ਖੱਤਰੀ ਮਹਾਂਸਭਾ ਪੰਜਾਬ ਯੂਥ ਵਿੰਗ ਦੇ ਅੰਕੁਸ਼ ਭੰਡਾਰੀ ਬਣੇ ਸਟੇਟ ਪ੍ਰਧਾਨ
ਪੰਜਾਬ ਭਰ ਦੇ ਖੱਤਰੀਆਂ ਨੂੰ ਇਕ ਪਲੇਟਫਾਰਮ ਤੇ ਕਰਾਂਗੇ ਇਕੱਠਿਆ—ਅੰਕੁਸ਼ ਭੰਡਾਰੀ
ਖੱਤਰੀ ਮਹਾਂਸਭਾ ਪੰਜਾਬ ਯੂਥ ਵਿੰਗ ਦੇ ਅੰਕੁਸ਼ ਭੰਡਾਰੀ ਬਣੇ ਸਟੇਟ ਪ੍ਰਧਾਨ
ਪੰਜਾਬ ਭਰ ਦੇ ਖੱਤਰੀਆਂ ਨੂੰ ਇਕ ਪਲੇਟਫਾਰਮ ਤੇ ਕਰਾਂਗੇ ਇਕੱਠਿਆ—ਅੰਕੁਸ਼ ਭੰਡਾਰੀ
ਪਾਰਟੀ ਸੁਪਰੀਮੋ ਦੇ ਦਿਸ਼ਾ—ਨਿਰਦੇਸ਼ਾਂ ਤਹਿਤ 35 ਲੱਖ ਖੱਤਰੀਆਂ ਨੂੰ ਕਰਾਂਗੇ ਲਾਮਬੰਦ
ਫਿ਼ਰੋਜ਼ਪੁਰ, 19 ਸਤੰਬਰ 2024:
ਪੰਜਾਬ ਭਰ ਦੇ ਖੱਤਰੀਆਂ ਦੀ ਸਿਰਮੌਰ ਜਥੇਬੰਦੀ ਖੱਤਰੀ ਮਹਾਂਸਭਾ ਪੰਜਾਬ ਵੱਲੋਂ ਯੂਥ ਵਿੰਗ ਦਾ ਆਗਾਜ਼ ਕਰਦਿਆਂ ਸ੍ਰੀ ਅੰਕੁਸ਼ ਭੰਡਾਰੀ ਨੂੰ ਬਣਾਇਆ ਯੂਥ ਵਿੰਗ ਦਾ ਸਟੇਟ ਪ੍ਰਧਾਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੁਬਾਸ਼ ਚੌਧਰੀ ,ਤਰਸੇਮ ਬੇਦੀ ,ਸੁਰਿੰਦਰ ਬੇਰੀ,ਕ੍ਰਿਸ਼ਨ ਟੰਡਨ ਖੱਤਰੀ ਵੈਲਫੇਅਰ ਸਭਾ ਫਿ਼ਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਖੱਤਰੀ ਮਹਾਂਸਭਾ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਖੱਤਰੀ ਮਹਾਂਸਭਾ ਪੰਜਾਬ ਯੂਥ ਦੇ ਸਟੇਟ ਪ੍ਰਧਾਨ ਵਜੋਂ ਸ੍ਰੀ ਅੰਕੁਸ਼ ਭੰਡਾਰੀ ਨੂੰ ਸੂਬੇ ਦੀ ਤਜਰਮਾਨੀ ਕਰਨ ਲਈ ਥਾਪਿਆ ਗਿਆ ਹੈ।ਇਸ ਮੌਕੇ ਗੌਰਵ ਬਹਿਲ ਰੇਲਵੇ ਵਿੱਚ ਜੇਈ ਨੂੰ ਯੁਵਾ ਖੱਤਰੀ ਮਹਾਂਸਭਾ ਦਾ ਸੂਬਾਈ ਬੁਲਾਰਾ, ਸ਼ਵਿੰਦਰ ਮਲਹੋਤਰਾ ਸੰਚਲਕ ਲੇੰਸਕਾਰਤ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਵਿਨੋਦ ਕੁਮਾਰ ਧਵਨ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ |ਉਨ੍ਹਾਂ ਕਿਹਾ ਕਿ ਸ੍ਰੀ ਅੰਕੁਸ਼ ਭੰਡਾਰੀ ਜਿਥੇ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਹੈ, ਉਥੇ ਪੱਤਰਕਾਰੀ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਇਸ ਨੌਜਵਾਨ ਨੇ ਆਪਣੀ ਕਾਬਲੀਅਤ ਦੇ ਚਲਦਿਆਂ ਅਨੇਕਾਂ ਐਵਾਰਡ ਆਪਣੇ ਨਾਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅੰਕੁਸ਼ ਭੰਡਾਰੀ ਪਿਛਲੇ ਲੰਬੇ ਅਰਸੇ ਤੋਂ ਫਿ਼ਰੋਜ਼ਪੁਰ ਵਿਖੇ ਖੱਤਰੀ ਵੈਲਫੇਅਰ ਸਭਾ ਫਿ਼ਰੋਜ਼ਪੁਰ ਦਾ ਸਰਗਰਮ ਮੈਂਬਰ ਅਤੇ ਅਹੁਦੇਦਾਰ ਹੈ, ਜਿਸ ਵੱਲੋਂ ਵੱਖ—ਵੱਖ ਅਹੁਦਿਆਂ ਤੇ ਰਹਿ ਕੇ ਖੱਤਰੀ ਬਰਾਦਰੀ ਦੀ ਅਗਵਾਈ ਕਰਦਿਆਂ ਹਰ ਮਸਲੇ ਦੇ ਹੱਲ ਲਈ ਆਪਣਾ ਯੋਗਦਾਨ ਅਦਾ ਕੀਤਾ ਹੈ।
ਗੱਲਬਾਤ ਕਰਦਿਆਂ ਸ੍ਰੀ ਅੰਕੁਸ਼ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਖੱਤਰੀ ਮਹਾਂਸਭਾ ਪੰਜਾਬ ਦੇ ਸੁਪਰੀਮੋ ਐਡਵੋਕੇਟ ਵਿਜੈ ਧਿਰ ਅਤੇ ਅਸ਼ੋਕ ਥਾਪਰ ਅਤੇ ਜਨਰਲ ਸਕੱਤਰ ਪਵਨ ਭੰਡਾਰੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਪੰਜਾਬ ਭਰ ਦੇ 35 ਲੱਖ ਖੱਤਰੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਨੌਜਵਾਨਾਂ ਦੀ ਟੀਮ ਦਾ ਆਗਾਜ਼ ਕਰਕੇ ਪੰਜਾਬ ਭਰ ਦੇ ਹਰ ਇਕ ਜਿ਼ਲ੍ਹੇ, ਹਰ ਇਕ ਕਸਬੇ ਇਥੋਂ ਤੱਕ ਕਿ ਗਲੀ—ਮੁਹੱਲੇ ਤੱਕ ਪਹੁੰਚ ਕਰਕੇ ਖੱਤਰੀਆਂ ਅਤੇ ਨੌਜਵਾਨੀ ਨੂੰ ਇਕੋ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੱਤਰੀ ਮਹਾਂਸਭਾ ਪੰਜਾਬ ਵੱਲੋਂ ਲਗਾਤਾਰ ਖੱਤਰੀ ਬਰਾਦਰੀ ਲਈ ਮੀਲ ਪੱਥਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਇਸੀ ਦੀ ਬਦੌਲਤ ਖੱਤਰੀ ਮਹਾਂਸਭਾ ਪੰਜਾਬ ਨਾਲ ਹਰ ਇਕ ਪਰਿਵਾਰ ਅਤੇ ਵਿਅਕਤੀ ਜੁੜਣ ਦੀ ਲਾਲਸਾ ਰੱਖਦਾ ਹੈ, ਜਿਸ ਨੂੰ ਜਲਦ ਹੀ ਪ੍ਰਵਾਨ ਵੀ ਕੀਤਾ ਜਾਵੇਗਾ।