ਕਿਸਾਨ ਅਤੇ ਮਜ਼ਦੂਰ ਕਾਂਗਰਸ ਸੈਲ ਨੇ ਦਿੱਤਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
ਫਿਰੋਜ਼ਪੁਰ 20 ਮਈ (ਏ.ਸੀ.ਚਾਵਲਾ) ਪਿਛਲੇ 15 ਦਿਨਾਂ ਵਿਚ ਹੀ ਦੋ ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਹੋਣ ਨੂੰ ਹੋਰ ਪੁੱਖਤਾ ਕਰ ਦਿੱਤਾ ਹੈ । ਇੰਨ•ਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਕਿਸਾਨ ਅਤੇ ਮਜ਼ਦੂਰ ਦੇ ਜਿਲ•ਾ ਚੇਅਰਮੈਨ ਸ਼ਮਸ਼ੇਰ ਸਿੰਘ ਥਿੰਦ ਨੇ ਫਿਰੋਜ਼ਪੁਰ ਦੇ ਡੀ ਸੀ ਦਫਤਰ ਵਿਖੇ ਮੰਗ ਪੱਤਰ ਦੇਣ ਮੋਕੇ ਕੀਤਾ। ਕਿਸਾਨ ਖੇਤ ਮਜ਼ਦੂਰ ਸੱੈਲ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਇਕ ਮੈਮੋਰੰਡਮ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਦੇਣਾ ਸੀ , ਜੋ ਉਨ•ਾਂ ਦੀ ਗੈਰ ਮੋਜੂਦਵੀ ਵਿਚ ਅਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਜਸਲੀਨ ਕੋਰ ਨੂੰ ਸੌਂਪਿਆ ਗਿਆ । ਇਸ ਮੋਕੇ ਸ਼ਮਸ਼ੇਰ ਨੇ ਆਖਿਆ ਕਿ ਮੋਦੀ ਸਰਕਾਰ ਵਲੋਂ ਪਿਛਲੇ 10 ਮਹੀਨਿਆਂ ਵਿਚ ਕਈ ਵਾਰੀ ਕਿਸਾਨ ਵਿਰੋਧੀ ਹੋਣ ਦੇ ਸਬੂਤ ਦਿੱਤੇ ਗਏ ਹਨ । ਏ ਡੀ ਸੀ ਨੂੰ ਦਿੱਤੇ ਮੰਗ ਪੱਤਰ ਵਿਚ ਉਨ•ਾਂ ਲਿਖਿਆ ਕਿ ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਇਕ ਵੀ ਸਿਫਾਰਸ਼ ਲਾਗੂ ਕਰਨ ਦੀ ਬਜਾਏ ਕਿਸਾਨਾਂ ਦਾ ਬੇੜਾ ਗਰਕ ਕਰਨ ਤੇ ਤੁਲੀ ਹੋਈ ਹੈ । ਕਿਸਾਨਾਂ ਦੀ ਸਹਿਮਤੀ ਤੋਂ ਬਿਨ•ਾਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ । ਇਸ ਮੋਕੇ ਐਨ ਐਸ ਯੂ ਆਈ ਪੰਜਾਬ ਦੇ ਜਨਰਲ ਸਕੱਤਰ ਹਰਭਾਲ ਟਿੱਬੀ ਨੇ ਆਖਿਆ ਕਿ ਮੋਦੀ ਸਰਕਾਰ ਨੇ 10 ਮਹੀਨਿਆਂ ਵਿਚ ਹੀ ਕਿਸਾਨਾਂ ਨਾਲ ਜੋ ਕੀਤਾ ਹੈ , ਉਸ ਨਾਲ 'ਅੱਛੇ ਦਿਨ ' ਤਾਂ ਨਹੀਂ ਆਏ , ਪਰ ਰਾਤਾਂ ਨੂੰ ਬੂਰੇ ਸੁਪਨੇ ਜਰੂਰ ਆ ਰਹੇ ਹਨ । ਟਿੱਬੀ ਅਤੇ ਥਿੰਦ ਨੇ ਮੰਗ ਕੀਤੀ ਕਿ ਬੇਮੌਸਮੀ ਬਾਰਸ਼ ਕਾਰਨ ਕਣਕ ਦੇ ਖਰਾਬੇ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ, ਸਾਰੇ ਖੇਤ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ ਇਕ ਲੱਖ ਰੁਪਏ ਦਿੱਤਾ ਜਾਵੇ। ਯੂ. ਪੀ. ਏ. ਸਰਕਾਰ ਦੇ ਸਮੇਂ ਕਿਸਾਨਾਂ ਦੇ ਜੋ 72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਸੀ , ਜਥੇਬੰਦੀ ਨੇ ਮੰਗ ਕੀਤੀ ਹੈ ਕਿ ਮੌਜ਼ੂਦਾ ਸਰਕਾਰ ਕਿਸਾਨਾਂ ਦਾ ਰਹਿੰਦਾ ਸਾਰਾ ਕਰਜ਼ਾ ਮੁਆਫ ਕਰੇ ਤਾਂ ਜੋ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬ ਗਏ ਖੁਦਕੁਸ਼ੀਆਂ ਕਰ ਰਹੇ ਹਨ ਉਨ•ਾਂ ਨੂੰ ਰਾਹਤ ਮਿਲ ਸਕੇ। ਕਾਂਗਰਸ ਆਗੂਆਂ ਨੇ ਆਖਿਆ ਕਿ ਬੇਮੌਸਮੀ ਬਾਰਸ਼ ਕਾਰਨ ਕਣਕ ਦਾ ਝਾੜ 25 ਪ੍ਰਤੀਸ਼ਤ ਘੱਟ ਗਿਆ ਇਸ ਕਰਕੇ ਘੱਟ ਤੋਂ ਘੱਟ ਪੰਜ ਸੋ ਰੁਪੱਏ ਪ੍ਰਤੀ ਕੁਇੰਟਲ ਮੁਆਵਜਾ ਦਿੱਤਾ ਜਾਵੇ। ਉਨ•ਾਂ ਆਖਿਆ ਕਿ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਐਫ. ਸੀ. ਆਈ. ਝੋਨੇ ਦੀ ਖਰੀਦ ਨਹੀਂ ਕਰੇਗੀ। ਆੜ•ਤੀਆਂ ਨੇ ਬਾਸਮਤੀ ਨਾ ਖਰੀਦਣ ਲਈ ਕਿਹਾ। ਇਹ ਫੈਸਲਾ ਕਿਸਾਨ ਵਿਰੋਧੀ ਹੈ। ਹਰੇਕ ਕਿਸਾਨ ਦੀ ਬਾਸਮਤੀ ਐਮ. ਐਸ. ਪੀ. 5500 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ। ਟਿੱਬੀ ਅਤੇ ਸ਼ਮਸ਼ੇਰ ਨੇ ਦੋਸ਼ ਲਗਾਏ ਕਿ ਕਿਸਾਨਾਂ ਨੂੰ ਯੂਰੀਆ ਤੇ ਮਿਲਦੀ ਸਬਸਿਡੀ 48 ਹਜ਼ਾਰ ਕਰੋੜ ਘੱਟ ਦਿੱਤੀ ਹੈ। ਇਹ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਫੈਸਲਾ ਹੈ। ਕਿਸਾਨਾਂ ਨੂੰ ਕਣਕ ਦੀ ਅਦਾਇਗੀ ਬਹੁਤ ਘੱਟ ਮਿਲਦੀ ਹੈ। ਭੌਂ ਪ੍ਰਾਪਤੀ ਬਿੱਲ ਵਿਚ ਸੁਧਾਰ ਕਰਨ ਲਈ 30 ਮੈਂਬਰੀ ਕਮੇਟੀ ਬਣਾਈ ਜਾਣੀ ਹੈ, ਉਸ ਵਿਚ ਕਿਸਾਨੀ ਨਾਲ ਸਬੰਧੀ ਮੈਂਬਰ ਹੋਣੇ ਚਾਹੀਦੇ ਹਨ। ਆਲੂਆਂ ਦੀ ਫਸਲ ਦੀ ਇਸ ਸਾਲ ਬੇਕਦਰ ਹੋਈ ਹੈ, ਆਲੂਆਂ ਦੀ ਕੀਮਤ ਨਿਰਧਾਰਿਤ ਕੀਤੀ ਜਾਵੇ। ਪੰਜਾਬ ਵਿਚ ਹੈਰੋਇਨ ਵਰਗੇ ਨਸ਼ੇ ਨੂੰ ਠੱਪ ਪਾਈ ਜਾਵੇ, ਜੇਲ•ਾਂ ਵਿਚ ਨਸ਼ੇ ਵੀ ਬੰਦ ਕੀਤੇ ਜਾਣ। ਕਿਸਾਨਾਂ ਦੀਆਂ ਹਰ ਇਕ ਫਸਲਾਂ ਦਾ ਬੀਮਾ ਕੀਤਾ ਜਾਵੇ। ਇਸ ਮੌਕੇ ਗੁਰਭੇਜ ਟਿੱਬੀ, ਅਮਰਜੀਤ ਸਿੰਘ ਘਾਰੂ, ਅਜੇ ਜੋਸ਼ੀ, ਰਣਜੀਤ ਸਿੰਘ ਸਰਪੰਚ ਸ਼ੇਰਖਾਂ, ਸੁਖਜਿੰਦਰ ਸਿੰਘ ਆਰਫਿਕੇ, ਅਮਨ ਰੱਖੜੀ, ਅਨਵਰ ਹੁਸੈਨ ਜ਼ੀਰਾ, ਬੱਬੀ ਕਮੱਗਰ, ਹਰਭਜਨ ਸਿੰਘ ਫਤਿਹਗੜ• ਸਭਰਾ, ਜਸਵੰਤ ਸਿੰਘ ਸਭਰਾ, ਸੁਸ਼ੀਲ ਕੁਮਾਰ ਚੌਧਰੀ, ਕੁਲਵਿੰਦਰ ਸਿੰਘ ਭੜਾਣਾ, ਚੌਧਰੀ ਕੀਮਤੀ ਲਾਲ, ਤਰਸੇਮ ਲਾਲ ਜ਼ੀਰਾ, ਬਲੋਸਮ, ਹਰਜਿੰਦਰ ਸਿੰਘ, ਕਸ਼ਮੀਰ ਭੁੱਲਰ, ਬਲਤੇਜ਼ ਸਿੰਘ ਧੀਰਾ ਪੱਤਰਾ, ਸੁਰਿੰਦਰ ਸਿੰਘ, ਜੱਜ ਸ਼ੇਰਖਾਂ, ਸੰਦੀਪ ਸ਼ਰਮਾ, ਮਲੂਕ ਰੱਖੜੀ, ਚਾਨਣ ਸਿੰਘ, ਰਾਮ ਪਿਆਰੇਆਣਾ ਅਤੇ ਹੋਰ ਵੀ ਹਾਜ਼ਰ ਸਨ।