ਗਹਿਰੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਵਲੋਂ ਦੂਜੇ ਦਿਨ ਵੀ ਗੁਰੂਹਰਸਹਾਏ ਵਿਖੇ ਧਰਨਾ ਰਿਹਾ ਜਾਰੀ
– ਰਾਤ ਭਰ ਅਕਾਲੀ ਵਰਕਰ ਧਰਨੇ ਦੌਰਾਨ ਬੈਠੇ ਰਹੇ ਸੜਕਾਂ 'ਤੇ
ਗੁਰੂਹਰਸਹਾਏ, 11 ਮਈ (ਪਰਮਪਾਲ ਗੁਲਾਟੀ)- ਪਿੰਡ ਫਤਹਿਗੜ• ਗਹਿਰੀ ਵਿਖੇ ਬੀਤੇ ਦਿਨੀਂ ਜਮੀਨੀ ਵਿਵਾਦ 'ਤੇ ਚੱਲਦਿਆ ਕਬਜੇ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਨੌਜਵਾਨ ਲੜਕੀ ਦੀ ਹੋਈ ਮੌਤ ਅਤੇ ਤਿੰਨ ਵਿਅਕਤੀਆਂ ਨੂੰ ਜਖ਼ਮੀ ਕਰਨ ਵਾਲੇ ਦੋਸ਼ੀਆ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਵਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਸ਼ੁਰੂ ਕੀਤਾ ਧਰਨਾ ਸਾਰੀ ਰਾਤ ਸਮੇਤ ਦੂਜੇ ਦਿਨ ਵੀ ਜਾਰੀ ਰਿਹਾ। ਪੁਲਿਸ ਪ੍ਰਸ਼ਾਸਨ ਵਲੋਂ ਭਾਵੇਂ ਧਰਨਾਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਪਰ ਸਿਰੇ ਨਾ ਲੱਗਣ ਕਾਰਨ ਅਕਾਲੀ ਆਗੂ ਰਾਤ ਭਰ ਲਾਈਟਾਂ ਵਾਲੇ ਚੌਂਕ 'ਚ ਲਾਏ ਧਰਨੇ ਦੌਰਾਨ ਸੜਕਾਂ ਤੇ ਬੈਠੇ ਰਹੇ। ਅੱਜ ਦੇ ਧਰਨੇ ਦੌਰਾਨ ਵੀ ਵੱਖ-ਵੱਖ ਬੁਲਾਰਿਆਂ ਨੇ ਪਰਚੇ 'ਚ ਸ਼ਾਮਿਲ ਸਾਰੇ ਵਿਅਕਤੀਆਂ ਦੀ ਗ੍ਰਿਫਤਾਰੀ ਅਤੇ ਥਾਣਾ ਮੁਖੀ ਗੁਰੂਹਰਸਹਾਏ ਨੂੰ ਸਸਪੈਂਡ ਕਰਨ ਦੀ ਮੰਗ ਦੁਹਰਾਈ।
ਇਸ ਧਰਨੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਪੂਰਾ ਇਨਸਾਫ ਨਾ ਦੁਆਇਆ ਤਾਂ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਉਹਨਾਂ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਕੁਝ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ 'ਆਓ ਭਗਤ' ਕੀਤੀ ਜਾ ਰਹੀ ਹੈ। ਅੱਜ ਦੇ ਧਰਨੇ ਦੌਰਾਨ ਰੋਹਿਤ ਕੁਮਾਰ ਮਾਂਟੂ ਵੋਹਰਾ ਜਿਲ•ਾ ਸ਼ਹਿਰੀ ਪ੍ਰਧਾਨ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ, ਅਵਤਾਰ ਸਿੰਘ ਮਿੰਨਾ ਜਿਲ•ਾ ਦਿਹਾਤੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ਼ਿਵ ਤ੍ਰਿਪਾਲ ਕੇ, ਹਰਜਿੰਦਰ ਸਿੰਘ ਗੁਰੂ, ਲਾਲ ਸਿੰਘ ਸੁਲਹਾਨੀ, ਗੁਰਸੇਵਕ ਸਿੰਘ ਕੈਸ਼ ਮਾਨ, ਐਡਵੋਕੇਟ ਮਿੰਟੂ ਗਿੱਲ, ਹੈਪੀ ਬਰਾੜ, ਜਸਵਿੰਦਰ ਸਿੰਘ ਸਰਪੰਚ, ਹਰਦੇਵ ਸਿੰਘ ਨਿੱਝਰ, ਗੁਰਵਿੰਦਰ ਸਿੰਘ ਮੋਠਾਂਵਾਲਾ, ਹਰਿੰਦਰ ਸਿੰਘ ਮਰੋਕ ਜੀਵਾਂ ਅਰਾਂਈ, ਸੱਤਾ ਅਲੀ ਕੇ, ਰਣਜੀਤ ਰਾਣਾ, ਜੋਗਿੰਦਰ ਸਿੰਘ ਸਵਾਈ ਕੇ, ਮੱਖਣ ਸਿੰਘ, ਸਗਨ ਢੋਟ ਬਾਜੇ ਕੇ, ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ, ਕੇਵਲ ਕੰਬੋਜ਼, ਜਸਵੀਰ ਸਿੰਘ ਕਾਲਾ, ਸਰਬਜੀਤ ਸਿੰਘ ਘਾਂਗਾ, ਬਲਦੇਵ ਰਾਜ, ਲਖਵਿੰਦਰ ਸਿੰਘ ਮਹਿਮਾ, ਸੁਖਚੈਨ ਸਿੰਘ ਸੇਖੋਂ, ਸੁਖਵੰਤ ਸਿੰਘ ਥੇਹ ਗੁੱਜਰ, ਮਾਸਟਰ ਬਲਵਿੰਦਰ ਸਿੰਘ ਗੁਰਾਇਆ, ਗੁਰਬਾਜ ਸਿੰਘ ਦੁਸਾਂਝ ਰੱਤੇਵਾਲਾ, ਸੋਨੂੰ ਰੱਤੇਵਾਲਾ, ਪ੍ਰੀਤਮ ਸਿੰਘ ਬਾਠ, ਜਰਨੈਲ ਸਿੰਘ ਟਾਹਲੀ ਵਾਲਾ, ਸੰਪੂਰਨ ਸਿੰਘ ਝੰਡਾ, ਹੰਸ ਰਾਜ ਕੰਬੋਜ ਆਦਿ ਸਮੇਤ ਕਈ ਹੋਰ ਅਕਾਲੀ ਵਰਕਰ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।