ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ 1.13 ਕਰੋੜ ਰਪੁਏ ਖਰਚ ਕਰ ਕੇ ਫਿਰੋਜ਼ਪੁਰ ਤੋਂ 15 ਰੇਲ ਗੱਡੀਆਂ ਰਾਹੀਂ 16 ਹਜ਼ਾਰ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਿਆ ਗਿਆ ਘਰ
ਪ੍ਰਵਾਸੀ ਮਜ਼ਦੂਰਾਂ ਨੂੰ ਫੂਡ ਪੈਕਟ, ਫਰੂਟ, ਪਾਣੀ ਦੀਆਂ ਬੋਤਲਾਂ, ਮਾਸਕ ਅਤੇ ਸਿਹਤ ਜਾਂਚ ਸਮੇਤ ਹਰ ਸੁਵਿਧਾ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਈ ਗਈ
ਫਿਰੋਜ਼ਪੁਰ 27 ਜੂਨ 2020 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੋਵਿਡ19 ਮਹਾਂਮਾਰੀ ਦੌਰਾਨ ਜਰੂਰਤਮੰਦ ਲੋਕਾਂ ਦੀ ਮੱਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਇੱਥੋਂ ਤੱਕ ਕਿ ਕਰਫਿਊ ਦੌਰਾਨ ਸੂਬੇ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਵਿੱਚ ਭੇਜਣ ਲਈ ਸਰਕਾਰ ਵੱਲੋਂ ਆਪਣੇ ਖਰਚੇ ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਯੂਪੀ ਅਤੇ ਬਿਹਾਰ ਲਈ ਰੇਲ ਗੱਡੀਆਂ ਚਲਾਈਆਂ ਗਈਆਂ। ਜਿਸ ਤਹਿਤ ਮਾਲਵਾ ਖੇਤਰ ਦੇ ਵੱਖ ਵੱਖ ਜ਼ਿਲ੍ਹਿਆਂ ਜਿਵੇਂ ਕਿ ਗੁਰਦਾਸਪੁਰ, ਬਰਨਾਲਾ, ਮਾਨਸਾ, ਮੋਗਾ, ਫਾਜ਼ਿਲਕਾ ਸਮੇਤ ਫਿਰੋਜ਼ਪੁਰ ਵਿੱਚ ਰਹਿ ਰਹੇ ਮਜ਼ਦੂਰਾਂ ਨੂੰ ਆਪਣੇ ਪਿੱਤਰੀ ਰਾਜ਼ਾ ਵਿੱਚ ਭੇਜਣ ਲਈ ਫਿਰੋਜ਼ਪੁਰ ਰੇਲਵੇ ਛਾਉਣੀ ਦੇ ਰੇਲੇਵ ਸਟੇਸ਼ਨ ਤੋਂ 15 ਰੇੱਲ ਗਡੀਆਂ ਚਲਾਈਆਂ ਗਈਆਂ ਸਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਮਜ਼ਦੂਰਾਂ ਨੂੰ ਆਪਣੇ ਰਾਜਾਂ ਵਿੱਚ ਵਾਪਸ ਭੇਜਣ ਲਈ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 15 ਰੇਲ ਗੱਡੀਆਂ ਚਲਾਈਆਂ ਗਈਆਂ ਸਨ। ਇਨ੍ਹਾਂ ਰੇਲ ਗੱਡੀਆਂ ਤੇ ਸਰਕਾਰ ਵੱਲੋਂ 1.13 ਕਰੋੜ ਰੁਪਏ ਖਰਚ ਕਰ ਕੇ 16 ਹਜ਼ਾਰ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਪਿੱਤਰੀ ਰਾਜਾਂ ਵਿੱਚ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਜਿਥੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਰਾਜਾਂ ਵਿੱਚ ਭੇਜਣ ਲਈ ਸਰਕਾਰ ਵੱਲੋਂ ਟ੍ਰੇਨ ਟਿਕਟਾਂ ਦਾ ਸਾਰਾ ਖਰਚਾ ਕੀਤਾ ਗਿਆ ਸੀ ਉਥੇ ਹੀ ਇਨ੍ਹਾਂ ਦੇ ਖਾਣ-ਪੀਣ ਲਈ ਵੀ ਸਾਰਾ ਇੰਤਜਾਸ ਸਰਕਾਰ ਵੱਲੋਂ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਤੋਂ ਬੱਸਾਂ ਰਾਹੀਂ ਫਿਰੋਜ਼ਪੁਰ ਲਿਆਂਦਾ ਗਿਆ ਫਿਰ ਇਥੇ ਇਨ੍ਹਾਂ ਦੀ ਸਿਹਤ ਜਾਂਚ ਕਰ ਕੇ ਇਨ੍ਹਾਂ ਨੂੰ ਫਡ ਪੈਕਟ, ਪਾਣੀ ਦੀਆਂ ਬੋਤਲਾਂ, ਫਰੂਟ ਅਤੇ ਮਾਸਕ ਆਦਿ ਦੇ ਕੇ ਟ੍ਰੇਨਾਂ ਵਿੱਚ ਬਿਠਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਸਾਂ ਤੋਂ ਫਿਰੋਜਪੁਰ ਲੈ ਕੇ ਆਉਣ ਤੋਂ ਲੈ ਕੇ ਵਾਪਸ ਯੂਪੀ/ਬਿਹਾਰ ਭੇਜਣ ਤੱਕ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਮਜ਼ਦੂਰਾਂ ਨੂੰ ਸਿਹਤ ਵਿਭਾਗ ਵੱਲੋਂ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣ, ਹੱਥ ਧੋਣ ਆਦਿ ਸਬੰਧੀ ਜਾਗਰੂਕ ਵੀ ਕੀਤਾ ਗਿਆ ਸੀ। ਆਪਣੇ ਘਰਾਂ ਵਿੱਚ ਵਾਪਸ ਜਾਣ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਵੱਡਾ ਬਜਟ ਜਾਰੀ ਕੀਤਾ ਗਿਆ ਸੀ ਜੋ ਕਿ ਰੇਲ ਟਿਕਟਾਂ, ਖਾਣ-ਪੀਣ ਅਤੇ ਸਿਹਤ ਜਾਂਚ ਸਮੇਤ ਹਰ ਜ਼ਰੂਰੀ ਸੁਵਿਧਾਵਾਂ ਪ੍ਰਵਾਸੀ ਮਜ਼ਦੂਰਾਂ ਨੂੰ ਦੇਣ ਲਈ ਖਰਚ ਕੀਤਾ ਗਿਆ।