ਐਸ. ਐਸ. ਏ., ਰਮਸਾ ਅਧਿਆਪਕ ਕਰਨਗੇ 17 ਮਈ ਨੂੰ ਸੂਬਾ ਪੱਧਰੀ ਰੈਲੀ
ਫਿਰੋਜ਼ਪੁਰ 26 ਅਪ੍ਰੈਲ (ਏ. ਸੀ. ਚਾਵਲਾ) ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ•ਾ ਇਕਾਈ ਫਿਰੋਜ਼ਪੁਰ ਦੀ ਮੀਟਿੰਗ ਸਥਾਨਕ ਸਾਰਾਗੜ•ੀ ਗੁਰਦੁਆਰਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਕੀਤੀ। ਮੀਟਿੰਗ ਵਿਚ ਦੀਦਾਰ ਸਿੰਘ ਨੇ ਦੱਸਿਆ ਕਿ ਸਰਕਾਰ ਇਨ•ਾਂ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਇਕ ਪਾਸੇ ਤਾਂ ਪੰਜਾਬ ਵਿਚ 3 ਸਾਲ ਬਾਅਦ ਠੇਕਾ ਭਰਤੀ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਨੀਤੀ ਹੈ, ਦੂਜੇ ਪਾਸੇ ਇਹ ਅਧਿਆਪਕ ਪਿਛਲੇ 6 ਸਾਲਾਂ ਤੋਂ ਸੜਕਾਂ ਤੇ ਧੱਕੇ ਖਾਣ ਲਈ ਮਜ਼ਬੂਰ ਹਨ। ਜਦੋਂ ਵੀ ਅਧਿਆਪਕ ਕਿਸੇ ਸ਼ਾਂਤਮਈ ਧਰਨੇ, ਰੈਲੀ ਦਾ ਐਲਾਨ ਕਰਦੇ ਹਨ ਤਾਂ ਝੂਠੇ ਪਰਚੇ ਪਾ ਕੇ ਜੇਲ•ਾਂ ਵਿਚ ਭੇਜਿਆ ਗਿਆ ਹੈ, ਜੋ ਕੇ ਲੋਕਤੰਤਰ ਦਾ ਘਾਣ ਹੈ। ਇਸ ਮੌਕੇ ਉਨ•ਾਂ ਨੇ 29 ਅਪ੍ਰੈਲ ਨੂੰ ਐਸ. ਕੇ. ਸੰਧੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਅਤੇ ਸਿੱਖਿਆ ਪੈਨਲ ਨਾਲ ਹੋਣ ਵਾਲੀ ਮੀਟਿੰਗ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਨਾਲ ਹੀ ਇਹ ਐਲਾਨ ਕੀਤਾ ਕਿ ਜੇਕਰ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਕੋਈ ਕਦਮ ਨਹੀਂ ਚੁੱਕਦੀ ਤਾਂ ਅਧਿਆਪਕ 17 ਮਈ ਨੂੰ ਮੋਗਾ ਵਿਖੇ ਵਿਸ਼ਾਲ ਰੈਲੀ ਕਰਨਗੇ। ਮੀਟਿੰਗ ਵਿਚ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਗਿੱਲ, ਜ਼ਿਲ•ਾ ਕੈਸ਼ੀਅਰ ਅਜੇ ਜ਼ੀਰਾ, ਸਕੱਤਰ ਸੰਦੀਪ ਸਹਿਗਲ, ਮੀਤ ਪ੍ਰਧਾਨ ਯੋਗੇਸ਼ ਤਲਵਾੜ, ਗਗਨਦੀਪ ਸਿੰਘ ਜ਼ੀਰਾ, ਗੁਰਭੇਜ ਜ਼ੀਰਾ, ਰਾਜਦੀਪ ਸਿੰਘ, ਗੁਰਪ੍ਰੀਤ ਸਿੰਘ, ਅਸ਼ਵਨੀ ਸ਼ਰਮਾ, ਅਮਰਜੋਤ ਮਾਨ, ਵਿਸ਼ਾਲ ਗੁਪਤਾ, ਦੀਪਕ ਕੁਮਾਰ, ਨੀਰਜ ਕੁਮਾਰ, ਸੰਦੀਪ ਕੁਮਾਰ, ਜੋਗਿੰਦਰ ਸਿੰਘ, ਮਹਿਲਾ ਪ੍ਰਧਾਨ ਅਮਨਪ੍ਰੀਤ ਤਲਵਾੜ, ਸਹਾਇਕ ਜ਼ਿਲ•ਾ ਕੈਸ਼ੀਅਰ ਨਮਿਤਾ ਸ਼ੁਕਲਾ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।