ਅੰਤਰ-ਰਾਸ਼ਟਰੀ ਯੂਥ ਡੇ/ਯੂਥ ਵੀਕ ਤੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ
ਫ਼ਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) ਇੰਜੀ: ਡੀ.ਪੀ.ਐਸ. ਖਰਬੰਦਾ ਆਈ.ਏ.ਐਸ. ਡਿਪਟੀ ਕਮਿਸ਼ਨਰ, ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਗਜੀਤ ਸਿੰਘ ਚਾਹਲ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਅੰਤਰ-ਰਾਸ਼ਟਰੀ ਯੂਥ ਡੇ/ਯੂਥ ਵੀਕ ਸਬੰਧੀ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਫ਼ਿਰੋਜ਼ਪੁਰ ਕਾਲਜ ਆਫ਼ ਇੰਜੀਨਿਰਿੰਗ ਐਂਡ ਤਕਨਾਲੋਜੀ, ਫ਼ਿਰੋਜ਼ਸ਼ਾਹ ਵਿਖੇ ਕਾਲਜ ਦੀ ਰੈੱਡ ਰੀਬਨ ਕਲੱਬਾਂ ਦੇ ਸਹਿਯੋਗ ਨਾਲ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਡਾ. ਵਾਈ.ਕੇ. ਗੁਪਤਾ, ਸਿਵਲ ਸਰਜਨ, ਫ਼ਿਰੋਜ਼ਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਫ਼ਿਰੋਜ਼ਪੁਰ ਗਰੁੱਪਸ ਆਫ਼ ਕਾਲਜਸ, ਫਿਰੋਜ਼ਸ਼ਾਹ ਦੇ ਚੇਅਰਮੈਨ ਸ੍ਰੀ ਐਚ.ਕੇ. ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ 100 ਯੂਨਿਟ ਖ਼ੂਨਦਾਨ ਕੀਤਾ ਗਿਆ।ਉਨ•ਾਂ ਦੱਸਿਆਂ ਕਿ ਬਲੱਡ ਬੈਂਕ ਫ਼ਿਰੋਜ਼ਪੁਰ ਵੱਲੋਂ ਬਲੱਡ ਇਕੱਤਰ ਕੀਤਾ ਗਿਆ। ਇਸ ਮੌਕੇ ਖ਼ੂਨਦਾਨੀਆਂ ਨੂੰ ਵਧੀਆ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਰੈੱਡ ਰੀਬਨ ਕਲੱਬ ਦੇ ਨੋਡਲ ਅਫ਼ਸਰ ਸ੍ਰੀ ਮਿੱਤਲ ਭੰਡਾਰੀ ਅਤੇ ਬਰਿੰਦਰ ਸਿੰਘ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਰਬਜੀਤ ਕੌਰ , ਮਾਸਟਰ ਰਜਿੰਦਰ ਸਿੰਘ, ਸ੍ਰੀ ਵਿਕਾਸ ਕਾਲੜਾ, ਸ੍ਰੀਮਤੀ ਸਰਬਜੀਤ ਕੌਰ ਸੈਣੀ ਵੀ ਹਾਜ਼ਰ ਸਨ।