ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਮੋਗਾ ਜੋਨ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਸਬੰਧ ਵਿੱਚ ਅਧਿਆਪਕਾਂ ਦਾ ਕੀਤਾ ਸਨਮਾਨ
ਅਧਿਆਪਨ ਕੇਵਲ ਕਿੱਤਾ ਨਾ ਹੋ ਕੇ ਸਮਾਜ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ-ਕੁਲਵਿੰਦਰ ਸਿੰਘ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਮੋਗਾ ਜੋਨ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਸਬੰਧ ਵਿੱਚ ਅਧਿਆਪਕਾਂ ਦਾ ਕੀਤਾ ਸਨਮਾਨ
ਅਧਿਆਪਨ ਕੇਵਲ ਕਿੱਤਾ ਨਾ ਹੋ ਕੇ ਸਮਾਜ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ-ਕੁਲਵਿੰਦਰ ਸਿੰਘ
ਫ਼ਿਰੋਜ਼ਪੁਰ 10 ਅਕਤੂਬਰ () ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਮੋਗਾ ਜੋਨ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਸਬੰਧ ਵਿੱਚ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ| ਇਸ ਸਮਾਰੋਹ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਸਕੂਲਾਂ ਤੋਂ ਮਿਹਨਤੀ ਅਧਿਆਪਕਾਂ ਨੇ ਸ਼ਿਰਕਤ ਕੀਤੀ ।
ਇਸ ਪ੍ਰੋਗਰਾਮ ਵਿੱਚ ਸ.ਕੁਲਵਿੰਦਰ ਸਿੰਘ ਐਡੀਸ਼ਨਲ ਸਟੇਟ ਸਕੱਤਰ ਜੀ ਅਤੇ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ| ਸਮਾਗਮ ਵਿੱਚ ਸ.ਇੰਦਰਪਾਲ ਸਿੰਘ ਜੋਨਲ ਸਕੱਤਰ ਫਿਰੋਜ਼ਪੁਰ-ਮੋਗਾ ਜੋਨ, ਰਵੀਇੰਦਰ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਜ਼ੋਨਲ ਸਕੱਤਰ ਸ. ਇੰਦਰਪਾਲ ਸਿੰਘ ਨੇ ਆਏ ਹੋਏ ਸਮੂਹ ਅਧਿਆਪਕਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖ ਕੇ ਕੀਤੀ। ਸ. ਕੁਲਵਿੰਦਰ ਸਿੰਘ ਜੀ ਨੇ ਅਧਿਆਪਨ ਇੱਕ ਬਖਸ਼ਿਸ਼ ਵਿਸ਼ੇ ‘ਤੇ ਗੱਲਬਾਤ ਕਰਦਿਆਂ ਆਖਿਆ ਕਿ ਅਧਿਆਪਨ ਕੇਵਲ ਕਿੱਤਾ ਨਾ ਹੋ ਕੇ ਸਮਾਜ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਵਿਦਿਆਰਥੀਆਂ ਵਿੱਚ ਹੋ ਰਹੇ ਨੈਤਿਕ ਪਤਨ ਕਾਰਨ ਸਮਾਜ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕਰਦਿਆਂ ਸਮੂਹ ਅਧਿਆਪਕਾਂ ਨੂੰ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਸਮੇਂ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਨੇ ਆਪਣੇ ਭਾਸ਼ਣ ਦੌਰਾਨ ਅਧਿਆਪਕ ਵਰਗ ਦੀਆਂ ਸਮਾਜ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਦ੍ਰਿੜ੍ਹ ਕਰਾਉਂਦਿਆਂ ਆਖਿਆ ਕਿ ਅਧਿਆਪਕ ਉਹ ਪੁੱਲ ਹੁੰਦੇ ਹਨ, ਜਿਨ੍ਹਾਂ ਤੋਂ ਲੰਘ ਕੇ ਵਿਦਿਆਰਥੀ ਆਪਣੇ ਜੀਵਨ ਦੇ ਨਿਸ਼ਾਨਿਆਂ ਤੱਕ ਪਹੁੰਚਦੇ ਹਨ। ਵਿਦਿਆਰਥੀ ਜੀਵਨ ਦਾ ਬਹੁਤ ਸਾਰਾ ਸਮਾਂ ਵਿਦਿਅਕ ਅਦਾਰਿਆਂ ਵਿੱਚ ਬੀਤਣ ਕਰਕੇ ਅਧਿਆਪਕਾਂ ਦੀ ਨਿੱਜੀ ਸ਼ਖ਼ਸੀਅਤ ਦਾ ਚੌਖਾ ਪ੍ਰਭਾਵ ਉਸਦੀ ਸ਼ਖ਼ਸੀਅਤ ਤੇ ਪੈਂਦਾ ਹੈ। ਉਹਨਾਂ ਇਤਿਹਾਸਕ ਹਵਾਲੇ ਦਿੰਦਿਆਂ ਦੱਸਿਆ ਸੰਪੂਰਨ ਗੁਣਾਂ ਵਾਲੇ ਅਧਿਆਪਕ ਹੀ ਚੰਗੀ ਜੀਵਨ ਜਾਚ ਵਾਲੇ ਵਿਦਿਆਰਥੀ ਪੈਦਾ ਕਰਨ ਦੇ ਸਮਰੱਥ ਹੋ ਸਕਦੇ ਹਨ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨਾਲ ਪਿਆਰ ਵਧਾਉਣ ਅਤੇ ਉਤਸ਼ਾਹਿਤ ਕਰਨ ਦੀ ਗੱਲ ਆਖੀ। ਉਹਨਾਂ ਆਖਿਆ ਕਿ ਅਧਿਆਪਕ ਸਮਾਜ ਦੇ ਸਰਵੋਤਮ ਰਚੈਤਾ ਸਾਬਤ ਹੋ ਸਕਦੇ ਹਨ, ਜੇਕਰ ਉਹ ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ।
ਇਸ ਸਮੇਂ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਪ੍ਰਿੰਸੀਪਲ ਸ. ਚਮਕੌਰ ਸਿੰਘ ਸਰਾਂ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜੀਰਾ, ਪ੍ਰਿੰਸੀਪਲ ਸ਼੍ਰੀਮਤੀ ਸਤਿੰਦਰਜੀਤ ਕੌਰ ਸ.ਸ.ਸ.ਸ. ਖਾਈ ਫੇਮੇ ਕੀ, ਸ. ਸੁਖਵਿੰਦਰ ਸਿੰਘ ਸ.ਸ.ਸ.ਸ ਗੱਟੀ ਰਾਜੋ ਕੇ, ਸ਼੍ਰੀਮਤੀ ਲਿੰਕੀ ਸ.ਮਾ.ਸ.ਸ.ਸ.ਉਸਮਾਨ ਵਾਲਾ, ਸ਼੍ਰੀਮਤੀ ਰਮਿੰਦਰ ਕੌਰ ਸ.ਹਾ.ਸ. ਦੁਲਚੀ ਕੇ, ਸ. ਅਵਤਾਰ ਸਿੰਘ ਪੁਰੀ ਸ.ਮਿ.ਸ.ਕਾਮਲਵਾਲਾ ਖੁਰਦ, ਸ.ਜਗਜੀਤ ਸਿੰਘ ਸ.ਹ.ਸ. ਮਨਸੂਰ ਦੇਵਾ, ਸ. ਮਹਿੰਦਰ ਸਿੰਘ ਸਸਸਸ ਆਰਿਫ ਕੇ, ਸ਼੍ਰੀਮਤੀ ਕਰਮਜੀਤ ਕੌਰ ਸਸਸਸ ਬਹਿਕ ਗੁੱਜਰਾਂ, ਸ਼੍ਰੀ ਯੋਗੇਸ਼ ਤਲਵਾੜ ਸਸਸਸ ਧੀਰਾ ਘਾਰਾ, ਸ਼੍ਰੀ ਯੋਵਨਦੀਪ ਧਵਨ ਸ ਮਿ ਸ ਕਾਕੜ, ਸ਼੍ਰੀਮਤੀ ਪਰਮਜੀਤ ਕੌਰ ਸ਼ਹੀਦ ਸੁਖਵਿੰਦਰ ਸਿੰਘ ਸਸਸ ਮੱਲਾਂਵਾਲਾ ਖਾਸ, ਮਿਸ ਕਿਰਪਾ ਸ਼ਰਮਾਂ ਸ ਹਾ ਸ ਖੁਸ਼ਹਾਲ ਸਿੰਘ ਵਾਲਾ, ਸ਼੍ਰੀਮਤੀ ਜਸਵਿੰਦਰ ਕੌਰ ਸਪਸ ਲੂੰਬੜੀ ਵਾਲਾ, ਸ਼੍ਰੀਮਤੀ ਮੋਨਿਕਾ ਰਾਣੀ ਸਪਸ ਗੋਬਿੰਦ ਨਗਰੀ, ਮੇਜਰ ਸਿੰਘ ਸਪਸ ਮਰਖਾਈ, ਮਿਸ ਪਰਮਿੰਦਰ ਕੌਰ ਸਪਸ ਹਾਮਦ, ਸ਼੍ਰੀਮਤੀ ਅਮਨਦੀਪ ਕੌਰ ਸਪਸ ਪੰਡੋਰੀ ਜੱਟਾਂ, ਸ਼੍ਰੀ ਸੁਭਾਸ਼ ਚੰਦਰ ਸਪਸ ਵਾਸਲ ਮੋਹਨ ਕੇ, ਬਲਜਿੰਦਰ ਸਿੰਘ ਸਪਸ ਜਵਾਹਰ ਸਿੰਘ ਵਾਲਾ ਸ਼ਾਮਲ ਸਨ। ਵਿਸ਼ੇਸ਼ ਤੌਰ ਤੇ ਸਰਬਜੀਤ ਸਿੰਘ, ਅਤੇ ਰਵੀਇੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਦਰਜੀਤ ਸਿੰਘ, ਤਲਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਭਾਵੜਾ, ਬੇਅੰਤ ਸਿੰਘ, ਮਹਿਲ ਸਿੰਘ, ਮੇਹਰ ਸਿੰਘ, ਗੁਰਜੀਤ ਸਿੰਘ ਜੀਰਾ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ ਸਤੀਏਵਾਲਾ, ਹਰਮਨਪ੍ਰੀਤ ਸਿੰਘ, ਧਨਵੀਰ ਸਿੰਘ, ਰਣਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ |
ਸਟੇਜ ਸੈਕਟਰੀ ਦੀ ਸੇਵਾ ਸ. ਰਵੀਇੰਦਰ ਸਿੰਘ ਜੀ ਨੇ ਬਾਖੂਬੀ ਨਿਭਾਈ |
###
Available on Amazon, read reviews before purchasing, click on link
https://www.amazon.in/dp/9388435915/ref=cm_sw_r_wa_apa_i_u4hrFbP07A678