ਕੈਰੀ ਬੈਗ ਵੰਡ ਕੇ ਸਰਕਾਰ ਦੇ ਝੂਠੇ ਵਾਅਦਿਆ ਨੂੰ ਆਮ ਜਨਤਾ ਵਿਚ ਕੀਤਾ ਉਜਾਗਰ
ਸਰਕਾਰ ਨੂੰ ਕੀਤਾ ਵਾਅਦਾ ਯਾਦ ਦੁਆਉਣ ਲਈ ਮੁਲਾਜ਼ਮ ਪਹੁੰਚੇ ਆਮ ਜਨਤਾ ਵਿਚ“
27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਨਾ ਹੋਣ ਦੇ ਰੋਸ ਵਜੋਂ ਮੁਲਾਜ਼ਮਾਂ ਕੈਰੀ ਬੈਗ ਵੰਡੇ
ਕੈਰੀ ਬੈਗ ਵੰਡ ਕੇ ਸਰਕਾਰ ਦੇ ਝੂਠੇ ਵਾਅਦਿਆ ਨੂੰ ਆਮ ਜਨਤਾ ਵਿਚ ਕੀਤਾ ਉਜਾਗਰ
ਸੈਕਟਰ 43 ਬੱਸ ਅੱਡਾ,ਮੋਹਾਲੀ ਬੱਸ ਅੱਡਾ, ਵਿਕਾਸ ਭਵਨ,ਪੁੱਡਾ ਭਵਨ,ਸਿੱਖਿਆ ਭਵਨ,ਡੀ.ਸੀ ਦਫਤਰ, ਮੋਹਾਲੀ 6 ਫੇਜ਼ ਅਤੇ ਹੋਰ ਦਫਤਰਾ ਦੇ ਬਾਹਰ 50,000 ਕੈਰੀ ਬੈਗ ਵੰਡੇ
ਮਿਤੀ 16 ਦਸੰਬਰ 2016 ( ਚੰਡੀਗੜ/ਮੋਹਾਲੀ ) ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ਦੇ 27000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਡੇਢ ਮਹੀਨਾ ਬੀਤ ਜਾਣ ਤੇ ਵੀ ਨੋਟੀਫਿਕੇਸ਼ਨ ਜ਼ਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਮੁਲਾਜ਼ਮਾਂ ਨੇ ਸੂਬਾ ਪ੍ਰਧਾਨ ਇਮਰਾਨ ਭੱਟੀ ਤੇ ਸੂਬਾ ਜਰਨਲ ਸਕੱਤਰ ਦਲਜਿੰਦਰ ਸਿੰਘ ਦੀ ਅਗਵਾਈ ਵਿਚ ਚੰਡੀਗੜ ਅਤੇ ਮੋਹਾਲੀ ਵਿਖੇ ਵੱਖ ਵੱਖ ਥਾਈ ਸਰਕਾਰ ਦੇ ਝੂਠੇ ਵਾਅਦਿਆ ਦੇ ਛਪੇ ਕੈਰੀ ਬੈਗ ਵੰਡ ਕੇ ਰੋਸ ਜਾਹਰ ਕੀਤਾ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਤੇ ਸੂਬਾ ਮੀਤ ਪ੍ਰਧਾਨ ਅਸ਼ੀਸ਼ ਜੁਲਾਹਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਦਿਵਾਲੀ ਮੋਕੇ ਮੁਲਾਜ਼ਮਾਂ ਨੂੰ ਖੁਸ਼ਖਬਰੀ ਦੇ ਕੇ ਮੰਤਰੀ ਮੰਡਲ ਵਿਚ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਤੇ ਨੂੰ ਪ੍ਰਵਾਨ ਕੀਤਾ ਸੀ ਤੇ ਮੁਲਾਜ਼ਮਾਂ ਦੇ ਹੱਕ ਦੀ ਸਰਕਾਰ ਹੋਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਡੇਢ ਮਹੀਨਾ ਬੀਤ ਜਾਣ ਤੇ ਵੀ ਨੋਟੀਫਿਕੇਸ਼ਨ ਨਾ ਹੋਣ ਕਰਕੇ ਸਰਕਾਰ ਦਾ ਇਹ ਦਾਅਵਾ ਝੂਠਾ ਸਾਬਿਤ ਹੁੰਦਾ ਜਾ ਰਿਹਾ ਹੈ।ਉਨ•ਾਂ ਕਿਹਾ ਕਿ ਬੀਤੀ 26 ਨਵੰਬਰ ਨੂੰ ਕਰਮਚਾਰੀਆ ਦੀ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ 1-2 ਦਿਨ ਵਿਚ ਨੋਟੀਫਿਕੇਸ਼ਨ ਜ਼ਾਰੀ ਕਰਨ ਦੀ ਗੱਲ ਕਹੀ ਸੀ ਪ੍ਰੰਤੂ ਨੋਟੀਫਿਕੇਸ਼ਨ ਤਾਂ ਕੀ ਜ਼ਾਰੀ ਕਰਨਾ ਸੀ ਸਗੋ ਫਾਈਲ ਨੂੰ ਫਿਰ ਦਫਤਰੀ ਚੱਕਰਾ ਵਿਚ ਪਾ ਕੇ ਸਰਕਾਰ ਸਮਾਂ ਲੰਘਾਉਣ ਵਿਚ ਲੱਗ ਗਈ ਹੈ।ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਉਨ•ਾਂ ਦੇ ਕੀਤੇ ਕੰਮ ਦਾ ਮਿਹਨਤਾਨਾ ਵੀ ਨਹੀ ਦਿੱਤਾ ਜਾ ਰਿਹਾ।ਦਫਤਰੀ ਮੁਲਾਜ਼ਮ ਚਾਰ ਮਹੀਨੇ ਤੋਂ ਤਨਖਾਹਾਂ ਨੂੰ ਤਰਸ ਰਹੇ ਹਨ।
ਉਨ•ਾ ਕਿਹਾ ਕਿ ਸਰਕਾਰ ਦੀ ਲਾਰੇਬਾਜ਼ੀ ਦੀ ਨੀਤੀ ਕਰਕੇ ਮੁਲਾਜ਼ਮਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ।ਉਨ•ਾਂ ਕਿਹਾ ਕਿ ਮੁਲਾਜ਼ਮ ਆਪਣਾ ਰੋਸ ਜ਼ਾਹਿਰ ਕਰਨ ਲਈ ਅਤੇ ਸਰਕਾਰ ਦੀਆ ਕੋਝੀਆ ਚਾਲਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਅੱਜ ਮੁਲਾਜ਼ਮਾਂ ਨੇ ਸਰਕਾਰ ਦੇ ਝੂਠੇ ਵਾਅਦਿਆ ਦੇ ਛਪੇ ਕੈਰੀ ਬੈਗ ਚੰਡੀਗੜ ਅਤੇ ਮੋਹਾਲੀ ਵਿਖੇ ਵੰਡੇ।ਮੁਲਾਜ਼ਮਾਂ ਨੇ ਅੱਜ ਸੈਕਟਰ 43 ਬੱਸ ਅੱਡਾ ਚੰਡੀਗੜ, ਮੋਹਾਲੀ ਬੱਸ ਅੱਡਾ, ਵਿਕਾਸ ਭਵਨ,ਪੁੱਡਾ ਭਵਨ , ਸਿੱਖਿਆ ਭਵਨ, ਡੀ.ਸੀ ਦਫਤਰ ਮੋਹਾਲੀ, ਮੋਹਾਲੀ 6 ਫੇਜ਼ ਅਤੇ ਮੋਹਾਲੀ ਵਿਖੇ ਸਥਿਤ ਵੱਖ ਵੱਖ ਦਫਤਰਾ ਦੇ ਬਾਹਰ 50,000 ਕੈਰੀ ਬੈਗ ਵੰਡੇ। ਉਨ•ਾ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਲਦ ਜ਼ਾਰੀ ਕਰੇ।ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਸੱਤਾਧਿਰ ਅਕਾਲੀ ਭਾਜਪਾ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।