ਕਰੀਬ 20 ਕਰੋੜ ਰੁਪਏ ਦੀ ਬੀ.ਐਸ.ਐਫ. ਨੇ ਕੀਤੀ ਹੈਰੋਇਨ ਬਰਾਮਦ
ਫਿਰੋਜ਼ਪੁਰ 2 ਮਾਰਚ (ਏ.ਸੀ.ਚਾਵਲਾ): ਭਾਰਤ ਪਾਕਿ ਅੰਤਰਰਾਸ਼ਟਰੀ ਸਰਹੱਤ ਤੋਂ ਬੀ ਐਸ ਐਫ ਦੀ ਦੀ 105 ਬਟਾਲੀਅਨ ਨੇ 4 ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਫਿਰੋਜ਼ਪੁਰ ਰੇਜ਼ ਬੀ.ਐਸ.ਐਫ. ਆਰ.ਕੇ. ਥਾਪਾ ਨੇ ਦੱਸਿਆ ਕਿ ਬੀ.ਐਸ.ਐਫ. 105 ਬਟਾਲੀਅਨ ਦੇ ਕਮਾਂਡੈਗ ਅਫਸਰ ਸੰਦੀਪ ਰਾਵਤ ਨੂੰ ਇਸ ਹੈਰੋਇਨ ਸਬੰਧੀ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰ ਬੀ ਓ ਪੀ ਨਿਊ ਮੁਹੰਮਦੀ ਵਾਲੀ ਦੇ ਇਲਾਕੇ ਵਿਚੋਂ ਹੈਰੋਇਨ ਭੇਜਣ ਲਈ ਤਿਆਰ ਹਨ। ਡੀ ਆਈ ਜੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਦੇ ਹੀ ਕਮਾਂਡੈਂਟ ਸੰਦੀਪ ਰਾਵਤ ਵਲੋਂ ਬਾਰਡਰ ਤੇ ਸਖਤੀ ਅਤੇ ਸੁਰੱਖਿਆ ਵਧਾ ਦਿੱਤੀ ਗਈ। ਡੀ ਆਈ ਜੀ ਥਾਪਾ ਨੇ ਦੱਸਿਆ ਕਿ ਬੀ.ਓ.ਪੀ. ਨਿਊ ਮੁਹੰਮਦੀ ਵਾਲਾ ਦੇ ਏਰੀਆ ਵਿਚ ਜਿੱਥੇ ਵੱਡੇ ਵੱਡੇ ਸਰਕੰਡੇ ਹਨ ਅਤੇ ਖੇਤੀ ਨਹੀਂ ਕੀਤੀ ਜਾਂਦੀ ਉਥੇ ਬੀ.ਐਸ.ਐਫ. ਦੀ 105 ਬਟਾਲੀਅਨ ਵਲੋਂ ਬੀਤੀ ਦੁਪਹਿਰ ਸਰਚ ਆਪ੍ਰੇਸ਼ਨ ਦੇ ਦੌਰਾਨ ਪਿਲਰ ਨੰਬਰ 183/5/6 ਦੇ ਕੋਲੋਂ 4 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਹਨ। ਡੀ ਆਈ ਜੀ ਨੇ ਦੱਸਿਆ ਕਿ ਚਾਰ ਪੈਕੇਟ ਹੈਰੋਇਨ ਪਾਕਿਸਤਾਨ ਨੇ ਕਿਹੜੇ ਸਮੱਗਲਰਾਂ ਵਲੋਂ ਭਾਰਤ ਵਿਚ ਭੈਜੀ ਗਈ ਹੈ ਅਤੇ ਹੈਰੋਇਨ ਡਲੀਵਰੀ ਭਾਰਤ ਦੇ ਕਿਹੜੇ ਸਮੱਗਲਰ ਨੇ ਲੈਣੀ ਸੀ। ਇਸ ਸਬੰਧੀ ਬੀ.ਐਸ.ਐਫ. ਵੱਲੋਂ ਪਤਾ ਲਗਾਇਆ ਜਾ ਰਿਹਾ ਹੈ। ਡੀ ਆਈ ਜੀ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਕਰੀਬ 20 ਕਰੋੜ ਰੁਪਏ ਹੈ।