ਐਸ ਬੀ ਐਸ ਕੈਂਪਸ ਵਿੱਚ ਵਾਤਾਵਰਣ ਜਾਗਰੂਕਤਾ ਤਹਿਤ ਵਾਹਨ-ਮੁਕਤ ਸਪਤਾਹ ਦਾ ਆਯੋਜਨ
ਐਸ ਬੀ ਐਸ ਕੈਂਪਸ ਵਿੱਚ ਵਾਤਾਵਰਣ ਜਾਗਰੂਕਤਾ ਤਹਿਤ ਵਾਹਨ-ਮੁਕਤ ਸਪਤਾਹ ਦਾ ਆਯੋਜਨ
ਫਿਰੋਜ਼ਪੁਰ :- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਵਾਤਾਵਰਣ ਸੰਬੰਧੀ ਜਾਗਰੂਕਤਾ ਨੂੰ ਮੁੱਖ ਰੱਖਦੇ ਹੋਏ ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਦੀ ਪ੍ਰੇਰਨਾ ਸਦਕਾ ਸੰਸਥਾ ਦੇ ਅੰਦਰ ਵਾਹਨ-ਮੁਕਤ ਸਪਤਾਹ ਮਨਾਇਆ ਗਿਆ।ਕੈਂਪਸ ਪੀਆਰa ਬਲਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਇਸ ਦੌਰਾਨ ਸੰਸਥਾ ਦੇ ਸਟਾਫ ਵੱਲੋਂ ਕੈਂਪਸ ਵਿੱਚ ਕਾਰਾਂ ਅਤੇ ਮੋਟਰਸਾਈਕਲ ਆਦਿ ਦੀ ਵਰਤੋਂ ਨਹੀਂ ਕੀਤੀ ਗਈ।ਜ਼ਿਆਦਾਤਰ ਸਟਾਫ ਮੈਂਬਰ ਪੈਦਲ ਹੀ ਦਫਤਰ ਆਏ ਕੁਝ ਮੈਂਬਰਾਂ ਵੱਲੋਂ ਸਾਈਕਲ ਦੀ ਵਰਤੋਂ ਕੀਤੀ ਗਈ।ਬਾਹਰੋਂ ਆਉਣ ਵਾਲੇ ਸਟਾਫ ਨੇ ਆਪਣੇ ਵਾਹਨ ਸੰਸਥਾ ਦੇ ਗੇਟ ਦੇ ਨੇੜੇ ਆਰਜ਼ੀ ਪਾਰਕਿੰਗ ਵਿੱਚ ਖ੍ਹੜੇ ਕੀਤੇ।
ਡਾ. ਸਿੱਧੂ ਨੇ ਇਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਸਪਤਾਹ ਨੂੰ ਮਨਾਉਣ ਦਾ ਮਕਸਦ ਕੈਂਪਸ ਦੇ ਵਾਤਾਵਰਣ ਨੂੰ ਹੋਰ ਬੇਹਤਰ ਕਰਨ ਸੰਬੰਧੀ ਜਾਗਰੂਕਤਾ ਦਾ ਸੰਚਾਰ ਕਰਨਾ ਸੀ।ਉਹਨਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਸਮੁੱਚੇ ਸਟਾਫ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।ਸਪਤਾਹ ਦੇ ਆਖਰੀ ਦਿਨ 'ਸਵੱਛ ਭਾਰਤ ਅਭਿਆਨ' ਤਹਿਤ ਸੰਸਥਾ ਦੇ ਐਨਐਸਐਸ ਵਲੰਟੀਅਰਜ਼ ਵੱਲੋਂ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਸਮੁੱਚੇ ਕੈਂਪਸ ਅਤੇ ਆਲੇਵਾਲ ਪਿੰਡ ਵਿੱਚ ਸਫਾਈ ਅਭਿਆਨ ਚਲਾਇਆ।ਇਸ ਮੌਕੇ ਐਨਐਸਐਸ ਪ੍ਰੋਗਰਾਮ ਅਫਸਰ ਪ੍ਰੋ. ਸੁਖਵੰਤ ਸਿੰਘ ਅਤੇ ਸ੍ਰੀ ਗੁਰਪ੍ਰੀਤ ਸਿੰਘ, ਇੰਚਾਰਜ ਈਕੋ ਫਰੈਂਡਲੀ ਗਰੁੱਪ ਸ੍ਰੀ ਯਸ਼ਪਾਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।