ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰ ਦੇ ਟੁਰਨਾਮੈਂਟ ਦੀ ਸ਼ੁਰੂਆਤ
ਸ਼੍ਰੀ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਅਤੇ ਸਰਕਾਰੀ ਮਾਡਲ ਸਕੂਲ ਗੁੱਦੜ ਢੰਡੀ ਵਿਖੇ ਮੁਕਾਬਲੇ ਹੋਏ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰ ਦੇ ਟੁਰਨਾਮੈਂਟ ਦੀ ਸ਼ੁਰੂਆਤ
ਸ਼੍ਰੀ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਅਤੇ ਸਰਕਾਰੀ ਮਾਡਲ ਸਕੂਲ ਗੁੱਦੜ ਢੰਡੀ ਵਿਖੇ ਮੁਕਾਬਲੇ ਹੋਏ
ਵੱਖ ਵੱਖ ਪਿੰਡਾਂ ਕਲੱਬਾਂ, ਅਕੈਡਮੀਆਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਖੇਡਾਂ ਵਿਚ ਲਿਆ ਭਾਗ
ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵਿੱਚ ਭਾਗ ਲੈਣਃ ਸਰਾਰੀ
ਗੁਰੂਹਰਸਹਾਏ, ਮਮਦੋਟ
2 ਸਤੰਬਰ 2023
ਪੰਜਾਬ ਸਰਕਾਰ ਤੇ ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਗੁਰੂਹਰਸਹਾਏ ਦੇ ਟੂਰਨਾਮੈਂਟ ਸ਼੍ਰੀ ਗੁਰੂ ਰਾਮਦਾਸ ਸਟੇਡੀਅਮ ਗੁਰੂ ਹਰਸਹਾਏ ਵਿਖੇ ਅਤੇ ਬਲਾਕ ਮਮਦੋਟ ਦੇ ਟੂਰਨਾਮੈਂਟ ਸਰਕਾਰੀ ਮਾਡਲ ਸਕੂਲ ਗੁੱਦੜ ਢੰਡੀ ਵਿਖੇ ਬਲਾਕ ਪੱਧਰ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੋਰਾਨ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਪਹੁੰਚੇ।
ਇਸ ਟੂਰਨਾਮੈਂਟ ਵਿੱਚ ਲੜਕੇ/ਲੜਕੀਆਂ ਅੰਡਰ-14, 17, 21 ਸਾਲ ਤੇ ਓਪਨ ਵਰਗਵਿਚ ਐਥਲੈਟਿਕਸ, ਕਬੱਡੀ (ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ(ਸਮੈਸ਼ਿੰਗ ਅਤੇ ਸ਼ੂਟਿੰਗ), ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ।
ਇਹਨਾਂ ਟੂਰਨਾਮੈਂਟ ਵਿੱਚ ਦੋਵਾਂ ਸਥਾਨਾਂ ਤੇ ਸ੍ਰ: ਫ਼ੌਜਾ ਸਿੰਘ ਸਰਾਰੀ ਐਮ.ਐਲ.ਏ ਗੁਰੂ ਹਰ ਸਹਾਏ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਅਤੇ ਨੋਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ।
ਬਲਾਕ ਮਮਦੋਟ ਦੇ ਟੂਰਨਾਮੈਂਟ ਵਿਚ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅਥਲੈਟਿਕਸ ਇਵੈਂਟ ਅੰਡਰ 21 ਲੜਕਿਆਂ ਨੇ 200 ਮੀਟਰ ਵਿੱਚ ਜੋਗਾ ਸਿੰਘ ਗੁੱਦੜ ਢੰਡੀ ਨੇ ਪਹਿਲਾ ਸਥਾਨ, ਅਰਸ਼ਦੀਪ ਸਿੰਘ ਗੁੱਦੜ ਢੰਡੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕੀਆਂ ਨੇ ਸ਼ਾਟਪੁਟ ਵਿੱਚ ਅਮਨਦੀਪ ਕੌਰ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਮਮਤਾ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਵਿੱਚ ਜਸਕਰਨ ਸਿੰਘ ਸਸਸਸ ਹਜ਼ਾਰਾ ਸਿੰਘ ਵਾਲਾ ਨੇ ਪਹਿਲਾ, ਕਰਨ ਸਿੰਘ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਜੀ. ਐਮ. ਸਕੂਲ ਮਮਦੋਟ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਅੰਡਰ 14 ਲੜਕਿਆਂ ਨੇ 600 ਮੀਟਰ ਵਿੱਚ ਪ੍ਰਿੰਸ ਸਿੰਘ ਸਮਾਸ ਗੁੱਦੜ ਢੰਡੀ ਨੇ ਪਹਿਲਾ, ਸਾਗਰ ਜੀ.ਐਮ. ਸਕੂਲ ਮਮਦੋਟ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਸਸਸਸ ਗੁੱਦੜ ਢੰਡੀ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਵਿੱਚ ਸੰਜਨਾ ਨੇ ਪਹਿਲਾ ਮਾਨਿਕ ਨੇ ਦੂਜਾ ਅਤੇ ਸੁਨੀਤਾ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਸਮੈਸ਼ਿੰਗ ਖੇਡ ਅੰਡਰ 14 ਲੜਕਿਆਂ ਵਿੱਚ ਗੁੱਦੜ ਢੰਡੀ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਅੰਡਰ 17 ਲੜਕਿਆਂ ਵਿੱਚ ਮੱਬੋ ਕੇ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਵਾਲੀਬਾਲ ਸ਼ੂਟਿੰਗ ਲੜਕਿਆਂ ਵਿਚ ਗੁੱਦੜ ਢੰਡੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਕਬੱਡੀ(ਨਸ) ਵਿਚ ਅੰਡਰ 14 ਲੜਕਿਆਂ ਵਿੱਚ ਗੁੱਦੜ ਢੰਡੀ ਨੇ ਪਹਿਲਾ, ਜੀ.ਐਮ. ਸਕੂਲ ਤਰਿੱਡਾ ਨੇ ਦੂਜਾ ਅਤੇ ਪਿੰਡ ਗੁੱਦੜ ਢੰਡੀ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਵਿਚ ਤਰਿੱਡਾ ਨੇ ਪਹਿਲਾ, ਗੁੱਦੜ ਢੰਡੀ ਨੇ ਦੂਜਾ ਅਤੇ ਸਸਸਸ ਹਜ਼ਾਰਾ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਅੰਡਰ 17 ਲੜਕਿਆਂ ਵਿਚ ਗੁੱਦੜ ਢੰਡੀ ਨੇ ਪਹਿਲਾ, ਸਹਸ ਰਹੀਮੇ ਕੇ ਉਤਾੜ ਨੇ ਦੂਜਾ ਅਤੇ ਸਸਸਸ ਲੱਖੋ ਕੇ ਬਹਿਰਾਮ ਨੇ ਤੀਜਾ ਸਥਾਨ ਹਾਸਲ ਕੀਤਾ।
ਖੋ-ਖੋ ਅੰਡਰ 14 ਲੜਕਿਆਂ ਵਿੱਚ ਗੁੱਦੜ ਢੰਡੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਅਤੇ ਲੜਕੀਆਂ ਵਿਚ ਵੀ ਗੁੱਦੜ ਢੰਡੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਰੱਸਾ ਕੱਸੀ ਗੇਮ ਵਿਚ ਅੰਡਰ 14 ਅਤੇ 17 ਲੜਕੀਆਂ ਵਿੱਚ ਗੁੱਦੜ ਢੰਡੀ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਨੇ ਅੰਡਰ 14 ਵਿੱਚ ਗੁੱਦੜ ਢੰਡੀ ਨੇ ਪਹਿਲਾ, ਅੰਡਰ 17 ਲੜਕਿਆਂ ਵਿੱਚ ਸਸਸਸ ਲੱਖਾ ਹਾਜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕਿਆਂ ਵਿੱਚ ਸਸਸਸ ਗੁੱਦੜ ਢੰਡੀ ਨੇ ਪਹਿਲਾ ਅਤੇ ਸਸਸਸ ਹਜਾਰਾ ਸਿੰਘ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾ: ਮਲਕੀਤ ਸਿੰਘ ਥਿੰਦ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ ਆਮ ਆਦਮੀ ਪਾਰਟੀ, ਸ਼੍ਰੀ ਸੂਰਜ ਕੁਮਾਰ ਐਸ.ਡੀ.ਐਮ ਗੁਰੂਹਰਸਹਾਏ, ਸ. ਲਖਵਿੰਦਰ ਸਿੰਘ ਤਹਿਸੀਲਦਾਰ ਗੁਰੂਹਰਸਹਾਏ, ਸ. ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਗੁਰੂਹਰਸਹਾਏ, , ਸ਼੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਕੋਚ ਆਦਿ ਹਾਜ਼ਰ ਸਨ।