Ferozepur News
ਕਿਸਾਨ ਮਜ਼ਦੂਰ ਜਥੇਬੰਦੀਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮ੍ਹਾਂਬੰਦੀ ਵਿੱਚ ਰੈੱਡ ਐਂਟਰੀ ਕਰਨ ਦੇ ਹੁਕਮਾਂ ਦੀ ਸਖਤ ਨਿਖੇਧੀ
ਸਰਕਾਰੀ ਅਧਿਕਾਰੀਆਂ ਦਾ ਪਿੰਡਾਂ ਵਿੱਚ ਆਉਣ ਉਤੇ ਘਿਰਾਓ ਕਰਨ ਦਾ ਐਲਾਨ ਕੀਤਾ
ਕਿਸਾਨ ਮਜ਼ਦੂਰ ਜਥੇਬੰਦੀਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮ੍ਹਾਂਬੰਦੀ ਵਿੱਚ ਰੈੱਡ ਐਂਟਰੀ ਕਰਨ ਦੇ ਹੁਕਮਾਂ ਦੀ ਸਖਤ ਨਿਖੇਧੀ
ਸਰਕਾਰੀ ਅਧਿਕਾਰੀਆਂ ਦਾ ਪਿੰਡਾਂ ਵਿੱਚ ਆਉਣ ਉਤੇ ਘਿਰਾਓ ਕਰਨ ਦਾ ਐਲਾਨ ਕੀਤਾ
➖➖➖➖➖➖➖➖➖➖➖➖➖
Ferozepur, 23.9.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਕਿ ਜੇਕਰ ਕੋਈ ਵੀ ਕਿਸਾਨ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਂਦਾ ਹੈ ਤਾਂ ਉਸ ਦੀ ਜਮ੍ਹਾਂਬੰਦੀ ਵਿੱਚ ਰੈੱਡ ਐਂਟਰੀ ਕਰੋ ਤਾਂ ਜੋ ਸਰਕਾਰ ਦੀਆਂ ਸਕੀਮਾਂ ਅਤੇ ਯੋਜਨਾਵਾਂ ਦਾ ਲਾਭ ਨਾ ਲੈ ਸਕੇ।
ਸਰਕਾਰ ਵੱਲੋਂ ਕਿਸਾਨ ਖਿਲਾਫ ਜੰਗ ਦਾ ਐਲਾਨ ਕਰਦਿਆਂ 10 ਹਜ਼ਾਰ ਮੁਲਾਜ਼ਮ ਤੈਨਾਤ ਕਰਨ ਦੇ ਹੁਕਮ ਕੀਤੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਕਿਸਾਨਾਂ ਨੂੰ ਦਬਾਉਣ ਲਈ ਜੇਕਰ ਪਿੰਡਾਂ ਵਿੱਚ ਸਰਕਾਰੀ ਅਧਿਕਾਰੀ ਆਏ ਤਾਂ ਪਿੰਡ ਵਿਚ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕਿਸਾਨ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਪਾਸ ਕੋਈ ਚਾਰਾ ਨਹੀਂ ਹੈ ਕਿਉਂਕਿ ਅਗਲੀ ਫ਼ਸਲ ਬੀਜਣ ਲਈ ਸਿਰਫ 10 ਦਿਨ ਮਿਲਦੇ ਹਨ। ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ N.G.T ਦੀ ਹਦਾਇਤ ਉੱਤੇ ਨਾ ਕੋਈ ਸੰਦ ਮੁਹੱਈਆ ਕਰਵਾ ਰਹੀ ਹੈ ਅਤੇ ਨਾ ਕੋਈ ਪਰ ਏਕੜ 7000 ਰੁਪਏ ਸਬਸਿਡੀ ਦੇ ਰਹੀ ਹੈ ਅਤੇ ਇਸ ਮਸਲੇ ਦਾ ਸਭ ਤੋਂ ਵੱਧ ਹੱਲ ਸਾਰੀਆਂ ਫ਼ਸਲਾਂ ਉੱਤੇ ਖ਼ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਤੋਂ ਵੀ ਕੇਂਦਰ ਤੇ ਪੰਜਾਬ ਸਰਕਾਰ ਭੱਜ ਚੁੱਕੀ ਹੈ।
ਇਸ ਲਈ ਮਜਬੂਰੀ ਵੱਧ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਗਾਉਣੀ ਪੈਣੀ ਹੈ 86% ਛੋਟਾ ਕਿਸਾਨ ਮਹਿੰਗੇ ਭਾਅ ਦੇ ਪਸੰਦ ਨਹੀਂ ਲੈ ਸਕਦਾ। ਜੇ ਥੋੜ੍ਹੀ ਬਹੁਤੀ ਸਬਸਿਡੀ ਆਉਂਦੀ ਹੈ ਤਾਂ ਉਹ ਭ੍ਰਿਸ਼ਟਾਚਾਰ ਦੀ ਝੋਲੀ ਵਿੱਚ ਪੈ ਜਾਂਦੀ ਹੈ।👏👏