ਕਰੋਨਾ ਮੁਕਤ ਮੁਹਿੰਮ ਨਾਲ ਫਿਰੋਜ਼ਪੁਰ ਨੂੰ ਮਿਲੇਗੀ ਰਾਹਤ: ਡਿਪਟੀ ਕਮਿਸ਼ਨਰ
ਮਯੰਕ ਫਾਉਂਡੇਸ਼ਨ ਨੇ ਇਸ ਨੇਕ ਕੰਮਾ ਲਈ ਐਨ.ਜੀ.ਓ. ਸਮੂਹ ਕੀਤਾ ਸਥਾਪਤ
ਕਰੋਨਾ ਮੁਕਤ ਮੁਹਿੰਮ ਨਾਲ ਫਿਰੋਜ਼ਪੁਰ ਨੂੰ ਮਿਲੇਗੀ ਰਾਹਤ: ਡਿਪਟੀ ਕਮਿਸ਼ਨਰ
ਮਯੰਕ ਫਾਉਂਡੇਸ਼ਨ ਨੇ ਇਸ ਨੇਕ ਕੰਮਾ ਲਈ ਐਨ.ਜੀ.ਓ. ਸਮੂਹ ਕੀਤਾ ਸਥਾਪਤ
ਫਿਰੋਜ਼ਪੁਰ (30 ਅਪ੍ਰੈਲ, 2021): ਮਿਸ਼ਨ ਫ਼ਤਹਿ ਤਹਿਤ ਫਿਰੋਜ਼ਪੁਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਸ਼ਹੀਦੀ ਸ਼ਹਿਰ ਫਿਰੋਜ਼ਪੁਰ ਨੂੰ ਕੋਰੋਨਾ ਨੂੰ ਮੁਕਤ ਬਣਾਉਣ ਦੇ ਉਦੇਸ਼ ਨਾਲ ਸਮਾਜਿਕ ਸੰਗਠਨ ਮਯੰਕ ਫਾਉਂਡੇਸ਼ਨ ਦੇ ਬੈਨਰ ਹੇਠ ਕਰੋਨਾ ਮੁਕਤ ਫ਼ਿਰੋਜ਼ਪੁਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੇ ਪੋਸਟਰ ਦਾ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ: ਗੁਰਪਾਲ ਸਿੰਘ ਚਾਹਲ ਨੇ ਜਨਤਕ ਕੀਤਾ।
ਇਸ ਮੌਕੇ ਮਯੰਕ ਫਾਉਂਡੇਸ਼ਨ ਦੇ ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ, ਅਮਿਤ ਫਾਉਂਡੇਸ਼ਨ, ਰੋਟਰੀ ਕਲੱਬ ਫਿਰੋਜ਼ਪੁਰ ਕੈਂਟ, ਐਂਟੀ ਕਰੋਨਾ ਟਾਸਕ ਫੋਰਸ ਅਤੇ ਭਾਰਤ ਸਕਾਊਟ ਅਤੇ ਗਾਈਡ ,ਪੰਜਾਬ ਸੰਸਥਾਵਾਂ ਕੋਰੋਨਾ ਤੋਂ ਬਚਣ ਲਈ ਪ੍ਰੇਰਿਤ ਕਰਨਗੀਆ। ਵਿਸਥਾਰਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਵਲ ਸਰਜਨ ਫਿਰੋਜ਼ਪੁਰ ਮੈਡਮ ਰਾਜਿੰਦਰ ਰਾਜ ਅਤੇ ਡਾ: ਭਗਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਨਾਲ ਇਸ ਪ੍ਰੋਗਰਾਮ ਦੇ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੁਹਿੰਮ ਵਿੱਚ ਫਿਰੋਜ਼ਪੁਰ ਵਿੱਚ ਵੱਖ ਵੱਖ ਥਾਵਾਂ ‘ਤੇ 100 ਕੈਂਪ ਲਗਾ ਕੇ ਲੋਕਾਂ ਨੂੰ ਟੈਸਟ ਕਰਵਾਉਣ ਅਤੇ ਟੀਕਾਕਰਨ ਦੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਸੰਕਟ ਵਿੱਚ, ਜ਼ਰੂਰੀ ਚੀਜ਼ਾਂ ਜਿਵੇਂ ਮਾਸਕ, ਸੈਨੀਟਾਈਜ਼ਰ, ਇੱਥੋਂ ਤੱਕ ਕਿ ਆਕਸੀਜਨ ਵੀ ਉਪਲਬਧ ਕਰਾਉਣ ਲਈ ਹਰ ਯਤਨ ਕੀਤਾ ਜਾਵੇਗਾ।
ਇਸ ਮੌਕੇ ਐਸਡੀਐਮ ਫਿਰੋਜ਼ਪੁਰ ਅਮਿਤ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਖੇਤਰ ਵਿੱਚ ਟੈਸਟਿੰਗ ਦੀ ਦਰ ਬਹੁਤ ਘੱਟ ਹੈ, ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਪਏਗਾ ਅਤੇ ਵੱਧ ਤੋਂ ਵੱਧ ਟੈਸਟਿੰਗ ਅਤੇ ਟੀਕਾਕਰਣ ਲਈ ਪ੍ਰੇਰਿਤ ਕਰਨਾ ਪਏਗਾ। ਕੋਰੋਨਾ ਮੁਕਤ ਫਿਰੋਜ਼ਪੁਰ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ।
ਡਿਪਟੀ ਕਮਿਸ਼ਨਰ ਸ ਗੁਰਪਾਲ ਸਿੰਘ ਚਾਹਲ ਨੇ ਸੰਸਥਾਵਾਂ ਦੁਆਰਾ ਆਰੰਭੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਅਸਲ ਵਿੱਚ ਕੋਵਿਡ -19 ਮੁਕਤ ਬਣਾਉਣ ਦੀ ਲੋੜ ਹੈ ਅਤੇ ਇਸ ਨੇਕ ਕੰਮ ਲਈ ਸਾਂਝੇ ਤੌਰ ‘ਤੇ ਕੰਮ ਕਰ ਰਹੇ ਐਨ.ਜੀ.ਓ. ਸਮੂਹ ਇੱਕ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਅਸ਼ੋਕ ਬਹਿਲ ਜ਼ਿਲ੍ਹਾ ਸਕੱਤਰ ਰੈਡ ਕਰਾਸ, ਦੀਪਕ ਸ਼ਰਮਾ ਸੰਸਥਾਪਕ ਮਯੰਕ ਫਾਉਂਡੇਸ਼ਨ, ਵਿਪੁਲ ਨਾਰੰਗ ਸੰਸਥਾਪਕ ਅਮਿਤ ਫਾਉਂਡੇਸ਼ਨ, ਡਾ ਸੌਰਭ ਢੱਲ , ਦੀਪਕ ਗਰੋਵਰ, ਦੀਪਕ ਨਰੂਲਾ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।