ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਿਸਾਨ ਲਹਿਰ ਦੇ ਪੰਜ ਸ਼ਹੀਦਾਂ ਨੂੰ ਸਮਰਪਿਤ ਸੁੁੂਬਾ ਪੱਧਰੀ ਮਹਾਂ ਰੈਲੀ 8 ਸਤੰਬਰ ਨੂੰ ਤਰਨਤਾਰਨ ਵਿਖੇ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਿਸਾਨ ਲਹਿਰ ਦੇ ਪੰਜ ਸ਼ਹੀਦਾਂ ਨੂੰ ਸਮਰਪਿਤ ਸੁੁੂਬਾ ਪੱਧਰੀ ਮਹਾਂ ਰੈਲੀ 8 ਸਤੰਬਰ ਨੂੰ ਤਰਨਤਾਰਨ ਵਿਖੇ
Ferozepur, August 12, 2019: (Harish Monga): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੁੂਬਾ ਕਮੇਟੀ ਦੀ ਮੀਟਿੰਗ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦਗਰ ਭਵਨ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨ ਦੀ ਪ੍ਰਧਾਨਗੀ ਹੋਈ । ਮੀਟਿੰਗ ਵਿੱਚ ਪੰਜਾਬ ਦੇ 12 ਜਿਲਿਆਂ ਤਰਨਤਾਰਨ ,ਅੰਮ੍ਰਿਤਸਰ , ਫਿਰੋਜ਼ਪੁਰ , ਗੁਰਦਾਸਪੁਰ , ਹੁਸ਼ਿਆਰਪੁਰ , ਕਪੂਰਥਲਾ , ਜਲੰਧਰ , ਫਾਜਿਲਕਾ , ਮੋਗਾ , ਫਰੀਦਕੋਟ ,ਮੁਕਤਸਰ , ਰੋਪੜ ਆਦਿ ਵਿੱਚੋਂ ਚੁਣੇ ਹੋਏ ਨੂਮਾਇੰਦਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਤੇ ਹੋਰ ਦੱਬੇ ਕੁਚਲੇ ਲੋਕਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਕਿਸਾਨ ਮਜ਼ਦੂਰ ਲਹਿਰ ਦੇ ਪੰਜ ਸ਼ਹੀਦਾਂ ਨੂੰ ਸਮਰਪਿਤ ਸੂਬਾ ਪੱਧਰੀ ਮਹਾਂ ਰੈਲੀ 8 ਸਤੰਬਰ ਨੂੰ ਤਰਨਤਾਰਨ ਦੀ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ ।
ਇਸ ਮਹਾਂ ਰੈਲੀ ਵਿੱਚ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਕਿਸਾਨ ਮਜ਼ਦੂਰ , ਬੀਬੀਆਂ , ਨੌਜਵਾਨ ਆਪਣੇ ਨਾਲ ਰਸਦ ਪਾਣੀ ਲੈ ਕੇ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋਣਗੇ । ਜਿਲਾ ਪ੍ਰੈਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਨਾ ਤੋਂ ਇਲਾਵਾ ਮਤਾ ਪਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਹਾਲਤਾਂ ਵਿੱਚ ਧਾਰਾ 370 ਤੇ ਧਾਰਾ 35 ਏ ਅਧੀਨ ਜ਼ੰਮੁੂ ਕਸ਼ਮੀਰ ਨੂੰ ਮਿਲੇ ਵੱਧ ਅਧਿਕਾਰਾਂ ਨੂੰ ਅਮਨ ਕਾਨੂੰਨ ਦਾ ਬਹਾਨਾ ਬਣਾ ਕੇ ਹੱਦ ਕਰਨ ਤੇ ਜੰਮੂ ਕਸ਼ਮੀਰ ਤੋਂ ਲਦਾਖ ਨੂੰ ਵੱਖ ਕਰਕੇ ਕੇਂਦਰ ਸ਼ਾਸ਼ਤ ਪਰਦੇਸ ਬਣਾਉਣ ਦੀ ਸਖਤ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਜੰਮੂ ਕਸ਼ਮੀਰ ਦਾ ਪਹਿਲਾਂ ਵਾਲਾ ਦਰਜਾ ਬਹਾਲ ਕਰਨ ਦੇਸ਼ ਦੇ ਸਾਰੇ ਸੂਬਿਆਂ ਨੂੰ ਕੇਂਦਰ ਆਪਣੇ ਪਾਸ 4 ਮਹਿਕਮੇ ਰੱਖ ਕੇ ਵੀ ਅਧਿਕਾਰ ਦੇਣ ਤੋਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਮਨੁੱਖੀ ਹੱਕ ਬਹਾਲ ਕਰਨ ਅਤੇ ਔਰਤਾਂ ਖਿਲਾਫ ਅਸਲੀਲ ਟਿੱਪਣੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।
ਮੀਟਿੰਗ ਵਿੱਚ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ 31 ਮਾਰਚ 2015 ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਹੋਈ ਚਿੱਠੀ ਅਨੁਸਾਰ ਕਿਸਾਨ ਮਜ਼ਦੂਰ ਜਥੇਬੰਦੀ ਨਾਲ ਕੀਤਾ ਸਮਝੌਤਾ ਲਾਗੂ ਕੀਤਾ ਜਾਵੇ ( ਆਰਸੀਈਪੀ ) 16 ਦੇਸ਼ਾਂ ਦੇ ਕਹੇ ਮੁਕਤ ਵਪਾਰ ਸਮਝੌੜੇ ਵਿੱਚ ਭਾਰਤ ਸਰਕਾਰ ਬਾਹਰ ਆਵੇ , ਖੇਤੀ ਮੰਡੀ ਤੋੜ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਕੌਮੀ ਖੇਤੀ ਬਜ਼ਾਰ ਬਣਾਉਣ ਦੀਆਂ ਤਜਵੀਜਾਂ ਬੰਦ ਕੀਤੀਆਂ ਜਾਣ , ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਡਾ : ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾ ਕੇ ਫਸਲਾਂ ਦੇ ਭਾਅ ਲਾਗਤ ਖ਼ਰਚਿਆਂ ਨਾਲੋ 3 ਗੁਣਾ ਤੇ ਕਿਸਾਨ ਵੱਲੋਂ ਬੀਜੀਆਂ ਜਾਂਦੀਆਂ ਸਾਰੀਆਂ ਫਸਲਾਂ ਦੀ ਸਹਿਕਾਰੀ ਖਰੀਦ ਨੂੰ ਕਾਨੂੰਨੀ ਰੁੂਪ ਦੇਣ ਕਿਸਾਨਾਂ ਦੇ ਸਿਰ ਚੜਿਆ ਸਮੁੱਚਾ ਕਰਜ਼ਾ ਖਤਮ ਕਰਕੇ ਅੱਗੇ ਤੋਂ 4 % ਵਿਆਜ ਤੇ ਕਰਜ਼ਾ ਦੇਣ , ਕਿਸਾਨ ਪੱਖੀ ਨੀਤੀ ਬਣਾਉਣ , ਕਰਜਾ ਰਾਹਤ ਬਿੱਲ 2007 ਪਾਸ ਕਰਕੇ ਕਿਸਾਨਾਂ ਨੂੰ ਆੜਤੀਆਂ ਦੇ ਚੁੰਗਲ ਵਿੱਚੋਂ ਕੱਢਣ , ਆੜਤੀਆਂ ਤੇ ਕਿਸਾਨਾਂ ਵਿੱਚ ਲੈਣ ਦੇਣ ਦੀਆਂ ਪਾਸਬੁਕਾ ਜਾਰੀ ਕੀਤੀਆਂ ਜਾਣ .ਘਰੇਲ ਬਿਜਲੀ ਦਰ 1ਰੁਪਏ ਯੂਨਿਟ ਕਰਨ , ਬਿਜਲੀ ਕੰਪਨੀਆਂ ਨਾਲ ਕੀਤੇ ਸਮਝਤੇ ਰੱਦ ਕਰਨ , ਮਜ਼ਦੂਰਾ ਦੇ ਬਿੱਲ ਬਕਾਏ ਖਤਮ ਕਰਨ ਪਾਵਰਕਾਮ ਵਿੱਚ ਹਜ਼ਾਰਾਂ ਖਾਲੀ ਅਸਾਮੀਆਂ ਦੀ ਸਿੱਧੀ ਭਰਤੀ ਕਰਕੇ ਤੁਰੰਤ ਭਰਨ , ਹਰ ਤਰਾਂ ਦੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ , ਪੰਜਾਬ ਦੇ ਦਰਿਆਈ ਪਾਣੀਆ ਦਾ ਹਲ ਕੋਮਾਤਰੀ ਰਿਪੇਰੀਅਨ ਕਾਨੂੰਨ ਮੁਤਾਬਕ ਕਰਨ , ਰਾਜਸਥਾਨ ਤੇ ਹੋਰ ਰਾਜਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਦਿੱਤੇ ਜਾ ਰਹੇ ਪਾਣੀ ਦੀ 16ਲੱਖ ਕਰੋੜ ਰੁਪਏ ਦੀ ਰਿਐਲਿਟੀ ਪੰਜਾਬ ਨੂੰ ਦੇਣ ਜਾਂ ਪਾਣੀ ਬੰਦ ਕਰਨ ਨਹਿਰੀ ਪ੍ਰਬੰਧ ਦਰੁਸਤ ਕੀਤਾ ਜਾਵੇ .ਗੰਨਾ ਕਿਸਾਨਾਂ ਦਾ ਪਿਛਲਾ ਬਕਾਇਆਂ ਹਾਈ ਕੋਰਟ ਦੇ ਫੈਸਲੇ ਅਨੁਸਾਰ 14 % ਵਿਆਜ ਸਮੇਤ ਤੁਰੰਤ ਦਿੱਤਾ ਜਾਵੇ ਤੇ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ।
ਇਸ ਮੌਕੇ ਸਰਵਣ ਸਿੰਘ ਪੰਧੇਰ ਸ਼ਵਿੰਦਰ ਸਿੰਘ ਚੁਤਾਲਾ , ਜਸਬੀਰ ਸਿੰਘ ਪਿੱਦੀ ਸੁਖਵਿੰਦਰ ਸਿੰਘ ਸਭਰਾ , ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਪੰਡੋਰੀ , ਇੰਦਰਜੀਤ ਸਿੰਘ ਕੱਲੀਵਾਲਾ ਸਲਵਿਦਰ ਸਿੰਘ ਜਾਣੀਆ , ਸਵਰਨ ਸਿੰਘ ਸ਼ਾਹਜਹਾਨਪੁਰ , ਬਖਸੀਸ਼ ਸਿੰਘ ਮੁਲਤਾਨੀ , ਕਸ਼ਮੀਰ ਸਿੰਘ ਟਾਹਲੀ , ਗੁਰਪ੍ਰੀਤ ਸਿੰਘ ਖਾਨਪੁਰ , ਸੁਰਿੰਦਰ ਸਿੰਘ ਜਲਾਲਾਬਾਦ , ਅਮਰੀਕ ਸਿੰਘ ਢੰਗਰਾਲੀ , ਲਖਵਿੰਦਰ ਸਿੰਘ ਵਰਿਆਮਨੰਗਲ , ਗੁਰਪ੍ਰੀਤ ਸਿੰਘ ਰੇੜਵਾਂ , ਬੋਹੜ ਸਿੰਘ , ਮਨਜੀਤ ਸਿੰਘ ਮਿੰਟਾਂ ਆਦਿ ਆਗੂ ਵੀ ਹਾਜ਼ਰ ਸਨ ।