ਐਮ.ਐਲ.ਏ ਫੌਜਾ ਸਿੰਘ ਸਰਾਰੀ ਵੱਲੋਂ ਸਰਹੱਦੀ ਸਕੂਲ ਲਾਲਚੀਆਂ ਦੇ ਨਵੇਂ ਕਮਰੇ ਤੇ ਚਾਰਦੀਵਾਰੀ ਦਾ ਉਦਘਾਟਨ
ਸਰਹੱਦੀ ਸਕੂਲ ਲਾਲਚੀਆਂ ਦੀ ਨਵੀਂ ਇਮਾਰਤ ‘ਚ ਕਮਰੇ ਅਤੇ ਚਾਰਦੀਵਾਰੀ ਲੋਕ ਅਰਪਣ।
ਐਮ.ਐਲ.ਏ ਫੌਜਾ ਸਿੰਘ ਸਰਾਰੀ ਵੱਲੋਂ ਸਰਹੱਦੀ ਸਕੂਲ ਲਾਲਚੀਆਂ ਦੇ ਨਵੇਂ ਕਮਰੇ ਤੇ ਚਾਰਦੀਵਾਰੀ ਦਾ ਉਦਘਾਟਨ।
ਪੰਜਾਬ ਸਿੱਖਿਆ ਕ੍ਰਾਂਤੀ ਦੀ ਭਾਰੀ ਸਫਲਤਾ ਲਈ ਅਧਿਆਪਕ ਡਟਵੀਂ ਮਿਹਨਤ ਕਰਨ
ਫਿਰੋਜ਼ਪੁਰ, ਅਪ੍ਰੈਲ 16, 2025; : ਅੱਜ ਸਰਹੱਦੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਾਲਚੀਆਂ ‘ਚ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਵੇਂ ਦੌਰ ਦੀ ਉਤਸ਼ਾਹ ਜਨਕ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਐਮ ਐਲ ਏ ਸਰਦਾਰ ਫੌਜਾ ਸਿੰਘ ਸਰਾਰੀ ਦੁਆਰਾ ਸ਼ਾਨਦਾਰ ਕਿਲਾਨੁਮਾ ਚਾਰ ਦੁਆਰੀ ਅਤੇ ਨਵੇਂ ਕਮਰੇ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਮੁਖੀ ਮੈਡਮ ਮਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸੁਨੀਤਾ ਅਰੋੜਾ ਡਿਪਟੀ ਡੀ.ਈ.ਓ ਕੋਮਲ ਅਰੋੜਾ, ਬੀ.ਪੀ.ਓ ਸੁਰਿੰਦਰ ਪਾਲ ਸਿੰਘ, ਸੈਂਟਰ ਮੁਖੀ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਹਲਕਾ ਗੁਰੂਹਰਸਹਾਏ ਦੇ ਸਿੱਖਿਆ ਕੋਆਰਡੀਨੇਟਰ ਬਚਿੱਤਰ ਸਿੰਘ ਲਾਡੀ ਆਮ ਆਦਮੀ ਪਾਰਟੀ, ਸਿੱਖਿਆ ਵਿਭਾਗ ਦੇ ਕੋਆਰਡੀਨੇਟਰ ਸਤਨਾਮ ਸਿੰਘ ਚਾਂਦੀ ਦਾ ਸਵਾਗਤ ਕਰਦਿਆਂ ਹਲਕਾ ਐਮ.ਐਲ.ਏ ਨੂੰ ਵਿਸ਼ਵਾਸ ਦਵਾਇਆ ਕਿ ਸਿੱਖਿਆ ਦੇ ਖੇਤਰ ‘ਚ ਭਾਰੀ ਅਕਾਦਮਿਕ ਤਰੱਕੀ ਨਾਲ ਇਹ ਸਕੂਲ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ। ਇਸ ਮੌਕੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਹਲਕਾ ਐਮ.ਐਲ.ਏ ਫੌਜਾ ਸਿੰਘ ਸਰਾਰੀ ਦੁਆਰਾ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੁਆਰਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਵਿੱਚ ਅਮੀਰ- ਗਰੀਬ ਵਰਗ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵਖਰੇਵਾਂ ਖਤਮ ਕਰਦਿਆਂ ਸਮਾਰਟ ਸਕੂਲਾਂ ਅਤੇ ਸ਼ਾਨਦਾਰ ਇੰਫਰਾਸਟਰਕਚਰ ਉਪਲਬਧ ਕਰਾਉਣ ਦੇ ਵਿੱਚ ਵਿਸ਼ੇਸ਼ ਕਦਮ ਉਠਾਏ ਗਏ ਹਨ ।
ਅੱਜ 9000 ਤੋਂ ਵਧੇਰੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ। ਉਹਨਾਂ ਦੁਆਰਾ ਪੰਜਾਬ ਸਰਕਾਰ ਦੀ ‘ਨਸ਼ਿਆਂ ਵਿਰੁੱਧ ਯੁੱਧ’ ਮੁਹਿੰਮ ਚ ਆਮ ਪਬਲਿਕ ਨੂੰ ਭਰਵਾਂ ਸਹਿਯੋਗ ਦੇਣ, ਰੰਗਲਾ ਪੰਜਾਬ ਦੀ ਸਿਰਜਣਾ ਕਰਨ ਦੀ ਅਪੀਲ ਕੀਤੀ। ਸਰੀਰਕ ਪੱਖੋ ਪੱਛੜੇ ਪੰਜਾਬੀਆਂ ਦੀ ਸਿਹਤ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਪੁਰਾਣੇ ਪੰਜਾਬ ਦੇ ਸੂਰਬੀਰ ਯੋਧਿਆਂ ਅਤੇ ਉੱਚੇ ਕੱਦ ਕਾਠ ਵਾਲੇ ਪੰਜਾਬੀਆਂ ਦੇ ਇਤਿਹਾਸ ਤੇ ਮਾਣ ਕਰਵਾਇਆ।
ਇਸ ਮੌਕੇ ਜੱਸ ਸੰਧੂ ਪਿੱਪਲੀ ਚੱਕ, ਦਵਿੰਦਰ ਵਿਰਕ ਪਿੱਪਲੀ ਚੱਕ, ਹਰਵਿੰਦਰ ਸਿੰਘ ਮਿੰਦੂ,ਸ਼ਿੰਗਾਰਾ ਸਿੰਘ (ਬਿੱਟੂ),ਸਰਪੰਚ ਹਰਵਿੰਦਰ ਸਿੰਘ ਸੰਤ , ਮੇਜਰ ਸਿੰਘ ਸਿੱਧੂ ,ਅਮਰੀਕ ਸਿੰਘ ਸੋਢੀ ਗੁਰਨਾਮ ਸਿੰਘ ਸੋਢੀ, ਹੈਡ ਮਾਸਟਰ ਜਗਦੀਸ਼ ਸਿੰਘ, ਸਾਹਿਲ ਖੇੜਾ, ਬੇਅੰਤ ਸਿੰਘ ਸੋਢੀ, ਗੁਰਮੀਤ ਸਿੰਘ ਨੰਬਰਦਾਰ, ਬਲਕਾਰ ਸਿੰਘ, ਜਗਦੀਸ਼ ਸਿੰਘ,ਸਰੋਜ ਰਾਣੀ, ਜਗਸੀਰ ਸੰਧੂ ਕੋਹਰ ਸਿੰਘ ਵਾਲਾ,ਦਰਸ਼ਨ ਸਿੰਘ ਸ਼ੋਸ਼ਲ ਮੀਡੀਆ ਕੋਆਰਡੀਨੇਟਰ,ਗਗਨ ਘੁੱਲਾ ਦਵਿੰਦਰ ਫੌਜੀ, ਨੰਬਰਦਾਰ ਗੁਰਮੀਤ ਸਿੰਘ ਸੋਢੀ ,ਗੁਰਵਿੰਦਰ ਸਿੰਘ, ਸੰਪੂਰਨ ਸਿੰਘ ਵਿਰਕ ,ਧਰਮ ਸਿੰਘ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਪਰਸਨ ਲਵਪ੍ਰੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਹਲਕਾ ਐਮਐਲਏ ਅਤੇ ਪਤਵੰਤੇ ਸੱਜਣਾਂ ਦਾ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ