ਐਸਬੀਐਸ ਸਟੇਟ ਟੈਕਨੀਕਲ ਕੈਂਪਸ ਵਿਖੇ ਪਲੇਸਮੈਂਟ ਡਰਾਈਵ
ਫਿਰੋਜ਼ਪੁਰ :- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਏਲਨ ਸੋਲਯੂਸ਼ਨਜ਼ ਨੇ ੨੦੧੭ ਵਿੱਚ ਪਾਸ ਹੋਣ ਵਾਲੇ ਬੀ.ਟੈਕ ਸੀਐਸਈ, ਈਸੀਈ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ।ਇਸ ਦੌਰਾਨ ਅਧਿਕਾਰੀਆਂ ਨੇ ਜੀa ੪ ਜੀ ਅਤੇ ਆਈਡੀਆ ਲਈ ਵਿਦਿਆਰਥੀਆਂ ਦੀ ਚੋਣ ਕੀਤੀ। ਇਸ ਪਲੇਸਮੈਂਟ ਡਰਾਈਵ ਮੌਕੇ ੦੬ ਵਿਦਿਆਰਤੀ ਈਸੀਈ ਤੋਂ, ੦੨ ਸੀਐਸਈ ਤੋਂ ਅਤੇ ੦੨ ਈ ਈ ਈ ਤੋਂ ੧.੫-੨.੫ ਲੱਖ ਸਲਾਨਾ ਪੈਕੇਜ ਨਾਲ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਫਲ ਹੋਏ।
ਕੈਂਪਸ ਡਾਇਰੈਕਟਰ ਡਾ. ਟੀ.ਐਸ. ਸਿੱਧੂ ਨੇ ਦੱਸਿਆ ਕਿ ਕੰਪਨੀਆਂ ਨੇ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਅਤੇ ਫਿਰ ਤਕਨੀਕੀ ਅਤੇ ਐਚਆਰ ਰਾਉਂਡਸ ਉਪਰੰਤ ਬੇਹਤਰੀਨ ੧੦ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਮਾਣਯੋਗ ਚੇਅਰਮੈਨ ਬੀ ਓ ਜੀ. ਸ੍ਰੀ ਅਖ਼ਿਲ ਮਲਹੋਤਰਾ, ਕੈਂਪਸ ਡਾਇਰੈਕਟਰ ਅਤੇ ਟੀਪੀਓ ਡਾ. ਵਿਸ਼ਾਲ ਸ਼ਰਮਾ ,ਐਸੋਸੀਏਟ ਪ੍ਰੋਫੈਸਰ ਨੇ ਚੁਣੇ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਪਲੇਸਮੈਂਟ ਡਰਾਈਵ ਦੌਰਾਨ, ਡਾ. ਟੀ. ਐਸ. ਸਿੱਧੂ, ਡਾਇਰੈਕਟਰ, ਡਾ. ਵਿਸ਼ਾਲ ਸ਼ਰਮਾ, ਟੀਪੀਓ, ਮਿਸ ਇੰਦਰਜੀਤ ਸਿੰਘ, ਅਮਰਦੀਪ ਚੋਪੜਾ, ਅਮਿਤ ਗਰੋਵਰ, ਸ੍ਰੀ ਪਵਨ ਲੂਥਰਾ ਅਤੇ ਸ਼੍ਰੀ ਬਲਵਿੰਦਰ ਮੋਹੀ, ਕੈਂਪਸ ਪੀਆਰa ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸ਼ੁਕਰਗੁਜ਼ਾਰੀ ਚਿੰਨ੍ਹ ਭੇਂਟ ਕੀਤਾ।
ਇਸ ਤੋਂ ਇਲਾਵਾ ਡਾ. ਸਿੱਧੂ ਨੇ ਕਿਹਾ ਕਿ ਇਸ ਸਾਲ ਇੰਫੋਸਿਸ, ਐਮਿਕੋਨ, ਡੀਐਮਐਸ-ਸੀਨੋਕੈਮ, ਪੋਂਪੀ ਟੈਕਨਾਲੋਜੀ, ਏਲਨ ਸੋਲੂਸ਼ਨਜ਼, ਗਲੁਕਸਲੋਮੈਟਿਕਸ, ਵੀਵੀਡੀਐਨ, ਸ੍ਰੀ ਰਾਮ ਪਿਸਟਨਜ਼, ਰਾਣੇ ਐਨਐਸਕੇ ਸਟੀਅਰਿੰਗ, ਸਬਰੋਸ ਅਤੇ ਹੋਰ ਕਈ ਪ੍ਰਸਿੱਧ ਕੰਪਨੀਆਂ ਨੇ ਕੈਂਪਸ ਦਾ ਦੌਰਾ ਕੀਤਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਚੋਣ ਕੀਤੀ।