ਗੱਟੀ ਰਾਜੋ ਕੇ ਸਕੂਲ ਚ ਅੱਖਾਂ ਦਾ ਚੈਕਅੱਪ ਅਤੇ ਅਪ੍ਰੇਸ਼ਨ ਦਾ ਵਿਸ਼ਾਲ ਕੈਂਪ ਆਯੋਜਿਤ
65 ਮਰੀਜ਼ਾਂ ਦੇ ਕੀਤੇ ਅਪ੍ਰੇਸ਼ਨ ਤੇ 525 ਨੂੰ ਦਿੱਤੀਆਂ ਦਵਾਈਆਂ ਅਤੇ ਐਨਕਾਂ
ਗੱਟੀ ਰਾਜੋ ਕੇ ਸਕੂਲ ਚ ਅੱਖਾਂ ਦਾ ਚੈਕਅੱਪ ਅਤੇ ਅਪ੍ਰੇਸ਼ਨ ਦਾ ਵਿਸ਼ਾਲ ਕੈਂਪ ਆਯੋਜਿਤ।
65 ਮਰੀਜ਼ਾਂ ਦੇ ਕੀਤੇ ਅਪ੍ਰੇਸ਼ਨ ਤੇ 525 ਨੂੰ ਦਿੱਤੀਆਂ ਦਵਾਈਆਂ ਅਤੇ ਐਨਕਾਂ ।
ਫਿਰੋਜ਼ਪੁਰ ( ) ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਅੱਖਾਂ ਦਾ ਚੈਕਅੱਪ ਅਤੇ ਆਪ੍ਰੇਸ਼ਨਾਂ ਦਾ ਮੁਫ਼ਤ ਦੁਸਰਾ ਵਿਸ਼ਾਲ ਕੈਂਪ ਸ਼ੰਕਰਾ ਆਈ ਹਾਸਪੀਟਲ ਲੁਧਿਆਣਾ ਅਤੇ ਦਾਖਾ ਈਸੇਵਾਲ ਕਲੱਬ ਟਰਾਂਟੋ (ਕੈਨੇਡਾ )ਵੱਲੋਂ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਅਤੇ ਸਕੂਲ ਪ੍ਰਿੰਸੀਪਲ, ਸਟਾਫ਼ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਸ ਦੇ ਸਹਿਯੋਗ ਨਾਲ ਲਗਾਇਆ ਗਿਆ ।ਇਸ ਕੈਂਪ ਵਿੱਚ 65ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਨ ਲਈ 2 ਬੱਸਾ ਰਾਹੀ ਲੁਧਿਆਣਾ ਸ਼ੰਕਰਾ ਹਸਪਤਾਲ ਭੇਜਿਆ ਗਿਆ ਅਤੇ 525 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਕਲੱਬ ਵੱਲੋਂ ਮੁਫ਼ਤ ਵੰਡੀਆਂ ਗਈਆਂ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਡਾ ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਾਡੀ ਕਲੱਬ ਪਿਛਲੇ ਲੰਬੇ ਸਮੇਂ ਤੋਂ ਅੈਨ ਆਰ ਆਈ ਸੱਜਣਾਂ ਦੀ ਮੱਦਦ ਨਾਲ ਪਿਛੜੇ ਇਲਾਕਿਆਂ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ।
ਸਕੂਲ ਪਿ੍ੰਸੀਪਲ ਡਾ ਸਤਿੰਦਰ ਸਿੰਘ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਹਸਪਤਾਲ ਅਤੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦਾ ਇਹ ਇਲਾਕਾ ਸਿਹਤ ਸਹੂਲਤਾਂ ਪੱਖੋਂ ਬੇਹੱਦ ਪਿਛੜਿਆ ਅਤੇ ਅਜਿਹੇ ਕੈਂਪ ਇਨ੍ਹਾਂ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੇ ।
ਕੈਂਪ ਨੂੰ ਸਫਲ ਬਣਾਉਣ ਵਿੱਚ ਉਘੇ ਸਮਾਜ ਸੇਵੀ ਬਲਵਿੰਦਰ ਸਿੰਘ ਭੱਠਲ ਲੁਧਿਆਣਾ , ਪ੍ਰਾਜੈਕਟ ਇੰਚਾਰਜ ਪਰਮਿੰਦਰ ਸਿੰਘ ਸੋਢੀ, ਸੁਸਾਇਟੀ ਦੇ ਸਰਗਰਮ ਮੈਂਬਰ ਡਾ ਜਗਵਿੰਦਰ ਸਿੰਘ ਜੋਬਨ ਬਾਰੇ ਕੇ
,ਸਕੂਲ ਸਟਾਫ਼ ਅਤੇ ਅੈਨ . ਅੈਸ . ਅੈਸ ਦੇ ਵਲੰਟੀਅਰਸ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਕੈਪ ਵਿੱਚ ਸ਼ੰਕਰਾ ਹਸਪਤਾਲ ਦੀ ਮਾਹਿਰਾਂ ਡਾ ਪ੍ਰਤੀਕ, ਡਾ ਅਮਰਿੰਦਰ ਸਿੰਘ, ਡਾ ਰਘਵੀਰ ਸਿੰਘ ,ਡਾ ਗੁਰਜੰਟ ਸਿੰਘ,ਬਲਵਿੰਦਰ ਸਿੰਘ ਭੱਠਲ, ਮਨਦੀਪ ਸਿੰਘ ,ਅਮਨਦੀਪ ਕੌਰ ਤੇ ਕਿਰਨਦੀਪ ਕੌਰ ਦੀ ਟੀਮ ਨੇ ਮਰੀਜਾਂ ਦਾ ਸੁਚੱਜੇ ਢੰਗ ਨਾਲ ਚੈਕਅਪ ਕੀਤਾ ਅਤੇ ਅੱਖਾਂ ਦੀ ਸੰਭਾਲ ਪ੍ਰਤੀ ਸੁਚੱਜੇ ਢੰਗ ਨਾਲ ਜਾਗਰੂਕ ਵੀ ਕੀਤਾ ।
ਕੈਂਪ ਵਿੱਚ ਬਲਵਿੰਦਰ ਸਿੰਘ ਭੱਠਲ ਸਰਪੰਚ ਲਾਲ ਸਿੰਘ ਸਰਪੰਚ, ਕਰਮਜੀਤ ਸਿੰਘ ਸਰਪੰਚ, ਮੁਖ਼ਤਿਆਰ ਸਿੰਘ ਹਜ਼ਾਰਾ, ਗੁਰਮੀਤ ਸਿੰਘ ਮਹਿਮਾ ਤੋਂ ਇਲਾਵਾ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ ,ਸ੍ਰੀ ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ ,ਦਵਿੰਦਰ ਕੁਮਾਰ, ਅਰੁਣ ਕੁਮਾਰ ,ਪਰਮਿੰਦਰ ਸਿੰਘ ਸੋਢੀ , ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ ,ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ ,ਪ੍ਰਵੀਨ ਬਾਲਾ ,ਸੰਦੀਪ ਕੁਮਾਰ, ਮਹਿਮਾ ਕਸ਼ਅਪ ਵਿਸ਼ੇਸ਼ ਤੋਰ ਤੇ ਹਾਜ਼ਿਰ ਸਨ । ਇਸ ਮੋਕੇ ਚਾਹ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ।