹੱਦੀ ਖੇਤਰ ਦੇ ਪਿੰਡਾਂ ਦੀ ਇੱਕ ਮਾਤਰ ਡਿਸਪੈਂਸਰੀ ਦੇ ਸਮੂਹ ਸਟਾਫ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਡਾ ਸਤਿੰਦਰ ਸਿੰਘ ਨੇ ਸਿਹਤ ਵਿਭਾਗ ਪੰਜਾਬ ਦੀ ਇਸ ਡਿਸਪੈਸਰੀ ਦੇ ਕਰਮਚਾਰੀਆਂ ਦੇ ਕੀਤੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ, ਪਿਛਲੇ ਦੋ ਸਾਲ ਤੋਂ ਕੋਰੋਨਾ ਸੰਕਟ ਦੌਰਾਨ ਇਸ ਡਿਸਪੈਂਸਰੀ ਵਿੱਚ ਸਟਾਫ ਅਤੇ ਸਾਧਨਾਂ ਦੀ ਭਾਰੀ ਕਮੀ ਹੋਣ ਦੇ ਬਾਵਜੂਦ ਇਨ੍ਹਾਂ ਨੇ ਪਹਿਲਾਂ ਕੋਰੋਨਾ ਟੈਸਟਿੰਗ ਅਤੇ ਹੁਣ ਕੋਰੋਨਾ ਵੈਕਸੀਨੇਸ਼ਨ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਜਿਸ ਦੀ ਬਦੌਲਤ ਸਕੂਲ ਦੇ 15 ਤੋਂ 17 ਸਾਲ ਦੇ 431 ਵਿਦਿਆਰਥੀਆਂ ਵਿੱਚੋਂ 419 ਦੀ ਵੈਕਸੀਨੇਸ਼ਨ ਹੋ ਚੁੱਕੀ ਹੈ।
ਸਕੂਲ ਵੈਕਸੀਨੇਸ਼ਨ ਇੰਚਾਰਜ ਸ੍ਰੀਮਤੀ ਗੁਰਪ੍ਰੀਤ ਕੌਰ ਲੈਕਚਰਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫਸਰ ,ਸ੍ਰੀਮਤੀ ਪੂਨਮ ਰਾਣੀ ਮਲਟੀਪਰਪਜ਼ ਹੈਲਥ ਵਰਕਰ , ਮਨਜੀਤ ਸਿੰਘ ਫਾਰਮਾਸਿਸਟ,ਰਾਜ ਕੁਮਾਰੀ ਅਤੇ ਅਮਰੀਕ ਕੋਰ ਵੈਕਸੀਨੇਸ਼ਨ ਇੰਚਾਰਜ ਸ੍ਰੀਮਤੀ ਗੁਰਪ੍ਰੀਤ ਕੌਰ ਲੈਕਚਰਾਰ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫਸਰ ਸ਼੍ਰੀਮਤੀ ਪੂਨਮ ਮਲਟੀਪਰਪਜ਼ ਹੈਲਥ ਵਰਕਰ ਰਾਜਕੁਮਾਰੀ ਆਸ਼ਾ ਵਰਕਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ।
ਨਰਿੰਦਰ ਸਿੰਘ ਨੇ ਸਕੂਲ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆ ਟੀਕਾਕਰਨ ਦੀ ਮਹੱਤਤਾ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।
ਇਸ ਮੌਕੇ ਸਕੂਲ ਸਟਾਫ ਸੰਦੀਪ ਕੁਮਾਰ, ਗੀਤਾ ,ਸਰੁਚੀ ਮਹਿਤਾ, ਪ੍ਰਿਯੰਕਾ ਰਾਣੀ ,ਪਰਮਿੰਦਰ ਸਿੰਘ ਸੋਢੀ ,ਸੂਚੀ ਜੈਨ ,ਵਿਸ਼ਾਲ ਕੁਮਾਰ , ਪ੍ਰਿਤਪਾਲ ਸਿੰਘ ,ਬਲਜੀਤ ਕੌਰ ,ਅਰੁਣ ਕਮਾਰ, ਵਿਜੇ ਭਾਰਤੀ ,ਕੰਚਨ ਬਾਲਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ