ਕੋਵਿਡ19 ਟੀਕਾਕਰਨ ਮੁਹਿੰਮ ਦੌਰਾਨ ਹੋਮਗਾਰਡਜ ਦੇ ਜ਼ਿਲ੍ਹਾ ਕਮਾਂਡਰ ਫਿਰੋਜ਼ਪੁਰ ਸਮੇਤ 70 ਮੁਲਾਜਮਾ ਨੇ ਲਗਵਾਇਆ ਟੀਕਾ
ਕੋਵਿਡ19 ਟੀਕਾਕਰਨ ਮੁਹਿੰਮ ਦੌਰਾਨ ਹੋਮਗਾਰਡਜ ਦੇ ਜ਼ਿਲ੍ਹਾ ਕਮਾਂਡਰ ਫਿਰੋਜ਼ਪੁਰ ਸਮੇਤ 70 ਮੁਲਾਜਮਾ ਨੇ ਲਗਵਾਇਆ ਟੀਕਾ
ਫਿਰੋਜ਼ਪੁਰ 19 ਫਰਵਰੀ ( )ਪੰਜਾਬ ਹੋਮਗਾਰਡਜ ਦੇ ਜ਼ਿਲ੍ਹਾ ਕਮਾਂਡਰ ਫਿਰੋਜ਼ਪੁਰ ਰਾਜਿੰਦਰ ਕ੍ਰਿਸ਼ਨ ਵੱਲੋਂ ਕੁਝ ਦਿਨ ਪਹਿਲਾਂ ਹੋਮ ਗਾਰਡਜ ਦੇ ਮੁਲਾਜਮਾ/ਵਾਰਡਨਾ ਨੂੰ ਕੋਵਿਡ19 ਵੈਕਸੀਨ ਲਗਵਾਉਣ ਲਈ ਮੋਟੀਵੇਟ ਕੀਤਾ ਗਿਆ ਸੀ, ਜਿਸ ਤੇ ਅਮਲ ਕਰਦਿਆਂ ਹੋਮਗਾਰਡਜ ਦੇ 70 ਦੇ ਕਰੀਬ ਮੁਲਾਜਮਾ ਵੱਲੋਂ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਦੀ ਟੀਮ ਪਾਸੋਂ ਕੋਵਿਡ19 ਟੀਕਾਕਰਨ ਕਰਵਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਕਮਾਂਡਰ ਰਾਜਿੰਦਰ ਕ੍ਰਿਸ਼ਨ ਨੇ ਖੁਦ ਵੀ ਟੀਕਾ ਲਗਵਾਇਆ ਅਤੇ ਉਨ੍ਹਾਂ ਨਾਲ ਕਿਸ੍ਰਨ ਕੁਮਾਰ ਜੀਆਰਪੀ ਨੇ ਵੀ ਟੀਕਾ ਲਗਵਾ ਕੇ ਇਸ ਮੁਹਿੰਮ ਵਿਚ ਸਹਿਯੋਗ ਦਿੱਤਾ।
ਜ਼ਿਲ੍ਹਾ ਕਮਾਂਡਰ ਫਿਰੋਜ਼ਪੁਰ ਰਾਜਿੰਦਰ ਕ੍ਰਿਸ਼ਨ ਨੇ ਕਿਹਾ ਕਿ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੋਵਿਡ19 ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਨੂੰ ਮੈਸਜ ਮਿਲਣ ਤੇ ਉਨ੍ਹਾਂ ਵੱਲੋਂ ਟੀਕਾਕਰਨ ਕਰਵਾਇਆ ਗਿਆ ਹੈ। ਉਨ੍ਹਾਂ ਹੋਰਨਾਂ ਫਰੰਟਲਾਈਨ ਵਰਕਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਇਸ ਟੀਕੇ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੈ ਤੇ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ, ਇਸ ਲਈ ਜਿਸ ਨੂੰ ਵੀ ਸਿਹਤ ਵਿਭਾਗ ਵੱਲੋਂ ਮੈਸੈਜ ਆਉਂਦਾ ਹੈ ਉਹ ਮੈਸਜ ਵਿੱਚ ਦਿੱਤੇ ਨਿਸ਼ਿਚਤ ਸਥਾਨ ਤੇ ਸਮੇਂ ਤੇ ਪਹੁੰਚ ਕੇ ਟੀਕਾ ਜ਼ਰੂਰ ਲਗਵਾਉਣ ਤਾਂ ਜੋ ਕੋਵਿਡ19 ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਸਫਲਤਾ ਮਿਲ ਸਕੇ।