Ferozepur News

ਕਿਸਾਨਾਂ ਵੱਲੋਂ ਮੋਰਚੇ ਦੇ 26 ਦਿਨ ਪੂਰੇ, ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਕੈਪਟਨ ਸਰਕਾਰ ਤੋਂ ਕਿਸਾਨਾਂ ਦੇ ਹੱਕ ਵਿਚ ਵੱਡਾ ਫ਼ੈਸਲਾ ਲੈਣ ਦੀ ਉਮੀਦ

ਕਿਸਾਨਾਂ ਵੱਲੋਂ ਮੋਰਚੇ ਦੇ 26 ਦਿਨ ਪੂਰੇ, ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਕੈਪਟਨ ਸਰਕਾਰ ਤੋਂ ਕਿਸਾਨਾਂ ਦੇ ਹੱਕ ਵਿਚ ਵੱਡਾ ਫ਼ੈਸਲਾ ਲੈਣ ਦੀ ਉਮੀਦ

ਕਿਸਾਨਾਂ ਵੱਲੋਂ ਮੋਰਚੇ ਦੇ 26 ਦਿਨ ਪੂਰੇ, ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ

ਫ਼ਿਰੋਜ਼ਪੁਰ, 19.10.2020: ਤਿੰਨੇ ਖੇਤੀ ਆਰਡੀਨੇੈਸ ਰਾਹੀ ਖੇਤੀ ਕਿੱਤਾ ਬਰਬਾਦ ਕਰਨ ਤੇ ਸੰਘੀ ਢਾਚੇ ਦਾ ਕੇਂਦਰੀਕਰਨ ਕਰਨ ਦੇ ਵਿਰੋਧ ਵਿੱਚ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਟਰੈਕ ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਲੱਗੇ ਪੱਕੇ ਮੋਰਚੇ ਦੇ 26 ਵੇ ਦਿਨ ਪੂਰੇ ਰੋਹ ਨਾਲ ਸ਼ਮੂਲੀਅਤ ਕੀਤੀ. ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਜੋਟੀਦਾਰ ਅਬਾਨੀਆ ਅਡਾਨੀਆਂ ਨੂੰ ਜੋਤੀਆਂ ਨਾਲ ਕੁੱਟ ਕੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ.

ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਰਣਬੀਰ ਸਿੰਘ ਠੱਠਾ, ਮੇਹਰ ਸਿੰਘ ਤਲਵੰਡੀ ,ਗੁਰਸਾਹਿਬ ਸਿੰਘ ਪਾਹੁਵਿੰਡ ਤੇ ਖਿਲਾਰਾ ਸਿੰਘ ਪੰਨੂੰ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਪਹਿਲੇ ਦਿਨ ਮੁਲਤਵੀ ਕਰਨ ਤੇ ਤਿੰਨੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਸਬੰਧੀ ਖਰੜਾ ਵਿਧਾਇਕਾਂ ਤੇ ਕਿਸਾਨ ਜਥੇਬੰਦੀਆਂ ਨੂੰ ਨਾ ਦੇਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ. ਕਿ ਪੰਜਾਬ ਸਰਕਾਰ ਦੀ ਨੀਅਤ ਵਿੱਚ ਖੋਟ ਲੱਗਦੀ ਹੈ.ਤੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਬਿੱਲ ਪਾਸ ਕਰਨਾ ਚਾਹੁੰਦੀ ਹੈ.

ਕਿਸਾਨ ਆਗੂਆ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੁੁਹਿਰਦ ਹੈ ਤਾਂ ਪੰਜਾਬ ਪੰਜਾਬੀਆਂ ਤੇ ਕਿਸਾਨਾਂ ਦੇ ਹੱਕਾਂ ਵਿੱਚ ਕੁਝ ਇਤਿਹਾਸਕ ਫੈਸਲੇ ਕਰਨਾ ਚਾਹੁੰਦੀ ਹੈ .ਤਾਂ ਉਸ ਨੂੰ ਤਿੰਨੇ ਖੇਤੀ ਆਰਡੀਨੇਸ ਰੱਦ ਕਰਨ ਦੌਰਾਨ ਕੋਈ ਵੀ ਲੁੂੜ ਪੋਹਲ ਨਹੀ ਰਹਿਣ ਦੇਣਾ ਚਾਹੀਦਾ .ਤੇ   ਕਣਕ ਝੋਨੇ ਸਮੇਤ 23 ਫਸਲਾ ਦੀ m.s.p ਨੁੂੰ ਸੰਵਿਧਾਨਿਕ ਦਰਜਾ ਦੇ ਕੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰਨ ਦਾ ਮਤਾ ਪਾਸ ਕਰਨਾ ਚਾਹੀਦਾ ਹੈ. ਇਸ ਤਰ੍ਹਾਂ a.p.m.c ਐਕਟ 1961 ਵਿੱਚ 2005,2013 ਤੇ 14.08.2017 ਨੂੰ ਨਿੱਜੀ ਮੰਡੀਆਂ ਬਣਾਉਣ ਦੀ ਖੁੱਲ੍ਹ ਦੇਣ ਲਈ ਕੀਤੀਆਂ ਸੋਧਾਂ ਰੱਦ ਕੀਤੀਆਂ .ਤੇ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਕੇਂਦਰ ਦੀ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਕਣਕ ਝੋਨੇ ਸਮੇਤ 23 ਫਸਲਾਂ ਖਰੀਦਣ ਤੇ ਦੇਸ਼ ਦੇ ਵਿਦੇਸ਼ ਵਿੱਚ ਵੇਚਣ ਦਾ ਹੱਕ ਸੁੂਬਿਆ ਨੁੂੰ ਹੋਵੇ. ਤੇ ਰਾਜਾਂ ਦੇ ਟੈਕਸਾਂ ਚੋ 95%ਹਿੱਸਾ ਸੂਬਿਆਂ ਨੂੰ ਮਿਲੇ ਆਦਿ ਮਤੇ ਵੀ ਪਾਸ ਕਰਨੇ ਚਾਹੀਦੇ ਹਨ.

ਜੇਕਰ ਪੰਜਾਬ ਸਰਕਾਰ ਇਨਾਂ ਸਭ ਕੁਝ ਕਰੇਗੀ ਤਾਂ ਪੰਜਾਬ ਤੇ ਦੇਸ ਬਹੁਤ ਮਜ਼ਬੂਤ ਹੋਵੇਗਾ ਅਤੇ ਦੂਜੇ ਸੂਬਿਆਂ ਨਾਲ ਲੈ ਕੇ ਕੇਂਦਰ ਸਰਕਾਰ ਉੱਤੇ ਦਬਾਅ ਵਧੇਗਾ ਅਤੇ ਦੇਸ਼ ਜਨਤਾ ਦੇ ਹੱਕ ਵਿੱਚ ਹੋਵੇਗਾ . ਜੇਕਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲੀ ਭੁਗਤ ਕਰ ਕੇ ਕਾਨੂੰਨ ਬਣਾਉਣ ਦੀ ਕੋਸਿਸ ਕੀਤੀ ਤਾਂ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਵਿਰੁਧ ਵੀ ਮੋਰਚਾ ਖੋਲ੍ਹ ਦਿੱਤਾ ਜਾਵੇਗਾ.

ਇਸ ਮੌਕੇ ਦਲਬਾਰਾ ਸਿੰਘ ਮਾੜੀ ਮੇਘਾ,ਰਣਜੀਤ ਸਿੰਘ ਚੀਮਾ’ ਨਛੱਤਰ ਸਿੰਘ, ਤਰਸੇਮ ਸਿੰਘ ਧਾਰੀਵਾਲ’ ਸੁਖਦੇਵ ਸਿੰਘ ਦੁੱਬਲੀ’,ਚੰਦ ਸਿੰਘ ਸਭਰਾ,ਹਰਪਾਲ ਸਿਘ ਆਦਿ ਨੇ ਵੀ ਸੰਬੋਧਨ ਕੀਤਾ.

Related Articles

Leave a Reply

Your email address will not be published. Required fields are marked *

Back to top button