Ferozepur News

ਅਕਾਲੀ ਸਰਕਾਰ ਨੇ ਮਲਟੀਪਰਪਜ਼ ਹੈਲਥ ਵਰਕਰ ਨਾਲ ਕੀਤਾ ਵੱਡਾ ਧੋਖਾ

ਫਿਰੋਜ਼ਪੁਰ: ਮਲਟੀਪਰਪਜ਼ ਹੈਲਥ ਵਰਕਰ ਜਿਨ•ਾਂ ਦਾ ਪੇਪਰ ਬਾਬਾ ਫਰੀਦ ਮੈਡੀਕਲ ਐਂਡ ਹੈਲਥ ਸਾਇੰਸ ਯੂਨੀਵਰਸਿਟੀ ਵਲੋਂ 27 ਦਸੰਬਰ 2016 ਨੂੰ ਲਿਆ ਗਿਆ ਸੀ ਦਾ ਨਤੀਜਾ ਮੈਰਿਟ 29 ਦਸੰਬਰ 2016 ਨੂੰ ਘੋਸ਼ਿਤ ਕੀਤਾ ਗਿਆ ਸੀ। ਜਿਸ ਵਿਚ ਸਰਕਾਰ ਵਲੋਂ ਭਾਰੀ ਗੜਬੜੀ ਕੀਤੀ ਗਈ ਅਤੇ ਮੈਰਿਟ ਸੂਚੀ ਵਿਚ ਜਿਨਾਂ ਦਾ ਚੰਗਾ ਨਤੀਜਾ ਆਇਆ ਉਨ•ਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਇਹ ਖੁਲਾਸਾ ਸ਼ਨੀਵਾਰ ਨੂੰ ਸਾਰਾਗੜ•ੀ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਵਿਖੇ ਐਮ ਪੀ ਐਚ ਡਬਲਯੂ (ਐਮ) ਨੇ ਮੀਟਿੰਗ ਦੌਰਾਨ ਕੀਤਾ। ਮੀਟਿੰਗ ਦੀ ਅਗੁਵਾਈ ਮਲਕੀਤ ਸਿੰਘ ਰੱਖੜੀ ਨੇ ਕੀਤੀ। ਮੀਟਿੰਗ ਤੋਂ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ ਪੀ ਐਚ ਡਬਲਯੂ (ਐਮ) ਦੇ ਆਗੂ ਮਲਕੀਤ ਰੱਖੜੀ ਨੇ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰ ਜਿਸ ਦਾ ਪੇਪਰ ਬਾਬਾ ਫਰੀਦ ਮੈਡੀਕਲ ਐਂਡ ਹੈਲਥ ਸਾਇੰਸ ਯੂਨੀਵਰਸਿਟੀ ਵਲੋਂ 27 ਦਸੰਬਰ 2016 ਨੂੰ ਲਿਆ ਗਿਆ ਸੀ। ਜਿਸ ਦਾ ਨਤੀਜਾ ਮੈਰਿਟ 29 ਦਸੰਬਰ 2016 ਨੂੰ ਘੋਸ਼ਿਤ ਕੀਤਾ ਗਿਆ ਸੀ। ਇਸ ਮੈਰਿਟ ਸੂਚੀ ਵਿਚ ਜੋ ਘੋਸ਼ਿਤ ਕੀਤਾ ਹੈ, ਉਹ ਗਲਤ ਤਰੀਕੇ ਨਾਲ ਕੀਤਾ ਗਿਆ ਹੈ। ਮਲਕੀਤ ਨੇ ਦੱਸਿਆ ਕਿ ਨਤੀਜਾ 29 ਦਸੰਬਰ 2016 ਨੂੰ ਯੂਨੀਵਰਸਿਟੀ ਵਲੋਂ ਆਪਣੀ ਐਬਸਾਈਟ ਤੇ ਪਾਇਆ ਗਿਆ। ਜਿਸ ਵਿਚ ਐਸ.ਸੀ 320, ਬਾਕੀ ਸਾਰੀਆਂ ਕੈਟਾਗਿਰੀਆਂ ਨੂੰ ਇਸ ਵਿਚ ਪਾ ਦਿੱਤਾ ਗਿਆ ਹੈ ਜੋ ਕਿ ਇਸ਼ਤਿਆਰ ਮੁਤਾਬਿਕ ਬਿਲਕੁਲ ਸਹੀ ਨਹੀਂ ਹੈ। ਇਨ•ਾਂ ਪੋਸਟਾਂ ਵਿਚ ਕੈਟਾਗਿਰੀ ਮੁਤਾਬਿਕ ਭਰਤੀ ਕੀਤੀ ਜਾਵੇ ਅਤੇ ਜਿੰਨਾਂ ਵਿਦਿਆਰਥੀਆਂ ਨੇ ਗੈਰ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਕੋਰਸ ਕੀਤਾ, ਜਿਵੇਂ ਪੈਰਾ ਮੈਡੀਕਲ ਕੌਂਸਲ ਅਤੇ ਵੱਧ ਉਮਰ ਵਾਲੀਆਂ ਨੂੰ ਬਾਹਰ ਕੱਢੀਆਂ ਜਾਵੇ, ਜੇਕਰ ਸੋਧ ਨਾ ਕੀਤੀ ਗਈ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾ ਐਸ ਐਸ ਬੋਰਡ ਦੇ ਕਲਰਕਾਂ ਦੀ ਭਰਤੀ, ਈ ਈ ਟੀ ਅਧਿਆਪਕਾਂ ਦੀ ਨਿਯੁਕਤੀ ਕੈਟਾਗਿਰੀ ਮੁਤਾਬਿਕ ਕੀਤੀ ਗਈ ਸੀ। ਸਾਡੀ ਮੈਰਿਟ ਵੀ ਉਸੇ ਮੁਤਾਬਿਕ ਕੀਤੀ ਜਾਵੇ। ਐਮ ਪੀ ਐਚ ਡਬਲਯੂ (ਐਮ) ਦੀ ਨਿਯੁਕਤੀ ਵੀ ਇਸੇ ਤਰ•ਾ ਕੀਤੀ ਜਾਵੇ ਜੋ ਕਿ ਪੰਜਾਬ ਸਰਕਾਰ ਮੁਤਾਬਿਕ ਬਿਲਕੁਲ ਠੀਕ ਸੀ। ਐਮ ਪੀ ਐਚ ਡਬਲਯੂ (ਐਮ) ਨੇ ਲਿਸਟ ਪਾਈ ਸੀ ਉਸ ਵਿਚ ਸੋਧ ਕੀਤੀ ਜਾਵੇ। ਇਸ ਮੌਕੇ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸੋਢੀ, ਗੁਰਵਿੰਦਰ ਨਸੀਸ, ਚਮਕੌਰ, ਸਰਬਜੀਤ, ਸੁਖਵਿੰਦਰ, ਹਰਦੀਪ, ਗੁਰਚਰਨ, ਸੁਖਬਾਜ, ਹਰਪ੍ਰੀਤ, ਰਮਨਦੀਪ, ਗੁਰਪ੍ਰੀਤ, ਗੁਰਸਾਹਬ, ਅਨਿਲ, ਅਮਰਜੀਤ, ਤਜਿੰਦਰਪਾਲ ਅਤੇ ਹੋਰਾਂ ਨੇ ਹਿੱਸਾ ਲਿਆ।
…………………..
ਪੰਜਾਬ ਸਰਕਾਰ ਵਲੋਂ ਜਾਰੀ ਇਸ਼ਤਿਆਰ ਦੀ ਸੂਚੀ
…………………..
ਪੰਜਾਬ ਸਰਕਾਰ ਦੀ ਐਂਡ ਮੁਤਾਬਿਕ ਜਨਰਲ ਕੈਟਾਗਿਰੀ ਵਿਚ 631, ਅਨੂਸੂਚਿਤ ਜਾਤੀ 254, ਪੱਛੜੀ ਸ਼੍ਰੈਣੀ 126, ਸਾਬਕਾ ਫੌਜ਼ੀ 89, ਸਾਬਕਾ ਫੌਜ਼ੀ (ਅ.ਜ.) 50, ਸਾਬਕਾ ਫੌਜ਼ੀ ਪੱਛੜੀ ਸ਼੍ਰੈਣੀ 25, ਖਿਡਾਰੀ 25, ਅੰਗਹੀਣ 38, ਖਿਡਾਰੀ(ਅ.ਜ.) ਫਰੀਡਮ 13 ਜੋ ਕਿ ਕੁਲ ਪੋਸਟਾਂ 1263 ਦਾ ਇਸ਼ਤਿਆਰ 3 ਦਸੰਬਰ 2016 ਨੂੰ ਦਿੱਤਾ ਗਿਆ ਸੀ।

Related Articles

Back to top button