ਇਲਾਕਾ ਨਿਵਾਸੀਆਂ ਦੇ ਪਿਆਰ ਸਦਕਾ ਨਿੱਤਰਿਆ ਲੋਕ ਕਚਹਿਰੀ-ਸਮਸ਼ੇਰ ਸਿੰਘ ਸ਼ੇਰਾ
ਫਿਰੋਜ਼ਪੁਰ 18 ਫਰਵਰੀ (ਏ.ਸੀ.ਚਾਵਲਾ) ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਸ ਤਰ•ਾਂ ਦਿੱਲੀ ਵਾਸੀਆਂ ਨੇ ਮੁੱਖ ਪਾਰਟੀਆਂ ਕਾਂਗਰਸ ਤੇ ਭਾਜਪਾ ਨੂੰ ਵਿਸਾਰਦਿਆਂ ਆਮ ਆਦਮੀ ਪਾਰਟੀ ਨੂੰ ਭਰਪੂਰ ਸਮੱਰਥਨ ਦੇ ਸੱਤ•ਾ ਸੌਂਪੀ, ਉਸੀ ਤਰ•ਾਂ ਫ਼ਿਰੋਜ਼ਪੁਰ ਸ਼ਹਿਰ ਦੀ ਨਗਰ ਕੌਂਸਲ ਦੇ ਵਾਰਡ ਨੰ: 27 ਤੋਂ ਚੋਣ ਲੜ ਰਹੇ ਨੌਜਵਾਨ ਦਿਲਾਂ ਦੀ ਧੜਕਣ ਆਜ਼ਾਦ ਉਮੀਦਵਾਰ ਸਮਸ਼ੇਰ ਸਿੰਘ ਸ਼ੇਰਾ ਦੇ ਹੱਕ ਵਿਚ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਸਮਰੱਥਨ ਦਿੱਤਾ। ਵਾਰਡ ਨੰ: 27 ਅਧੀਨ ਆਉਂਦੇ ਇਲਾਕੇ ਹਾਊਸਿੰਗ ਬੋਰਡ ਕਲੋਨੀ, ਗਾਂਧੀ ਨਗਰ ਆਦਿ ਵਿਚ ਪ੍ਰਚਾਰ ਕਰਦਿਆਂ ਜਿਥੇ ਸਮਸ਼ੇਰ ਸਿੰਘ ਸ਼ੇਰਾ ਨੂੰ ਲੋਕਾਂ ਨੇ ਭਰਪੂਰ ਸਮੱਰਥਨ ਦੇਣ ਦੀ ਗੱਲ ਕੀਤੀ, ਉਥੇ ਉਸ ਦੇ ਹੱਕ ਵਿਚ ਨਾਅਰੇ ਲਗਾਉਂਦਿਆਂ ਜਿੱਤ ਦਿਵਾਉਣ ਦਾ ਵਿਸਵਾਸ਼ ਵੀ ਦਿਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਆਜ਼ਾਦ ਉਮੀਦਵਾਰ ਸਮਸ਼ੇਰ ਸਿੰਘ ਸ਼ੇਰਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਬਦੌਲਤ ਹੀ ਉਹ ਚੋਣ ਮੈਦਾਨ ਵਿਚ ਕੁੱਦੇ ਹਨ, ਜਿਥੇ ਲੋਕਾਂ ਦੇ ਪਿਆਰ-ਸਤਿਕਾਰ ਨਾਲ ਰਿਕਾਰਡ ਜਿੱਤ ਦਰਜ ਕਰਕੇ ਇਲਾਕਾ ਨਿਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ। ਉਨ•ਾਂ ਕਿਹਾ ਕਿ ਬਚਪਨ ਤੋਂ ਲੈ ਹੁਣ ਤੱਕ ਉਹ ਵਾਰਡ ਨੰ: 27 ਦੇ ਵਸਨੀਕਾਂ ਵਿਚ ਹੀ ਵਿਚਰ ਰਹੇ ਹਨ, ਜਿਸ ਕਰਕੇ ਉਸ ਦੇ ਹਮ-ਉਮਰ ਨੌਜਵਾਨਾਂ ਦੇ ਨਾਲ-ਨਾਲ ਬੱਚੇ, ਬਜ਼ੁਰਗ ਵੀ ਅਥਾਹ ਪਿਆਰ ਦੇ ਰਹੇ ਹਨ, ਜਿਸ ਦਾ ਉਹ ਤੇ ਉਨ•ਾਂ ਦਾ ਪਰਿਵਾਰ ਸਦਾ ਰਿਣੀ ਰਹੇਗਾ। ਉਨ•ਾਂ ਵਿਸਵਾਸ਼ ਦਿਵਾਇਆ ਕਿ ਉਹ ਹੋਰਨਾਂ ਨੇਤਾਵਾਂ ਵਾਂਗ ਲੰਬੇ-ਚੌੜੇ ਭਾਸ਼ਣਾਂ ਵਿਚ ਵਿਸਵਾਸ਼ ਨਹੀਂ ਰੱਖਦੇ, ਬਲਕਿ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ, ਜ਼ੋ ਲੋਕਾਂ ਦੇ ਦਵਾਏ ਤਾਜ਼ ਨੂੰ ਲੈ ਕੇ ਹੋਰ ਵੀ ਸੁਚੱਜੇ ਢੰਗ ਨਾਲ ਨਿਭਾਉਣਗੇ। ਆਜ਼ਾਦ ਉਮੀਦਵਾਰ ਸ਼ੇਰਾ ਨੇ ਕਿਹਾ ਕਿ ਆਜ਼ਾਦੀ ਦੇ 7 ਦਹਾਕੇ ਬੀਤਣ ਦੇ ਬਾਵਜੂਦ ਉਹ ਜਦੋਂ ਵੀ ਇਲਾਕਾ ਨਿਵਾਸੀਆਂ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਤੱਕ ਪਹੁੰਚ ਕਰਦੇ ਸਨ ਤਾਂ ਅੱਗੋਂ ਜਵਾਬ ਮਿਲਦਾ ਸੀ ਕਿ ਤੁਸੀਂ ਪੁੱਡਾ ਨਾਲ ਸੰਪਰਕ ਕਰੋ, ਜਿਸ ਤੋਂ ਦੁਖੀ ਹੋ ਇਲਾਕੇ ਦੇ ਸਰਵਪੱਖੀ ਵਿਕਾਸ ਤੇ ਇਲਾਕੇ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਉਹ ਲੋਕ ਕਚਹਿਰੀ ਵਿਚ ਆਏ ਹਨ, ਜਿਥੇ ਲੋਕ ਦਿਲੋਂ ਪਿਆਰ ਦਿਖਾ ਰਹੇ ਹਨ, ਜਿਸ ਦਾ ਸਬੂਤ 25 ਫਰਵਰੀ ਵਾਲੇ ਦਿਨ ਆਪ ਮੂਹਰੇ ਬਾਹਰ ਨਿਕਲ ਕੇ ਆਵੇਗਾ। ਇਸ ਮੌਕੇ ਨੌਜਵਾਨ ਆਗੂਆਂ ਰਾਜ ਕੁਮਾਰ, ਕਾਕਾ ਅਟਵਾਲ, ਨਿਤਿਨ ਪੰਡਿਤ, ਅਮਰ ਠਾਕੁਰ ਨੇ ਕਿਹਾ ਕਿ ਉਹ ਇਲਾਕੇ ਵਿਚ ਵਿਚਰਦੇ ਨੌਜਵਾਨ ਸ਼ੇਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਘਰ-ਘਰ ਦਰਵਾਜ਼ਾ ਖੜ•ਕਾਉਣਗੇ ਤਾਂ ਜ਼ੋ ਕਈ ਦਹਾਕਿਆਂ ਤੋਂ ਵਿਹੂਣੇ ਪਏ ਉਨ•ਾਂ ਦੇ ਇਲਾਕੇ ਦਾ ਕੁਝ ਵਿਕਾਸ ਹੋ ਸਕੇ।