Ferozepur News
ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਵੈਬਸਾਈਟ ਲਾਂਚ
ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਵੈਬਸਾਈਟ ਲਾਂਚ
ਫਿਰੋਜ਼ਪੁਰ, 22.6.2021: ਸਰਹੱਦੀ ਜਿਲਾ ਫਿਰੋਜ਼ਪੁਰ ਦੀ ਮੰਨੀ ਪ੍ਰਮੰਨੀ ਇੱਕੋ ਇੱਕ ਸੰਸਥਾਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਲੋਂ ਅੱਜ ਆਪਣੀ ਵੈੱਬਸਾਈਟ ਲਾਂਚ ਕੀਤੀ ਗਈ । ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਐਸ ਬੀ ਐੱਸ ਸਟੇਟ ਟੈਕਨੀਕਲ ਕੈਂਪਸ ਨੂੰ ਅਪਗਰੇਡ ਕਰਕੇ ਯੂਨੀਵਰਸਿਟੀ ਬਣਾ ਦਿੱਤਾ ਗਿਆ ਸੀ।
ਉਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਵੈੱਬਸਾਈਟ ਦਾ ਰਸਮੀ ਉਦਘਾਟਨ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨਵੀਆਂ ਐਡਮਿਸ਼ਨਾ ਲਈ ਪ੍ਰੀ ਰਜਿਸਟ੍ਰੇਸ਼ਨ ਸੁਰੂ ਹੋ ਚੁੱਕੀ ਹੈ। ਜਿਸ ਵਿੱਚ ਪਹਿਲਾਂ ਚਲ ਰਹੇ ਇੰਜੀਨੀਅਰਿੰਗ ਕੋਰਸਾਂ ਤੋਂ ਇਲਾਵਾ ਕੁਝ ਨਵੇਂ ਕੋਰਸ ਬੀ ਸੁਰੂ ਕੀਤੇ ਗਏ ਹਨ ਜਿਹਨਾ ਵਿੱਚ ਬੀ ਐਸ ਸੀ ਨੋਨ ਮੈਡੀਕਲ enviromental ਸਾਇੰਸ, ਫੂਡ ਅਤੇ ਨਿਊਟ੍ਰਿਸ਼ਨ, ਐਮ ਐਸ ਸੀ ਮੈਥ, ਬੀ ਪ੍ਲਾਨਿੰਗ ਇਨ ਫੋਕਸ ਇੰਫਰਾਸਟਰਕਚਰ, ਐਮ ਟੈਕ, ਤੇ ਮਈਨਰ ਡਿਜ਼ਾਈਨ ਆਦਿ ਹਨ।ਪੰਜਾਬ ਸਰਕਾਰ ਵੱਲੋਂ ਗਰੀਨ ਐਵਾਰਡ ਨਾਲ ਸਨਮਾਨਿਤ ਇਹ ਸੰਸਥਾ ਲੱਗਭਗ 100 ਏਕੜ ਚ ਫੈਲੀ ਹੋਈ ਹੈ। ਇਸ ਸੰਸਥਾ ਤੋਂ ਪੜ ਚੁੱਕੇ ਵਿਦਿਆਰਥੀਆਂ ਵਲੋਂ ਮਹਾਨ ਉਪਲੱਬਧੀਆਂ ਹਾਸਲ ਕੀਤੀਆਂ ਗਈਆਂ ਹਨ,। ਇਥੋਂ ਦੇ ਵਿੱਦਿਆਰਥੀ IAS, PCS PPS ਤੋਂ ਇਲਾਵਾ ਪ੍ਰਾਈਵੇਟ ਤੇ ਬਹੁ ਰਾਸ਼ਟਰੀ ਕੰਪਨੀਆਂ ਚ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ ਤੇ ਆਪਣਾ ਤੇ ਆਪਣੀ ਇਸ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ।
ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ ਨੇ ਨਵੀਂ ਵੈੱਬਸਾਈਟ ਦਾ ਦਘਾਟਨ ਉਦਘਾਟਨ ਕੀਤਾ । ਓਹਨਾ ਦੱਸਿਆ ਕਿ ਨਵੀਂ ਸੁਰੂ ਕੀਤੀ ਵੈੱਬਸਾਈਟ www.sbssu.ac.in ਡੋਮੇਨ ਨਾਮ ਤੇ ਜਾਰੀ ਕੀਤੀ ਗਈ ਹੈ।।ਓਹਨਾ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਇਸ ਨਵੀਂ ਵੈੱਬਸਾਈਟ ਰਾਹੀਂ ਨਵੇਂ ਕੋਰਸਾਂ ਦੀ ਜਾਣਕਾਰੀ ਦੇ ਨਾਲ ਯੂਨੀਵਰਸਿਟੀ ਦੇ ਲਾਗੂ ਰੂਲ ਤੇ ਰੈਗੂਲੇਸ਼ਨ ਤੇ ਹੋਰ ਗਤੀਵਿਧੀਆਂ ਵਾਰੇ ਸਾਰੀ ਜਾਣਕਾਰੀ ਅਸਾਨੀ ਨਾਲ ਪ੍ਰਾਪਤ ਕਰ ਸਕਣਗੇ। ਓਹਨਾਂ ਨਵੀਂ ਵੈੱਬਸਾਈਟ ਦੀਆਂ ਵਿਸ਼ੇਸ਼ਤਾਵਾਂ ਵਾਰੇ ਵਿਸਥਾਰ ਸਹਿਤ ਦਸਦਿਆਂ ਆਸ ਪ੍ਰਗਟਾਈ ਕਿ ਪਤਰਕਾਰਾਂ/ਮੀਡੀਆ ਖੇਤਰ ਦੇ ਕਰਮੀ ਇਸ ਯੂਨੀਵਰਸਿਟੀ ਦੀ ਤਰੱਕੀ ਲਈ ਪਹਿਲਾਂ ਦੀ ਤਰ੍ਹਾਂ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਰਹਿਣਗੇ। ਅਖੀਰ ਚ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਆਰਨੇਜਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਡੀਨ ਅਕਾਦਮਿਕ ਡਾ ਤੇਜੀਤ ਸਿੰਘ, ਪ੍ਰੋ ਅਨਿਲ ਬਾਂਸਲ ,ਪ੍ਰੋ ਅਮਰਦੀਪ ਚੋਪੜਾ , ਪੀ ਆਰ ਓ ਯਸ਼ਪਾਲ, ਤੋਂ ਇਲਾਵਾ ਯੂਨੀਵਰਸਿਟੀ ਦੇ ਸਾਰੇ ਡੀਨ ਤੇ ਵਿਭਾਗੀ ਮੁਖੀ ਹਾਜ਼ਰ ਸਨ।