ਅਰਸ਼ਦੀਪ ਸਿੰਘ ਚਿੱਤਰਕਾਰੀ ਦੇ ਖੇਤਰ ਵਿੱਚ ਉੱਭਰਦਾ ਸਿਤਾਰਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਤਿਆਰ ਕੀਤੀ
ਅਰਸ਼ਦੀਪ ਸਿੰਘ ਚਿੱਤਰਕਾਰੀ ਦੇ ਖੇਤਰ ਵਿੱਚ ਉੱਭਰਦਾ ਸਿਤਾਰਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਤਿਆਰ ਕੀਤੀ
Ferozepur, July, 17, 2020:
ਕਲਾ ਕਿਸੇ ਦੀ ਮੁਹਤਾਜ ਨਹੀਂ ਹੁੰਦੀ ਜਿਸ ਵਿੱਚ ਹੁਨਰ ਹੁੰਦਾ ਹੈ ਉੱਭਰ ਕੇ ਸਾਹਮਣੇ ਆ ਹੀ ਜਾਂਦਾ ਹੈ ਕਲਾਕਾਰ ਨੂੰ ਬੱਸ ਜ਼ਰੂਰ ਹੁੰਦੀ ਹੈ ਸਿਰਫ ਮੌਕਾ ਮਿਲਣ ਦੀ ।ਸੀਮਾਵਰਤੀ ਜ਼ਿਲ੍ਹੇ ਦੇ ਪਿੰਡ ਵਾਂ ਦਾ ਖੰਨਾ ਸਾਈਆਂਵਾਲਾ ਦਾ ਨਿਵਾਸੀ ਅਰਸ਼ਦੀਪ ਸਿੰਘ ਜਿਸਨੇ ਆਪਣੀ ਚਿੱਤਰਕਾਰੀ ਨਾਲ ਸਭ ਨੂੰ ਅਚੰਭਿਤ ਕਰ ਦਿੱਤਾ ਹੈ ਉਸ ਦੀ ਕਲਾ ਨੂੰ ਮਿਅੰਕ ਫਾਊਂਡੇਸ਼ਨ ਨੇ ਪਛਾਣਿਆ ਹੈ ।ਪਿਛਲੇ ਦਿਨੀਂ ਲਾਕਡਾਓਨ ਦੌਰਾਨ ਫਿਰੋਜ਼ਪੁਰ ਦੇ ਸਿਰਕੱਢ ਸਮਾਜਸੇਵੀ ਸੰਸਥਾ ਮਿਅੰਕ ਫਾਊਂਡੇਸ਼ਨ ਨੇ ਸਾਲਾਨਾ ਵਾਰ ਪੇਂਟਿੰਗ ਪ੍ਰਤਿਯੋਗਤਾ ਆਨਲਾਈਨ ਮਾਧਿਅਮ ਨਾਲ ਕਰਵਾਈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਪ੍ਰਤੀਭਾਗੀਆਂ ਨੇ ਭਾਗ ਲਿਆ ਤੇ ਆਪਣੀ ਕਲਾ ਦਾ ਲੋਹਾ ਮਨਵਾਇਆ ।ਇਸ ਦੌਰਾਨ ਪਿੰਡ ਵਾਂ ਦੇ ਇਕ ਪ੍ਰਤੀਭਾਗੀ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ ਤੇ ਇਨਾਮ ਪ੍ਰਾਪਤ ਕੀਤਾ ।ਜਦੋਂ ਇਸ ਬੱਚੇ ਦਾ ਇਨਾਮ ਦੇਣ ਲਈ ਮਿਅੰਕ ਫਾਊਂਡੇਸ਼ਨ ਦੇ ਮੈਂਬਰ ਦੀਪਕ ਸ਼ਰਮਾ ਰਾਕੇਸ਼ ਕੁਮਾਰ ਅਤੇ ਚਰਨਜੀਤ ਸਿੰਘ ਚਹਿਲ ਬੱਚੀ ਦੇ ਘਰ ਪਹੁੰਚੇ ਤਾਂ ਪਤਾ ਲੱਗਿਆ ਕਿ ਉਸ ਬੱਚੀ ਦਾ ਭਰਾ ਅਰਸ਼ਦੀਪ ਸਿੰਘ ਵੀ ਬਹੁਤ ਵਧੀਆ ਚਿੱਤਰਕਾਰੀ ਕਰਦਾ ਹੈ ਉਸ ਨੇ ਆਪਣੇ ਬਣਾਏ ਚਿੱਤਰ ਦਿਖਾਏ ਜਿਨ੍ਹਾਂ ਨੂੰ ਦੇਖ ਕੇ ਦੀਪਕ ਸ਼ਰਮਾ ਅਤੇ ਰਾਕੇਸ਼ ਜੀ ਨੇ ਦੇਖ ਕੇ ਪ੍ਰਸੰਨਤਾ ਜ਼ਾਹਿਰ ਕੀਤੀ ।ਅਰਸ਼ਦੀਪ ਸਿੰਘ ਜਿਸ ਦਾ ਜਨਮ 27 ਜੂਨ 1999 ਨੂੰ ਸ.ਜੋਗਿੰਦਰ ਸਿੰਘ ਅਤੇ ਮਾਤਾ ਸੁਖਵਿੰਦਰ ਸਿੰਘ ਕੌਰ ਦੇ ਘਰ ਹੋਇਆ ।ਅਰਸ਼ਦੀਪ ਸਿੰਘ ਦੀ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੋਈ ਅਤੇ ਦਸਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਈਆਂਵਾਲਾ ਤੋਂ 2015 ਚ ਪਾਸ ਕੀਤੀ l ਇਹ ਬੱਚਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋਣ ਕਰਕੇ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਮੈਰੀਟੋਰੀਅਸ ਸਕੂਲ ਲੁਧਿਆਣਾ ਤੋਂ ਸਾਇੰਸ ਵਿੱਚ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ।ਅੱਜ ਕੱਲ੍ਹ ਅਰਸ਼ਦੀਪ ਸਿੰਘ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਵਿਖੇ ਪੜ੍ਹਾਈ ਕਰ ਰਿਹਾ ਹੈ ।ਇਸ ਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਸ਼ੌਕ ਹੈ ਇਸ ਨਾਲ ਹੀ ਪਰ ਸ਼ਰੀਫ਼ ਨੇ ਵੱਖ ਵੱਖ ਪ੍ਰਤੀਯੋਗਤਾਵਾਂ ਵਿੱਚ ਭਾਗ ਲੈ ਕੇ ਇਨਾਮ ਪ੍ਰਾਪਤ ਕੀਤੇ ਹਨ । ਯੂਥ ਫੈਸਟੀਵਲ ਵਿੱਚ ਆਨ ਸਪਾਟ ਪੇਂਟਿੰਗ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪੋਸਟਰ ਮੇਕਿੰਗ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ।ਸਹੀਦ ਭਗਤ ਸ਼ਿੰਘ ਇਨਜਿਨਿੰਗ ਕਾਲਜ ਵਿੱਚ ਰੈਡਕਰਾਸ ਦੁਆਰਾ ਕਰਵਾਈ ਗਈ ਪੇਂਟਿੰਗ ਪ੍ਰਤਿਯੋਗਤਾ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਸ ਕਲਾਕਾਰ ਦੀ ਕਲਾ ਨੂੰ ਪਹਿਚਾਣਦੇ ਹੋਏ ਮਿਅੰਕ ਫਾਊਂਡੇਸ਼ਨ ਨੇ ਬੀਤੇ ਦਿਨੀਂ ਕਾਲਜ ਜਾ ਕੇ ਸਨਮਾਨਿਤ ਕੀਤਾ ਅਤੇ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ ਦਿਲਾਇਆ ।ਮਿਅੰਕ ਫਾਊਂਡੇਸ਼ਨ ਇਸ ਤਰ੍ਹਾਂ ਦੇ ਕਲਾਕਾਰਾਂ ਦੀ ਕਲਾ ਨੂੰ ਸਲਾਮ ਕਰਦੀ ਹੈ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਗੌਰਵ ਮਹਿਸੂਸ ਕਰਦੀ ਹੈ