ਏ.ਡੀ.ਜੀ.ਪੀ. ਜੇਲ੍ਹਾਂ ਪ੍ਰਵੀਨ ਕੁਮਾਰ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦੀਆਂ ਲਈ ਬਣਾਏ ਗਏ ਰੇਡੀਓ ਸਟੇਸ਼ਨ, ਕੰਟੀਨ ਤੇ ਮਨੋਰੰਜਨ ਸਥੱਲ ਦਾ ਕੀਤਾ ਉਦਘਾਟਨ
ਜੇਲ੍ਹ ਵਿਖੇ ਨਵੇਂ ਬਣਾਏ ਜਾਣ ਵਾਲੇ ਪੈਟਰੋਲ ਪੰਪ ਦਾ ਵੀ ਰੱਖਿਆ ਨੀਂਹ ਪੱਥਰ
ਏ.ਡੀ.ਜੀ.ਪੀ. ਜੇਲ੍ਹਾਂ ਪ੍ਰਵੀਨ ਕੁਮਾਰ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦੀਆਂ ਲਈ ਬਣਾਏ ਗਏ ਰੇਡੀਓ ਸਟੇਸ਼ਨ, ਕੰਟੀਨ ਤੇ ਮਨੋਰੰਜਨ ਸਥੱਲ ਦਾ ਕੀਤਾ ਉਦਘਾਟਨ
ਜੇਲ੍ਹ ਵਿਖੇ ਨਵੇਂ ਬਣਾਏ ਜਾਣ ਵਾਲੇ ਪੈਟਰੋਲ ਪੰਪ ਦਾ ਵੀ ਰੱਖਿਆ ਨੀਂਹ ਪੱਥਰ
ਫਿਰੋਜ਼ਪੁਰ 23 ਦਸੰਬਰ 2021:
ਏ.ਡੀ.ਜੀ.ਪੀ. ਜੇਲ੍ਹਾਂ ਪੰਜਾਬ ਸ੍ਰੀ. ਪ੍ਰਵੀਨ ਕੁਮਾਰ ਕੁਮਾਰ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦੀਆਂ ਦੇ ਮਨੋਰੰਜਨ ਲਈ ਬਣਾਏ ਗਏ ਰੇਡੀਓ ਉਜਾਲਾ ਪੰਜਾਬ ਨਾਮਕ ਰੇਡੀਓ ਸਟੇਸ਼ਨ, ਕੰਟੀਨ ਤੇ ਹੋਮ ਥਿਏਟਰ ਨਾਮਕ ਮਨੋਰੰਜਨ ਸਥੱਲ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾ ਉਨ੍ਹਾਂ ਨੇ ਜੇਲ੍ਹ ਦੇ ਅੰਦਰ ਬਣਾਏ ਜਾਣ ਵਾਲੇ ਪੈਟਰੋਲ ਪੰਪ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਡੀਆਈਜੀ.ਜੇਲ੍ਹਾਂ ਤਜਿੰਦਰ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹੰਸ, ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਏਕਤਾ ਉੱਪਲ ਅਤੇ ਜੇਲ੍ਹ ਸੁਪਰਡੈਂਟ ਸੁਰਿੰਦਰ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਜੇਲ੍ਹ ਅੰਦਰ ਆਯੋਜਿਤ ਸਮਾਗਮ ਦੌਰਾਨ ਏ.ਡੀ.ਜੀ.ਪੀ. ਜੇਲ੍ਹਾਂ ਪੰਜਾਬ ਸ੍ਰੀ. ਪ੍ਰਵੀਨ ਕੁਮਾਰ ਕੁਮਾਰ ਨੇ ਦੱਸਿਆ ਕਿ ਜੇਲ੍ਹ ਅੰਦਰ ਬਣਾਏ ਗਏ ਰੇਡੀਓ ਉਜਾਲਾ ਪੰਜਾਬ ਨਾਮਕ ਰੇਡੀਓ ਸਟੇਸ਼ਨ ਬੰਦੀਆਂ ਲਈ ਬਣਾਇਆ ਗਿਆ ਹੈ ਇਹ ਰੇਡੀਓ ਸਟੇਸ਼ਨ ਬੰਦੀਆਂ ਵੱਲੋਂ ਹੀ ਚਲਾਇਆ ਜਾਵੇਗਾ। ਇਸ ਰੇਡੀਓ ਸਟੇਸ਼ਨ ਰਾਹੀਂ ਜਿੱਥੇ ਬੰਦੀਆਂ ਲਈ ਮਨੋਰੰਜਨ ਗੀਤ ਸੁਣਾਏ ਜਾਣਗੇ ਉੱਥੇ ਮਹੱਤਵਪੂਰਨ ਜਾਣਕਾਰੀ ਵੀ ਇਸ ਰੇਡੀਓ ਸਟੇਸ਼ਨ ਰਾਹੀਂ ਬੰਦੀਆਂ ਨੂੰ ਮਿਲਦੀ ਰਹੇਗੀ।
ਉਨ੍ਹਾਂ ਕਿਹਾ ਕਿ ਇਸ ਰੇਡੀਓ ਉਜਾਲਾ ਪੰਜਾਬ ਨੂੰ ਸਥਾਪਿਤ ਕਰਨ ਦਾ ਮੁੱਖ ਮਕਸਦ ਬੰਦੀਆਂ ਦਾ ਮਨੋਰੰਜਨ ਕਰਕੇ ਉਨ੍ਹਾਂ ਨੂੰ ਤਨਾਅ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਰੇਡੀਓ ਸਟੇਸ਼ਨ ਤੇ ਕੋਈ ਵੀ ਕੈਦੀ ਆਪਣਾ ਗਾਣਾ ਜਾਂ ਕੋਈ ਹੁਨਰ ਸੁਣਾ ਸਕਦਾ ਹੈ ਅਤੇ ਇਸ ਨੂੰ ਰਿਕਾਰਡ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਭੇਜਣ ਦੀ ਤਜਵੀਜ਼ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਲ੍ਹ ਅੰਦਰ ਹੀ ਮਨੋਰੰਜਨ ਸਥੱਲ (ਹੋਮ ਥਿਏਟਰ ਸਿਸਟਮ ) ਬਣਾਇਆ ਗਿਆ ਹੈ ਜਿਸ ਦੇ ਵਿੱਚ ਬੰਦੀਆਂ ਨੂੰ ਦੇਸ਼ ਭਗਤੀ, ਧਾਰਮਿਕ ਜਾਂ ਕੋਈ ਵੀ ਮਨੋਰੰਜਨ ਨਾਲ ਸਬੰਧਿਤ ਪ੍ਰੋਗਰਾਮ ਦਿਖਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਜੇਲ੍ਹ ਅੰਦਰ ਪੈਟਰੋਲ ਪੰਪ ਦਾ ਨੀਹ ਪੱਥਰ ਵੀ ਰੱਖਿਆ ਗਿਆ ਹੈ। ਇਸ ਪੈਟਰੋਲ ਪੰਪ ਦੇ ਬਣਨ ਨਾਲ ਜੇਲ੍ਹ ਦੇ ਬੰਦੀਆਂ ਨੂੰ ਹੀ ਨੌਕਰੀ ਤੇ ਰੱਖਿਆ ਜਾਵੇਗਾ ਅਤੇ ਬਕਾਇਦਾ ਤੌਰ ਤੇ ਤਨਖਾਹ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇੱਕ ਤਾਂ ਬੰਦੀ ਕੋਈ ਕੰਮ ਸਿੱਖ ਸਕਣਗੇ ਅਤੇ ਜੇਲ੍ ਵਿੱਚੋਂ ਸਜ਼ਾ ਮੁਕਤ ਹੋਣ ਤੋਂ ਬਾਅਦ ਬਾਹਰ ਜਾ ਕੇ ਵੀ ਰੋਜ਼ਗਾਰ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਕੈਦੀਆਂ ਦੇ ਸੁਧਾਰ ਲਈ ਜੇਲ੍ਹ ਵਿਭਾਗ ਵੱਲੋਂ ਹੋਰ ਵੀ ਪ੍ਰੋਗਰਾਮ ਲਿਆਂਦੇ ਜਾਣਗੇ ਤਾਂ ਜੋ ਜਿਨਾ ਸਮਾਂ ਉਹ ਅੰਦਰ ਹਨ ਇੱਕ ਵਧੀਆ ਇਨਸਾਨ ਬਣਕੇ ਬਤੀਤ ਕਰਨ ਤੇ ਬਾਹਰ ਆ ਕੇ ਹੀ ਚੰਗਾ ਨਾਗਰਿਕ ਬਣਕੇ ਰਹਿਣ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ। ਇਸ ਮੌਕੇ ਜੇਲ੍ਹ ਡਿਪਟੀ ਸੁਪਰਡੈਂਟ ਬਲਜੀਤ ਸਿੰਘ, ਸੀਈਓ ਡੀਸੀਐੱਮ ਗਰੁੱਪ ਅਨਿਰੁਧ ਗੁਪਤਾ ਤੋਂ ਇਲਾਵਾ ਜੇਲ੍ਹ ਸਟਾਫ ਮੈਂਬਰ ਵੀ ਹਾਜ਼ਰ ਸਨ।