ਕੈਬਨਿਟ ਮੰਤਰੀ ਰਾਣਾ ਸੋਢੀ ਨੇ ਹਲਕਾ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਵਿਖੇ ਕਰਵਾਏ 17 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਕਿਹਾ, ਇਨਫਰਾਸਟਰਕਚਰ ਤੇ 18 ਕਰੋੜ, ਆਰ.ਓ. ਸਿਸਟਮ ਤੇ 1 ਕਰੋੜ, ਸੈਨਟਰੀ ਪੈਡ ਮਸ਼ੀਨ ਲਈ 50 ਲੱਖ, ਸਮਾਰਟ ਕਲਾਸ ਰੂਮ ਲਈ 1 ਕਰੋੜ 25 ਲੱਖ ਰੁਪਏ ਖਰਚ ਕੇ ਮੁਹੱਈਆ ਕਰਵਾਈਆਂ ਸਹੂਲਤਾਂ
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਹਲਕਾ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਵਿਖੇ ਕਰਵਾਏ 17 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਕਿਹਾ, ਇਨਫਰਾਸਟਰਕਚਰ ਤੇ 18 ਕਰੋੜ, ਆਰ.ਓ. ਸਿਸਟਮ ਤੇ 1 ਕਰੋੜ, ਸੈਨਟਰੀ ਪੈਡ ਮਸ਼ੀਨ ਲਈ 50 ਲੱਖ, ਸਮਾਰਟ ਕਲਾਸ ਰੂਮ ਲਈ 1 ਕਰੋੜ 25 ਲੱਖ ਰੁਪਏ ਖਰਚ ਕੇ ਮੁਹੱਈਆ ਕਰਵਾਈਆਂ ਸਹੂਲਤਾਂ
ਚੱਕ ਨਿਧਾਨਾਂ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ, ਸ਼ੇਰ ਸਿੰਘ ਵਾਲਾ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ ਅਤੇ ਜੰਡਵਾਲਾ ਮਿਡਲ ਸਕੂਲ ਤੋਂ ਹਾਈ ਸਕੂਲ ਕੀਤਾ ਅਪਗ੍ਰੇਡ
ਫਿਰੋਜ਼ਪੁਰ, 28 ਮਈ 2021.
ਕੈਬਨਿਟ ਮੰਤਰੀ ਯੁਵਕ ਸੇਵਾਵਾਂ ਅਤੇ ਖੇਡਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਵੀਡੀਓ ਕਾਂਨਫਰੰਸ ਰਾਹੀਂ ਹਲਕਾ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਪ੍ਰਾਜੇਕਟਾਂ ਦਾ ਸਮੂਹਿਕ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾ ਨਾਲ ਐਸ.ਡੀ.ਐਮ. ਗੁਰੂਹਰਸਹਾਏ ਰਵਿੰਦਰਪਾਲ ਅਰੋੜਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਕੁਲਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੀਵ ਛਾਬੜਾ,ਪੌਲੀਟੀਕਲ ਸਕੱਤਰ ਗੁਰਦੀਪ ਸਿੰਘ ਢਿੱਲੋਂ, ਭੁਪਿੰਦਰਪਾਲ ਸਿੰਘ ਰਾਜੂ ਸਾਈਆਂ ਵਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕਾ ਗੁਰੂਹਰਸਹਾਏ ਦੇ 107 ਸਕੂਲਾਂ ਨੂੰ ਕਰੀਬ 17 ਕਰੋੜ ਰੁਪਏ ਦੀ ਰਾਸ਼ੀ ਨਾਲ ਕੀਤੇ ਗਏ ਕੰਮਾਂ ਦੇ ਉਦਘਾਟਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ 1 ਕਰੋੜ 6 ਲੱਖ 35 ਹਜ਼ਾਰ ਰੁਪਏ , ਦੋਨਾ ਮਤਾੜ ਸਕੁਲ ਵਿਖੇ 65 ਲੱਖ 60 ਹਜ਼ਾਰ, ਹਾਮਦ ਸਕੂਲ ਵਿਖੇ 57 ਲੱਖ 44 ਹਜ਼ਾਰ, ਕੋਹਰ ਸਿੰਘ ਵਾਲਾ ਸਕੂਲ ਵਿਖੇ 44 ਲੱਖ 92 ਹਜ਼ਾਰ, ਜੀ.ਪੀ.ਐਸ. ਗੁਰੂਹਰਸਹਾਏ ਸਕੂਲ ਵਿੱਚ 44 ਲੱਖ 1 ਹਜ਼ਾਰ, ਮੇਗਾ ਰਾਏ ਉਤਾੜ ਸਕੂਲ ਵਿੱਚ 38 ਲੱਖ 58 ਹਜ਼ਾਰ, ਜੰਡਵਾਲਾ ਸਕੂਲ ਵਿੱਚ 37 ਲੱਖ 14 ਹਜ਼ਾਰ, ਜੀ.ਐਮ.ਐਸ. ਪਿੰਡ ਗੁਰੂਹਰਸਹਾਏ ਸਕੂਲ ਵਿੱਚ 34 ਲੱਖ 93 ਹਜ਼ਾਰ, ਸ਼ੇਰ ਸਿੰਘ ਵਾਲਾ ਸਕੂਲ ਵਿੱਚ 32 ਲੱਖ 15 ਹਜ਼ਾਰ ਅਤੇ ਭੂਰੇ ਖੁਰਦ ਸਕੂਲ ਵਿੱਚ 31 ਲੱਖ 26 ਹਜ਼ਾਰ ਰੁਪਏ ਸਮੇਤ 107 ਸਕੂਲਾਂ ਵਿਖੇ ਕਰੀਬ 17 ਕਰੋੜ ਦੇ ਉਦਘਾਟਨ ਕੀਤੇ ਹਨ। ਇਸ ਤੋਂ ਇਲਾਵਾ ਚੱਕ ਨਿਧਾਨਾਂ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ, ਸ਼ੇਰ ਸਿੰਘ ਵਾਲਾ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ ਅਤੇ ਜੰਡਵਾਲਾ ਮਿਡਲ ਸਕੂਲ ਤੋਂ ਹਾਈ ਸਕੂਲ ਨੂੰ ਅਪਗ੍ਰੇਡ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਗੁਰੂਹਰਸਹਾਏ ਹਲਕੇ ਦੇ ਸਰਕਾਰੀ ਸਕੂਲਾਂ ਤੇ ਇਨਫਰਾਸਟਰਕਚਰ ਤੇ 18 ਕਰੋੜ, ਸਰਕਾਰੀ ਸਕੂਲਾਂ ਵਿੱਚ ਪੀਣਯੋਗ ਪਾਣੀ ਦੇ ਲਈ ਲਗਾਏ ਗਏ ਆਰ.ਓ. ਸਿਸਟਮ ਤੇ 1 ਕਰੋੜ, ਸਕੂਲਾਂ ਵਿੱਚ ਬੱਚੀਆਂ ਲਈ ਸੈਨਟਰੀ ਪੈਡ ਮਸ਼ੀਨਾਂ ਲਈ 50 ਲੱਖ, ਸਮਾਰਟ ਕਲਾਸ ਰੂਮ ਦੇ ਲਈ ਪ੍ਰਾਜੈਕਟਰ ਅਤੇ ਐਲ.ਈ.ਡੀ. ਲਈ 1 ਕਰੋੜ 25 ਲੱਖ, 12ਵੀਂ ਦੇ ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ 1350 ਮੋਬਾਈਲ ਅਤੇ ਪ੍ਰਾਇਮਰੀ ਸਕੂਲਾਂ ਲਈ 3500 ਬੈਂਚ ਦਿੱਤੇ ਗਏ ਹਨ।
ਵੀਡੀਓ ਕਾਂਨਫਰੰਸ ਰਾਹੀਂ ਉਦਘਾਟਨ ਸਮਾਗਮ ਦੌਰਾਨ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਸੰਖਿਆਂ ਵੱਧੀ ਹੈ। ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਵੱਲੋਂ ਦਾਖਲੇ ਲੈਣੇ ਇਸ ਗੱਲ ਦਾ ਪ੍ਰਮਾਣ ਹਨ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਸ਼ਹਿਰਾਂ ਦੇ ਸਕੂਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਇਸ ਤੋਂ ਇਲਾਵਾ ਮਹਾਮਾਰੀ ਦੇ ਦੌਰ ਦੌਰਾਨ ਆਨਲਾਈਨ ਸਿੱਖਿਆ ਦੀ ਅਹਿਮੀਅਤ ਨੂੰ ਦੇਖਦੇ ਹੋਏ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 1400 ਸਮਾਰਟ ਫੋਨ ਦਿੱਤੇ ਹਨ ਤਾਂ ਜੋ ਉਹ ਪੜ੍ਹਾਈ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਜਦ 2013 ਤੋਂ ਲੈ ਕੇ ਰਾਜ ਵਿੱਚ ਅਕਾਲੀ-ਭਾਜਪਾ ਸਰਕਾਰ ਰਹੀ ਇਸ ਕਾਰਜਕਾਲ ਦੋਰਾਨ ਅਕਾਲੀ-ਭਾਜਪਾ ਸਰਕਾਰ ਨੇ ਵਿਕਾਸ ਦੇ ਨਾਂਅ ਤੇ ਕੁੱਝ ਵੀ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਨੂੰ ਨਹੀਂ ਦਿੱਤਾ, ਜਿਸ ਦੀ ਜਾਣਕਾਰੀ ਖੁਦ ਹਲਕੇ ਦੇ ਲੋਕ ਆਰ.ਟੀ.ਆਈ. ਰਾਹੀਂ ਵੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ 2017 ਵਿਚ ਉਨ੍ਹਾਂ ਦੀ ਸਰਕਾਰ ਆਉਣ ਤੇ ਸਰਕਾਰ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕੀਤਾ ਅਤੇ ਹੁਣ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਸਕੂਲ, ਸਮਾਰਟ ਕਲਾਸ ਰੂਮ, ਐਲ.ਈ.ਡੀ., ਫਰਨੀਚਰ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਹਨ। ਇਸ ਤੋਂ ਇਲਾਵਾ ਬਾਲਾ ਪ੍ਰੋਗਰਾਮ ਤਹਿਤ ਸਕੂਲ ਦੀਆਂ ਦੀਵਾਰਾਂ ਤੇ ਪ੍ਰੇਰਣਾ ਦਾਈਨ ਸਲੋਗਨ ਅਤੇ ਤਸਵੀਰਾਂ ਲਗਾਈਆਂ ਗਈਆਂ ਹਨ, ਤਾਂ ਜੋ ਬੱਚੇ ਪ੍ਰੇਰਿਤ ਹੋ ਸਕਣ। ਉਨ੍ਹਾ ਕਿਹਾ ਕਿ ਵਿੱਦਿਆ ਮਨੁੱਖ ਦੀ ਤੀਜੀ ਅੱਖ ਹੈ ਜਿਸ ਰਾਹੀਂ ਅਸੀਂ ਹਰ ਮੁਕਾਮ ਤੇ ਪਹੁੰਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਖੁਦ ਦੇਖ ਸਕਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਵਿਕਾਸ ਦੇ ਨਾਂਅ ਤੇ ਕੁਝ ਨਹੀਂ ਕੀਤਾ ਅਤੇ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਸਕੂਲ ਦੀਆਂ ਇਮਾਰਤਾਂ ਤੋਂ ਲੈ ਕੇ ਸਿਹਤ ਸਹੂਲਤਾਂ ਸਮੇਤ ਹਰ ਤਰ੍ਹਾਂ ਨਾਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ। ਇਨ੍ਹਾਂ ਦੀਆਂ ਸਪੱਸ਼ਟ ਉਦਾਹਰਨਾਂ ਹਲਕੇ ਵਿੱਚ ਸਕੂਲਾਂ ਦੀਆਂ ਇਮਾਰਤਾਂ ਅਤੇ ਹੋਰ ਪ੍ਰਾਜੇਕਟਾਂ ਰਾਹੀਂ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੀ ਸੰਖਿਆਂ ਵੀ 24480 ਤੋਂ ਵੱਧ ਕੇ 30424 ਹੋ ਗਈ ਹੈ ਜੋ ਕੇ 6 ਹਜ਼ਾਰ ਤੱਕ ਵੱਧੀ ਹੈ ਅਤੇ ਆਉਣ ਵਾਲੇ ਸ਼ੈਸ਼ਨ ਦੌਰਾਨ ਹੋਰ ਵਧੇਗੀ।
ਇਸ ਮੌਕੇ ਡਿਪਟੀ ਡੀ.ਓ. ਕੋਮਲ ਅਰੋੜਾ ਅਤੇ ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਅਤੇ ਪਵਨ ਮਦਾਨ, ਅੰਗਰੇਜ਼ ਸੰਧੂ, ਵਿੱਕੀ ਸਿੱਧੂ ਅਤੇ ਸੇਵਕ ਸੰਧੂ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।