Ferozepur News
ਅਸਲਾਧਾਰੀ ਆਪਣਾ ਅਸਲਾ ਤਰੁੰਤ ਨੇੜੇ ਦੇ ਪੁਲੀਸ ਥਾਣਿਆਂ ਜਾ ਅਸਲਾ ਡੀਲਰਾਂ ਕੋਲ ਜਮ•ਾਂ ਕਰਵਾਉਣ–ਜ਼ਿਲ•ਾਮੈਜਿਸਟ੍ਰੇਟ
ਫਿਰੋਜ਼ਪੁਰ 10 ਫਰਵਰੀ (ਏ.ਸੀ.ਚਾਵਲਾ) ਜਿਲ•ਾ ਮੈਜਿਸਟਰੇਟ ਇੰਜ: ਡੀ.ਪੀ.ਐਸ ਖਰਬੰਦਾ ਫਿਰੋਜ਼ਪੁਰ ਵੱਲੋਂ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਹੋਇਆ ਜ਼ਿਲ•ਾ ਫਿਰੋਜ਼ਪੁਰ ਦੀਆਂ ਸਾਰੀਆਂ ਨਗਰ ਕੌਸ਼ਲਾਂ/ ਨਗਰ ਪੰਚਾਇਤਾਂ ਅਧੀਨ ਆਉਦੇ ਖੇਤਰ ਦੀਆਂ ਸੀਮਾਵਾਂ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਅਸਲਾ ਲਾਇਸੰਸੀਆਂ ਨੂੰ ਹਥਿਆਰ ਚੁੱਕੇ ਕੇ ਤੁਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਲ•ਾ ਮੈਜਿਸਟ੍ਰੇਟ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਅਸਲਾਧਾਰੀ ਆਪਣਾ-ਆਪਣਾ ਅਸਲਾ ਤਰੁੰਤ ਨੇੜੇ ਦੇ ਪੁਲੀਸ ਥਾਣਿਆਂ ਜਾ ਅਸਲਾ ਡੀਲਰਾਂ ਪਾਸ ਹਰ ਹਾਲਤ ਵਿਚ ਜਮ•ਾਂ ਕਰਵਾਉਣ। ਉਨ•ਾਂ ਕਿਹਾ ਕਿ ਅਸਲਾਧਾਰਕਾਂ ਵੱਲੋਂ ਅਸਲਾ ਜਮ•ਾਂ ਨਾ ਕਰਵਾਉਣ ਦੀ ਸੂਰਤ ਵਿਚ ਜਾਬਤਾ ਫੌਜਦਾਰੀ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਉਨ•ਾਂ ਦੇ ਲਾਇਸੰਸ ਰੱਦ ਕਰ ਦਿੱਤੇ ਜਾਣਗੇ। ਇਹ ਹੁਕਮ 26 ਫਰਵਰੀ 2015 ਤੱਕ ਲਾਗੂ ਰਹਿਣਗੇ।