ਅਰੋੜਾ ਬਿਰਾਦਰੀ ਦੇ ਲੋਕਾਂ ਦੀ ਕਿਸੇ ਸਰਕਾਰ ਨੇ ਵੀ ਨਹੀਂ ਲਈ ਸਾਰ : ਸਿੱਕੀ
ਗੁਰੂਹਰਸਹਾਏ, 15 ਮਈ (ਪਰਮਪਾਲ ਗੁਲਾਟੀ)- ਪੰਜਾਬ ਭਰ ਅੰਦਰ ਅਰੂੜ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ 30 ਮਈ ਨੂੰ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਅਰੋੜਾ ਬਿਰਾਦਰੀ ਨੂੰ ਉਤਸ਼ਾਹਿਤ ਕਰਨ ਲਈ ਅਰੋੜਾ ਮਹਾਂ ਸਭਾ ਵਲੋਂ ਪੰਜਾਬ ਅੰਦਰ ਮੀਟਿੰਗ ਕੀਤੀਆਂ ਜਾ ਰਹੀਆਂ ਹਨ, ਇਸੇ ਤਹਿਤ ਹੀ ਸਥਾਨਕ ਸ਼ਹਿਰ ਗੁਰੂਹਰਸਹਾਏ ਵਿਖੇ ਵੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ
ਚਰਨਜੀਤ ਸਿੰਘ ਸਿੱਕੀ ਪੰਜਾਬ ਪ੍ਰਧਾਨ ਯੂਥ ਅਰੋੜਾ ਮਹਾਂ ਸਭਾ, ਮਦਨ ਲਾਲ ਬਜਾਬ ਅਤੇ ਕੰਵਰ ਪ੍ਰਤਾਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜਰ ਹੋਏ। ਇਸ ਸਬੰਧ ਵਿਚ ਚਰਨਜੀਤ ਸਿੰਘ ਸਿੱਕੀ ਪੰਜਾਬ ਪ੍ਰਧਾਨ ਨੇ ਦੱਸਿਆ ਕਿ 30 ਮਈ ਨੂੰ ਅਰੂੜ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਅਰੋੜਾ ਸਭਾ ਵਲੋਂ ਕਿਸੇ ਤਰ•ਾਂ ਦਾ ਵੀ ਸ਼ੋਸ਼ਲ ਵਰਕ ਬੂਟੇ ਲਗਾਉਣਾ, ਖੂਨਦਾਨ ਕੈਂਪ, ਮੈਡੀਕਲ ਕੈਂਪ, ਗਰੀਬ ਜਰੂਰਤਮੰਦਾਂ ਦੀ ਸਹਾਇਤਾ ਕਰਕੇ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਜਲਦੀ ਹੀ ਗੁਰੂਹਰਸਹਾਏ ਵਿਚ ਅਰੋੜਾ ਮਹਾਂ ਸਭਾ ਦਾ ਯੂਨਿਟ ਅਤੇ ਯੂਥ ਅਰੋੜਾ ਮਹਾਂ ਸਭਾ ਵਲੋਂ ਆਪਣੇ ਢਾਂਚਿਆਂ ਦਾ ਐਲਾਨ ਕੀਤਾ ਜਾਵੇਗਾ ਤਾਂ ਜੋ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਵਿਚ ਸਹਿਯੋਗ ਪਾਇਆ ਜਾ ਸਕੇ।
ਇਸ ਮੌਕੇ ਚਰਨਜੀਤ ਸਿੰਘ ਸਿੱਕੀ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਅਰੋੜਾ ਮਹਾਂ ਸਭਾ, ਯੂਥ ਅਰੋੜਾ ਮਹਾਂ ਸਭਾ, ਮਹਿਲਾ ਸਭਾ ਅਤੇ ਬੁੱਧੀਜੀਵੀ ਸੈਲ ਸਮਾਜ ਦਾ ਹਿੱਸਾ ਬਣ ਕੇ ਸਮਾਜ ਦੇ ਕੰਮਾਂ ਵਿਚ ਯੋਗਦਾਨ ਪਾ ਰਹੇ ਹਨ। ਯੂਥ ਅਰੋੜਾ ਮਹਾਂ ਸਭਾ ਪੰਜਾਬ ਵਲੋਂ ਨਸ਼ਿਆਂ ਖਿਲਾਫ਼ ਰੈਲੀਆਂ ਕੱਢ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਅਰੋੜਾਂ ਮਹਾਂ ਸਭਾਂ ਦੇ 50-55 ਯੂਨਿਟ ਬਣਾ ਕੇ ਸਮਾਜਿਕ ਅਤੇ ਧਾਰਮਿਕ ਕੰਮ ਕਰ ਰਹੇ ਹਾਂ ਤੇ ਹਿੰਦੂ ਸਮਾਜ ਦਾ ਪ੍ਰਤੀਕ ਅਰੋੜਾ ਬਿਰਾਦਰੀ ਪੰਜਾਬ ਦੀ ਰੀੜ• ਦੀ ਹੱਡੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ 950 ਉਪ ਜਾਤੀਆਂ ਹਨ ਅਤੇ ਪੰਜਾਬ ਅੰਦਰ ਸਭ ਤੋਂ ਵੱਧ ਟੈਕਸ ਦੇਣ ਵਾਲੀ ਵੀ ਅਰੋੜਾ ਬਿਰਾਦਰੀ ਹੀ ਹੈ। ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਦੇਖਦਿਆ ਅਰੋੜਾ ਸਮਾਜ ਨੇ ਆਪਣੀਆਂ ਕੀਮਤੀ ਵੋਟਾਂ ਪਾਈਆਂ ਸਨ ਅਤੇ ਸਮਾਜ ਅੰਦਰ 20 ਪ੍ਰਤੀਸ਼ਤ ਅਰੋੜਾ-ਖੱਤਰੀ ਬਿਰਾਦਰੀ ਹੈ, ਜਿਨ•ਾਂ ਵਿਚ ਵੀ ਗਰੀਬ ਲੋਕ ਹਨ ਅਤੇ ਜੋ ਆਪਣੇ ਬੱਚਿਆਂ ਨੂੰ ਚੰਗੀ ਪੜ•ਾਈ ਤੇ ਸਿਹਤ ਸੁਵਿਧਾ ਨਹੀਂ ਦੇ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ ਸਾਡੇ ਬੱਚੇ 90 ਪ੍ਰਤੀਸ਼ਤ ਅੰਕ ਲੈ ਕੇ ਵੀ ਬੇਰੁਜਗਾਰ ਹਨ ਪਰ ਕਿਸੇ ਵੀ ਸਰਕਾਰ ਨੇ ਅਰੋੜਾ ਬਿਰਾਦਰੀ ਦੀ ਸਾਰ ਨਹੀਂ ਲਈ। ਇਸ ਮੀਟਿੰਗ ਵਿਚ ਲਾਡਾ ਚੁੱਘ, ਓਮ ਪ੍ਰਕਾਸ਼ ਮਿੱਢਾ, ਸਤੀਸ਼ ਕੁਮਾਰ, ਅਮਿਤ ਖੇੜਾ, ਦੀਪਕ ਮੋਂਗਾ, ਤਨਿਸ਼ ਚੁੱਘ, ਸੋਨੂੰ ਚੁੱਘ, ਸਤੀਸ਼ ਕੁਮਾਰ ਰਹੇਜਾ ਮੁੱਖ ਸਲਾਹਕਾਰ, ਰਵੀ ਪ੍ਰਕਾਸ਼ ਮਿੰਨੀ, ਰਾਜ ਕੁਮਾਰ ਬਜਾਜ ਅਤੇ ਵਿਜੈ ਨਰੂਲਾ ਹਾਜਰ ਸਨ।