ਖੇਤਾਂ 'ਚੋਂ ਮਿਲੀਆਂ ਲੜਕੇ ਲੜਕੀ ਦੀਆਂ ਭੇਦਭਰੀ ਦੀਆਂ 'ਚ ਲਾਸ਼ਾਂ
-ਮ੍ਰਿਤਕਾਂ ਦੇ ਕੋਲੋਂ ਮਿਲੀਆਂ ਜਹਿਰੀਲੀ ਦਵਾਈ ਦੀਆਂ ਸੀਸ਼ੀਆਂ
-ਪੁਲਿਸ ਵਲੋਂ ਲਾਸ਼ਾਂ ਨੂੰ ਕਬਜੇ 'ਚ ਲੈ ਕੇ ਕੀਤੀ ਜਾ ਰਹੀ ਹੈ ਕਾਰਵਾਈ
— ਫਿਰੋਜ਼ਪੁਰ: ਸਥਾਨਕ ਡਾਈਟ ਕਾਲਜ ਦੇ ਬੈਕਸਾਈਡ ਖੇਤਾਂ ਦੇ ਵਿਚੋਂ ਇਕ ਕੁੜੀ 'ਤੇ ਇਕ ਮੁੰਡੇ ਦੀਆਂ ਭੇਦਭਰੀ ਹਾਲਤ ਵਿਚ ਲਾਸ਼ਾਂ ਮਿਲਣ ਦੀ ਖਬਰ ਬਰਾਮਦ ਹੋਈ ਹੈ। ਇਸ ਸਬੰਧ ਵਿਚ ਥਾਣਾ ਸਿਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ (ਸਿਟੀ) ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਦੁਪਹਿਰ ਵੇਲੇ ਕਿਸੇ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਡਾਈਟ ਕਾਲਜ ਦੇ ਬੈਕਸਾਈਡ ਖੇਤਾਂ ਵਿਚ ਇਕ ਕੁੜੀ ਅਤੇ ਇਕ ਮੁੰਡਾ ਪਏ ਹਨ। ਡੀਐਸਪੀ ਨੇ ਦੱਸਿਆ ਕਿ ਇਤਲਾਹ ਤੋਂ ਕੁਝ ਮਿੰਟਾਂ ਬਾਅਦ ਥਾਣਾ ਸਿਟੀ ਦੇ ਏਐਸਆਈ ਬਲਵੰਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਇਸ ਦੌਰਾਨ ਉਕਤ ਮੁੰਡੇ ਅਤੇ ਕੁੜੀ ਦੇ ਕੋਲ ਜਹਿਰੀਲੀ ਦਵਾਈ ਦੀਆਂ ਸੀਸ਼ੀਆਂ ਵੀ ਪਈਆਂ ਸਨ। ਜਦੋਂ ਮੁੰਡੇ ਕੁੜੀ ਨੂੰ ਹਿਲਾ ਕੇ ਦੇਖਿਆ ਤਾਂ ਉਨ੍ਹਾਂ ਦੇ ਮੂੰਹ ਵਿਚੋਂ ਦਵਾਈ ਦੀ ਬਦਬੂ ਆ ਰਹੀ ਸੀ। ਜਿਸ ਤੋਂ ਲੱਗ ਰਿਹਾ ਸੀ ਕਿ ਉਕਤ ਮੁੰਡੇ ਕੁੜੀ ਨੇ ਜਹਿਰੀਲੀ ਦਵਾਈ ਪੀਤੀ ਹੈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੀ ਪਛਾਣ ਕੋਮਲਪ੍ਰੀਤ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਕੰਬੋਜ਼ ਨਗਰ ਫਿਰੋਜ਼ਪੁਰ ਸ਼ਹਿਰ ਅਤੇ ਮ੍ਰਿਤਕ ਮੁੰਡੇ ਦੀ ਪਛਾਣ ਮਨਜਿੰਦਰ ਸਿੰਘ ਉਰਫ ਗੋਰਾ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਮੱਲਵਾਲ (ਫਿਰੋਜ਼ਪੁਰ) ਵਜੋਂ ਹੋਈ ਹੈ। ਡੀਐਸਪੀ (ਸਿਟੀ) ਹਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Attachments area