ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਡੀ ਸੀ ਦਫਤਰ ਫਿਰੋਜ਼ਪੁਰ ਅਗੇ ਲਾਇਆ ਧਰਨਾ
ਪੰਜਾਬ ਸਰਕਾਰ ਵਾਅਦੇ ਮੁਤਾਬਿਕ ਹੜ ਪੀੜਤ ਕਿਸਾਨਾ ਨੂੰ ਬਾਕੀ ਦੂਜੀ ਕਿਸ਼ਤ ਦਾ ਮੁਆਵਜੇ ਕਰੇ ਜਾਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਡੀ ਸੀ ਦਫਤਰ ਫਿਰੋਜ਼ਪੁਰ ਅਗੇ ਲਾਇਆ ਧਰਨਾ
ਪੰਜਾਬ ਸਰਕਾਰ ਵਾਅਦੇ ਮੁਤਾਬਿਕ ਹੜ ਪੀੜਤ ਕਿਸਾਨਾ ਨੂੰ ਬਾਕੀ ਦੂਜੀ ਕਿਸ਼ਤ ਦਾ ਮੁਆਵਜੇ ਕਰੇ ਜਾਰੀ
ਫਿਰੋਜ਼ਪੁਰ, 9 ਜੁਲਾਈ, 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਡੀ ਸੀ ਦਫਤਰ ਫਿਰੋਜ਼ਪੁਰ ਅੱਗੇ ਕਿਸਾਨੀ ਮੰਗਾ ਨੂੰ ਲੈ ਧਰਨਾ ਲਗਾਇਆ ਗਿਆ। ਧਰਨੇ ਨੂੰ ਸਬੋਧਨ ਕਰਦਿਆ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜਿਲਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਨੇ ਕਿਹਾ ਕਿ ਪਿਛਲੇ ਸਾਲ 2023ਵਿਚ ਹੜਾ ਨਾਲ ਹੋਏ ਫਸਲਾ ਦੇ ਨੁਕਸਾਨ ਦਾ ਮੁਆਵਜਾ ਅਜੇ ਤਕ ਸਾਰੇ ਕਿਸਾਨਾ ਨੂੰ ਨਹੀ ਮਿਲਿਆ ਅਤੇ ਨਾ ਹੀ ਮੁਆਵਜੇ ਦੀ ਦੂਸਰੀ ਕਿਸ਼ਤ ਪੰਜਾਬੀ ਸਰਕਾਰ ਵਲੋ ਜਾਰੀ ਕੀਤੀ ਗਈ ।ਹੜਾ ਨਾਲ ਨੁਕਸਾਨੇ ਘਰਾ ਦਾ ਮੁਆਵਜਾ ਵੀ ਅਜੇ ਬਾਕੀ ਹੈ ਅਤੇ ਨਾ ਹੀ ਆਉਣਵਾਲੇ ਸਮੇ ਲਈ ਹੜਾ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਕੀਤਾ ਗਿਆ ਤੇ ਨਾ ਹੀ ਦਰਿਆ ਕਢਿਆ ਤੇ ਕੋਈ ਵੀ ਨੋਚਾ ਦਾ ਪ੍ਰਬੰਧ ਕੀਤਾ ਗਿਆ। । ਕਿਸਾਨ ਆਗੂਆ ਨੇ ਕਿਹਾ ਕਿ ਅਬਾਦਕਾਰਾ ਨੂੰ ਪੱਕੇ ਮਾਲਕੀ ਹਕ ਦਿਤੇ ਜਾਣ ਅਤੇ 2007 ਵਿੱਚ ਤੋੜੀਆ ਜ਼ਮੀਨਾ ਦੇ ਇਤੰਕਾਲ ਮੁੜ ਬਹਾਲ ਕੀਤੇ ਜਾਣਗੇ ਕੱਚੀਆ ਜਮੀਨਾ ਦੀਆ ਜੋ ਗਰਦਾਵਰੀਆ ਤੋੜਨਾ ਗਈਆ ਹਨ ਉਹ ਮੁੜ ਬਹਾਲ ਕੀਤੀਆ ਜਾਣ ।ਕੇਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਵਲੋ ਸਰਕਾਰ ਬਿਜਲੀ ਸਮਾਰਟ ਮੀਟਰ ਲਗਾਏ ਜਾ ਰਹੇ ਹਨ ਤੁਰੰਤ ਬੰਦ ਕਰੇ ਸਰਕਾਰ ਜੇਕਰ ਬਿਜਲੀ ਅਧਿਕਾਰੀ ਪਿੰਡਾ ਵਿੱਚ ਸਮਾਟ ਮੀਟਰ ਲਗਾਉਣ ਗਏ ਤਾ ਉਹਨਾ ਦਾ ਤਿੱਖਾ ਵਿਰੋਧ ਕਰਾਂਗੇ। ਲੋਕਾ ਦੀ ਹੋ ਰਹੀ ਦਫਤਰਾ ਵਿੱਚ ਖਜਲ ਖੁਵਾਰੀ ਅਤੇ ਹੋ ਰਿਹਾ ਭ੍ਰਿਸਟਾਚਾਰ ਬੰਦ ਕਰੇ ਸਰਕਾਰ।354ਨੰਬਰ ਹਾਈਵੇ ਵਿੱਚ ਆਉਣ ਵਾਲੀ ਜਮੀਨ ਅਤੇ ਰੇਲਵੇ ਲਾਈਨ ਦਾ ਜੋ ਸਰਵਾ ਮਲਾ ਵਾਲੇ ਵਾਇਆ ਘਰਿਆਲਾ ਕੀਤਾ ਗਿਆ ਉਸ ਵਿੱਚ ਆਉਣ ਵਾਲੀਆ ਜਮੀਨਾ ਦਾ ਰੇਟ ਨਾ ਮਾਤਰ ਦਿਤਾ ਜਾ ਰਿਹਾ ਜਿਸ ਦਾ ਅਸੀ ਵਿਰੋਧ ਕਰਦੇ ਹਾ ਕਿਸਾਨਾ ਦੀਆ ਜਮੀਨਾ ਰਕਿਵਅਰ ਕਰਨ ਲਈ ਕਿਸਾਨਾ ਦੀ ਸਹਿਮਤੀ ਦੇ ਨਾਲ ਨਾਲ ਜੋ ਵੀ ਬਜ਼ਾਰੀ ਰੇਟ ਹੈ ਉਸ ਦਾ ਛੇ ਗੁਣਾ ਉਜਾੜਾ ਭੱਤਾ ਦੇਵੇ ਸਰਕਾਰ ।ਪਿਛਲੇ ਸਮੇ ਤੋ ਜੋ ਕਿਸਾਨਾ ਮਜਦੂਰਾ ਦੇ ਜੋ ਪੁਲਸ ਪ੍ਰਸ਼ਾਸਨ ਤੇ ਮਾਲ ਵਿਭਾਗ ਤੇ ਬਿਜਲੀ ਨਾਲ ਸਬੰਧਿਤ ਮਸਲੇ ਲਟਕ ਰਹੇ ਹਨ ਉਹ ਤੁਰੰਤ ਹਲ ਕੀਤੇ ਜਾਣ। ਇਸ ਮੋਕੇ :::::;:::;;; ਜਿਲਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ,ਸੀ ਨੀ:ਮੀਤ ਪ੍ਰਧਾਨ ਧਰਮ ਸਿੰਘ, ਨਰਿਦਰਪਾਲ ਸਿੰਘ ਜੁਤਾਲਾ, ਹਰਫੂਲ ਸਿੰਘ,ਬਚਿਤਰ ਸਿੰਘ ਅਮਨਦੀਪ ਸਿੰਘ ਕਚਰਭੰਨ , ਰਛਪਾਲ ਸਿੰਘ ਗੱਟਾਬਾਦਸ਼ਾਹ, ਗੁਰਮੁੱਖਸਿੰਘ,,ਭੁਪਿੰਦਰ ਸਿੰਘ ਜਤਾਲਾ, ਮੰਗਲ ਸਿੰਘ ਸਵਾਈ ਕੇ, ਬੂਟਾ ਸਿੰਘ ਕਰੀਆ,ਦਵਿੰਦਰ ਸਿੰਘ, ਫੁਲਰਵਨ,ਰਜਿੰਦਰ ਸਿੰਘ ਫੁਲਰਵਨ,ਸੁਰਜੀਤ ਸਿੰਘ ਫੋਜੀ,ਗੁਰਮੇਲ ਸਿੰਘ ਜੀਆ ਬਗਾ ,ਵੀਰ ਸਿਘ ,ਕੇਵਲ ਸਿੰਘ,ਅਵਤਾਰ ਸਿੰਘ, ਬਲਰਾਜਸਿੰਘ ਫੈਰੋਕੇ,ਡਾਕਟਰ ਗੁਰਨਾਮ ਸਿੰਘ,ਮੰਗਲ ਸਿੰਘ ਗੁਦੜਢੰਡੀ,ਫੁੰਮਣ ਸਿੰਘ, ਗੁਰਦਿਆਲ ਸਿੰਘ ਟਿੱਬੀ ਕਲਾਂ, ਮੱਖਣ ਸਿੰਘ ਵਾੜਾ ਜਵਾਹਰ ਸਿੰਘ ਆਦਿ ਅਨੇਕਾਂ ਵਲੰਟੀਅਰ ਹਾਜ਼ਿਰ ਸਨ.