ਈ-ਸੰਸਾਧਨਾਂ ਦੇ ਉਪਯੋਗ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜੁਪਰ ਨੇ ਦੇਸ਼-ਭਰ ਵਿੱਚ ਪ੍ਰਾਪਤ ਕੀਤਾ 10ਵਾਂ ਸਥਾਨ
ਈ-ਸੰਸਾਧਨਾਂ ਦੇ ਉਪਯੋਗ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜੁਪਰ ਨੇ ਦੇਸ਼-ਭਰ ਵਿੱਚ ਪ੍ਰਾਪਤ ਕੀਤਾ 10ਵਾਂ ਸਥਾਨ
ਫਿਰੋਜਪੁਰ, 7-6-2024: ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਅਵੱਲ ਰਹਿਣ ਵਾਲਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ ਪਲਸ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿਲੋਂ ਜੀ ਦੀ ਛਤਰ-ਛਾਇਆ ਅਤੇ ਡਾ. ਅਗਨੀਜ ਢਿੱਲੋਂ, ਸੈਕਟਰੀ, ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਵਿੱਚ ਲਗਾਤਾਰ ਤਰੱਕੀ ਦੇ ਮਾਰਗ ‘ਤੇ ਅਗਰਸਰ ਹੈ। ਇਸ ਲੜੀ ਦੇ ਤਹਿਤ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਈ-ਸੰਸਾਧਨਾਂ ਦੇ ਉਪਯੋਗ ਵਿੱਚ 10ਵਾਂ ਸਥਾਨ ਪ੍ਰਾਪਤ ਕਰਕੇ ਆਪਣੀ ਕਾਮਯਾਬੀ ਦਾ ਲੋਹਾ ਮਨਵਾਇਆ ਹੈ। ਇਨਫਿਲਬਨੇਟ ਐਨ-ਲਿਸਟ ਪ੍ਰੋਗਰਾਮ ਦੇ ਮਈ ਮਹੀਨੇ ਦੀ ਟਾਪ-10 ਉਪਭੋਗਤਾ ਕਾਲਜਾਂ ਦੀ ਲੜੀ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਉੱਤਰ ਭਾਰਤ ਦੇ ਇੱਕਮਾਤਰ ਕਾਲਜ ਵਜੋਂ ਆਪਣਾ ਸਥਾਨ ਬਣਾਇਆ ਹੈ।
ਐਨ-ਲਿਸਟ ਦਾ ਸੰਚਾਲਨ ਇਨਫਿਲਬਨੈਟ (ਇਨਫੋਰਮੇਸ਼ਨ ਐਂਡ ਲਾਇਬ੍ਰੇਰੀ ਨੈੱਟਵਰਕ) ਗਾਂਧੀਨਗਰ, ਗੁਜਰਾਤ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ 6 ਹਜ਼ਾਰ ਤੋਂ ਵੱਧ ਈ-ਜਰਨਲਜ਼ ਅਤੇ 6 ਲੱਖ ਤੋਂ ਵੱਧ ਈ-ਬੁੱਕਸ ਲਈ ਉਪਭੋਗਤਾ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਉਪਭੋਗਤਾ ਦੁਆਰਾ ਵੱਖ-ਵੱਖ ਕਿਸਮਾਂ ਦੀ ਪਾਠ ਸਮੱਗਰੀ ਨੂੰ ਕਾਲਜ ਵਿੱਚ ਪੜ੍ਹਨ ਦੇ ਨਾਲ-ਨਾਲ ਘਰ ਬੈਠ ਕੇ ਵੀ ਪੜ੍ਹਿਆ ਜਾ ਸਕਦਾ ਹੈ। ਵਰਤਮਾਨ ਵਿੱਚ ਦੇਵ ਸਮਾਜ ਕਾਲਜ ਦੇ 120 ਤੋਂ ਵੱਧ ਅਧਿਆਪਕ ਅਤੇ ਵਿਦਿਆਰਥੀ ਇਸ ਸੁਵਿਧਾ ਦਾ ਉਪਯੋਗ ਕਰ ਰਹੇ ਹਨ। ਕਾਲਜ ਪ੍ਰਿੰਸਪਲ ਡਾ0 ਸੰਗੀਤਾ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਐਨ-ਲਿਸਟ ਪ੍ਰੋਗਰਾਮ ਦੇ ਸਫਲਤਾਪੂਰਵਕ ਸੰਚਾਲਨ ‘ਤੇ ਕਾਲਜ ਲਾਇਬ੍ਰੇਰੀ ਦੇ ਇੰਚਾਰਜ ਮੈਡਮ ਸੰਧਿਆ ਅਵਸਥੀ ਅਤੇ ਮੈਡਮ ਅਲਕਾ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਸਮੂਹ ਸਟਾਫ ਮੈਂਬਰਾ ਨੂੰ ਇਸ ਮੌਕੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।