ਇਤਿਹਾਸਿਕ ਫਿਲਮ ਮਸਤਾਨੇ ਦੀ ਸੁਰੂਵਾਦ ਗਤਕਾ ਦੇ ਜੋਹਰ ਵਿਖਾ ਕੇ ਕੀਤੀ-ਭੁੱਲਰ, ਪੰਜਾਬ ਸਰਕਾਰ ਇਸ ਫਿਲਮ ਦਾ ਪੂਰਾ ਟੈਕਸ ਮੁਆਫ ਕਰੇ
ਇਤਿਹਾਸਿਕ ਫਿਲਮ ਮਸਤਾਨੇ ਦੀ ਸੁਰੂਵਾਦ ਗਤਕਾ ਦੇ ਜੋਹਰ ਵਿਖਾ ਕੇ ਕੀਤੀ-ਭੁੱਲਰ, ਪੰਜਾਬ ਸਰਕਾਰ ਇਸ ਫਿਲਮ ਦਾ ਪੂਰਾ ਟੈਕਸ ਮੁਆਫ ਕਰੇ
ਫਿਰੋਜ਼ਪੁਰ 25, ਅਗਸਤ 2023: ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪੀ ਏ ਸੀ ਮੈਬਰ ਅਤੇ ਜਿਲਾ ਪ੍ਰਧਾਨ ਫਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਨੇ ਇਕ ਪ੍ਰੈੱਸ ਨੋਟ ਰਾਹੀ ਕਿਹਾ ਅੱਜ ਇੱਕ ਇਤਿਹਾਸਿਕ ਫਿਲਮ ਮਸਤਾਨੇ ਜੋ ਸਿਲਵਰ ਬਰਡ ਵਿੱਚ ਪਹਿਲੇ ਦਿਨ ਸੁਰੂ ਹੋਣ ਤੋ ਪਹਿਲਾ ਬਾਬਾ ਬਲਕਾਰ ਸਿੰਘ ਜੀ ਇਲਮੇ ਵਾਲਿਆਂ ਦੇ ਗਤਕੇ ਪਾਰਟੀ ਨੇ ਇਸ ਫਿਲਮ ਦੀ ਖੁਸ਼ੀ ਵਿੱਚ ਆਪਣੇ ਗਤਕੇ ਦੇ ਜੋਹਰ ਵਿਖਾ ਕੇ ਫਿਲਮ ਸੁਰੂ ਕਰਵਾਈ ਹੈ। ਇਹ ਵੀ ਇੱਕ ਇਤਿਹਾਸ ਹੈ ਜੋ ਫਿਲਮ ਚੱਲਣ ਤੋ ਪਹਿਲਾਂ ਸਿੱਖ ਕੌਮ ਦੀ ਖੇਡ ਵਖਾਈ ਗਈ ਹੋਵੇ। ਇਸ ਸਮੇ ਸਿਨੇਮਾਘਰ ਦੇ ਮਾਲਕ ਵਿਨੇ ਚਾਵਲਾ ਜੀ ਨੇ ਜੰਥੇਬੰਦੀਆ ਦਾ ਸਾਥ ਦਿੱਤਾ ਅਤੇ ਸਾਰਾ ਸਾਜੋ ਸਮਾਨ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਅਸੀ ਸਮੂਹ ਧਾਰਮਿਕ ਅਤੇ ਸਮਾਜਿਕ ਅਤੇ ਪੰਜਾਬ ਦਾ ਯੂਥ ਸ: ਤਰਸੇਮ ਸਿੰਘ ਜੱਸੜ ਜੀ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਤਿਹਾਸਿਕ ਫਿਲਮ ਮਸਤਾਨੇ ਬਣਾ ਕੇ ਸਾਰੇ ਦੇਸ਼ਾ ਦੇ ਲੋਕਾਂ ਵਿੱਚ ਸਿੱਖ ਕੋਮ ਦਾ ਸਿਰ ਉੱਚਾ ਕੀਤਾ ਹੈ।ਅਸੀ ਸਮੂਹ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਤੇ ਦਬਾ ਬਣਾ ਕੇ ਇਸ ਫਿਲਮ ਦਾ ਸਾਰਾ ਟੈਕਸ ਮੁਆਫ ਕਰਵਾਈਏ ਅਤੇ ਪਿੰਡਾਂ ਵਿੱਚ ਇਸ ਫਿਲਮ ਨੂੰ ਵਖਾਈਏ। ਅਸੀ ਸਮੂਹ ਨੋਜਵਾਨਾਂ ਦੇ ਅਤੇ ਧਾਰਮਿਕ ਜੰਥੇਬੰਦੀਆਂ ਅਤੇ ਗਤਕਾ ਪਾਰਟੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਕੀਮਤੀ ਸਮਾਂ ਕੱਢ ਕੇ ਆਪਣੇ ਇਤਿਹਾਸ ਨੂੰ ਵੇਖਿਆ ਜੋ ਕੇ ਬਹੁਤ ਜਰੂਰੀ ਹੈ।ਇਸ ਲਈ ਹਰ ਪ੍ਰੀਵਾਰ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹ ਫਿਲਮ ਜਰੂਰੀ ਵਿਖਾਵੋ ਜੀ ।